ਮੱਖੂ, 13 ਜੂਨ (ਵਰਿੰਦਰ ਮਨਚੰਦਾ)-ਬੀਤੇ ਦਿਨ ਆਏ ਤੇਜ਼ ਝੱਖੜ ਅਤੇ ਹਨੇਰੀ ਕਾਰਨ ਜਗ੍ਹਾ-ਜਗ੍ਹਾ 'ਤੇ ਬਿਜਲੀ ਦੇ ਵੱਡੇ ਖੰਭੇ ਅਤੇ ਟਾਵਰ ਡਿਗ ਗਏ ਸਨ | ਜਿਸ ਕਾਰਨ ਕਸਬਾ ਮੱਖੂ ਅਤੇ ਹੋਰਨਾਂ ਇਲਾਕਿਆਂ ਦੀ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ ਸੀ | ਇਸੇ ਦੇ ਚੱਲਦਿਆਂ ਬਿਜਲੀ ਵਿਭਾਗ ਦੇ ਐਕਸੀਅਨ ਜ਼ੀਰਾ, ਐੱਸ.ਡੀ.ਓ. ਸੁਖਚੈਨ ਸਿੰਘ, ਜੇ.ਈ. ਜਸਮੀਤ ਸਿੰਘ ਦੀ ਅਗਵਾਈ ਹੇਠ ਮੁਲਾਜ਼ਮਾਂ ਕਰਨੈਲ ਸਿੰਘ ਮਾਲੜਾ, ਸੁਖਚੈਨ ਸਿੰਘ ਕਾਹਲੋਂ, ਅਪਰੇਟਰ ਹਰਪ੍ਰੀਤ ਸਿੰਘ ਜ਼ੀਰਾ, ਸੁਖਵਿੰਦਰ ਸਿੰਘ, ਕਿਸ਼ਨ ਲਾਲ ਵਲੋਂ ਦਿਨ-ਰਾਤ ਇਕ ਕਰਦਿਆਂ ਇਨ੍ਹਾਂ ਖੰਭਿਆਂ ਦੀ ਮੁਰੰਮਤ ਕਰਕੇ ਮੁੜ ਬਿਜਲੀ ਸਪਲਾਈ ਸ਼ੁਰੂ ਕੀਤੀ ਗਈ | ਜਿਸ ਨੂੰ ਲੈ ਕੇ ਲੋਕਾਂ 'ਚ ਖ਼ੁਸ਼ੀ ਪਾਈ ਜਾ ਰਹੀ ਹੈ | ਸਥਾਨਕ ਵਾਸੀਆਂ ਦਾ ਕਹਿਣਾ ਸੀ ਕਿ ਬਾਰਸ਼ ਕਾਰਨ ਤਾਪਮਾਨ 'ਚ ਗਿਰਾਵਟ ਆਉਣ ਕਾਰਨ ਗਰਮੀ ਤੋਂ ਤਾਂ ਰਾਹਤ ਮਿਲ ਗਈ | ਪ੍ਰੰਤੂ ਝੱਖੜ ਅਤੇ ਹਨੇਰੀ ਕਾਰਨ ਠੱਪ ਹੋਈ ਬਿਜਲੀ ਸਪਲਾਈ ਕਾਰਨ ਜਿੱਥੇ ਦੁਕਾਨਦਾਰਾਂ ਦਾ ਕੰਮਕਾਜ ਰੁਕ ਗਿਆ ਸੀ, ਉੱਥੇ ਹੀ ਘਰਾਂ 'ਚ ਬਿਜਲੀ ਨਾਲ ਚੱਲਣ ਵਾਲੀਆਂ ਮਸ਼ੀਨਾਂ, ਮੋਟਰਾਂ 'ਤੇ ਹੋਰ ਬੰਦ ਹੋ ਕੇ ਰਹਿ ਗਏ ਸਨ | ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ 'ਤੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਸਦਕਾ ਬਿਜਲੀ ਸਪਲਾਈ 24 ਘੰਟਿਆਂ 'ਚ ਬਹਾਲ ਹੋ ਗਈ |