08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਦੀਪ ਸਿੱਧੂ ਮੈਮੋਰੀਅਲ ਟਰੱਸਟ ਵਲੋਂ ਅੱਖਾਂ ਦੀ ਮੁਫ਼ਤ ਜਾਂਚ ਸੰਬੰਧੀ ਕੈਂਪ <br/>

Ad Position 21
No active advertisement
ਅਜੀਤ ਡੈਸਕ 14-06-2026
ਲਹਿਰਾ ਮੁਹੱਬਤ, 13 ਜੂਨ (ਸੁਖਪਾਲ ਸਿੰਘ ਸੁੱਖੀ)- ਪਿੰਡ ਲਹਿਰਾ ਮੁਹੱਬਤ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੀਪ ਸਿੱਧੂ ਮੈਮੋਰੀਅਲ ਟਰੱਸਟ ਵਲੋਂ ਲੋੜਵੰਦ ਮਰੀਜ਼ਾਂ ਲਈ ਅੱਖਾਂ ਦੀ ਮੁਫ਼ਤ ਜਾਂਚ ਸੰਬੰਧੀ ਕੈਂਪ ਲਾਇਆ ਗਿਆ | ਇਸ ਮੌਕੇ ਕੈਂਪ ਮਨਦੀਪ ਸਿੰਘ ਸਿੱਧੂ ਉਮੀਦਵਾਰ ਹਲਕਾ ਮੌੜ, ਜਗਮੋਹਨ ਸਿੰਘ ਕਾਰਜਕਾਰੀ ਮੈਂਬਰ, ਪ੍ਰਦੀਪ ਸਿੰਘ ਖ਼ਾਲਸਾ ਕਾਰਜਕਾਰੀ ਮੈਂਬਰ, ਜਸਪ੍ਰੀਤ ਸਿੰਘ ਖ਼ਾਲਸਾ ਸਰਕਲ ਇੰਚਾਰਜ ਭੁੱਚੋ, ਸੁਖਚੈਨ ਸਿੰਘ ਖ਼ਾਲਸਾ ਮੈਂਬਰ ਨੇ ਦੱਸਿਆ ਕਿ ਇਸ ਸਮੇਂ 60 ਮਰੀਜ਼ਾਂ ਦਾ ਅੱਖਾਂ ਦੇ ਮਾਹਿਰ ਡਾ. ਗੌਰਵ ਗੁਪਤਾ ਵਲੋਂ ਜਾਂਚ ਕਰਨ ਮਗਰੋਂ ਲੋੜਵੰਦ ਮਰੀਜ਼ਾਂ ਨੂੰ ਦਵਾਈ ਅਤੇ ਐਨਕ ਦਿੱਤੀਆਂ ਗਈਆਂ | ਜਿਨ੍ਹਾਂ ਮਰੀਜ਼ਾਂ ਨੇ ਅਪ੍ਰੇਸ਼ਨ ਕਰਵਾਉਣਾ ਉਨ੍ਹਾਂ ਨੂੰ ਅਪ੍ਰੇਸ਼ਨ ਦੀ ਸਲਿੱਪ ਦਿੱਤੀ ਗਈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਮਨੁੱਖਤਾ ਦੀ ਭਲਾਈ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਕੈਪ ਵੱਡੇ ਪੱਧਰ 'ਤੇ ਲੋੜਵੰਦ ਵਿਅਕਤੀਆਂ ਲਈ ਕੈਂਪ ਲਗਾਏ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਕਿਲ੍ਹੇ ਵਾਲਾ ਚੌਕ ਤੋਂ 5 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ ਅਗਲੀ ਖ਼ਬਰ ਕੇਂਦਰ ਨੇ ਤੇਲ ਤੇ ਗੈਸ ਕੀਮਤਾਂ 'ਚ ਵਾਧਾ ਕਰਕੇ ਲੋਕਾਂ 'ਤੇ ਪਾਇਆ ਬੋਝ- ਬੰਗੜ, ਖੋਸਾ, ਨੰਬਰਦਾਰ
Ad Position 24