09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

'ਕਰੋ ਯੋਗਾ, ਰਹੋ ਨਿਰੋਗ' ਤਹਿਤ ਲਗਾਈਆਂ ਜਾ ਰਹੀਆਂ ਕਲਾਸਾਂ- ਸੁਖਦੇਵ ਢੋਟ

Ad Position 21
No active advertisement
ਅਜੀਤ ਡੈਸਕ 14-06-2026
ਪੰਜੇ ਕੇ ਉਤਾੜ, 13 ਜੂਨ (ਪੱਪੂ ਸੰਧਾ)-'ਕਰੋ ਯੋਗਾ, ਰਹੋ ਨਿਰੋਗ' ਤਹਿਤ ਮੰਡੀ ਪੰਜੇ ਕੇ ਉਤਾੜ ਵਿਖੇ ਸਵੇਰੇ-ਸ਼ਾਮ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ | ਜਿਨ੍ਹਾਂ ਵਿਚ ਮਰਦ, ਔਰਤ, ਬਜ਼ੁਰਗ 'ਤੇ ਬੱਚੇ ਵੱਡੀ ਗਿਣਤੀ 'ਚ ਭਾਗ ਲੈ ਰਹੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਸੁਖਦੇਵ ਢੋਟ ਨੇ ਦੱਸਿਆ ਕਿ 2-3 ਮਹੀਨੇ ਤੋਂ ਲਗਾਤਾਰ ਦੋਨਾਂ ਸਥਾਨਾਂ 'ਤੇ ਯੋਗਾ ਕਲਾਸਾਂ ਲਾਈਆਂ ਜਾ ਰਹੀਆਂ ਹਨ ਅਤੇ ਸਵਰਗ ਧਾਮ 'ਚ ਸਵੇਰੇ 5.30 ਤੋਂ 6.30 ਤੱਕ 'ਤੇ ਗੁਰਦੁਆਰਾ ਸਿੰਘ ਸਭਾ ਵਿਚ ਸ਼ਾਮ ਨੂੰ 5 ਤੋਂ 6 ਵਜੇ ਤੱਕ ਯੋਗਾ ਦੀਆਂ ਕਲਾਸਾਂ ਲਾਈਆਂ ਜਾਂਦੀਆਂ ਹਨ | ਇਨ੍ਹਾਂ ਕਲਾਸਾਂ 'ਚ ਮਾਸਟਰ ਧੀਰਜ ਕੁਮਾਰ ਵਲੋਂ ਵਧੀਆ ਢੰਗ ਨਾਲ ਯੋਗਾ ਕਰਵਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਦੀ ਭੱਜ ਦੌੜ ਦੀ ਜ਼ਿੰਦਗੀ ਵਿਚ ਸਾਨੂੰ ਆਪਣੇ ਸਰੀਰ ਲਈ ਇਕ ਘੰਟਾ ਜ਼ਰੂਰ ਕੱਢਣਾ ਚਾਹੀਦਾ ਹੈ | ਅੱਜ-ਕੱਲ੍ਹ ਦੇ ਸਾਡੇ ਖਾਣ ਪੀਣ ਦੇ ਫਾਸਟ ਫੂਡ 'ਤੇ ਮਿਲਾਵਟੀ ਪਦਾਰਥਾਂ ਨੇ ਸਾਡਾ ਸਰੀਰ ਰੋਗੀ ਬਣਾ ਦਿੱਤਾ ਹੈ | ਸਾਡੇ ਗੋਡੇ ਮੋਢੇ ਦਰਦ, ਹਾਰਟ ਫ਼ੇਲ੍ਹ, ਹਾਰਟ ਅਟੈਕ, ਲੀਵਰ ਫੈਂਟੀ, ਬਲੱਡ ਪੈ੍ਰਸ਼ਰ, ਟੈਨਸ਼ਨ 'ਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਯੋਗਾ ਕਰਨਾ ਬਹੁਤ ਜ਼ਰੂਰੀ ਹੈ | ਸਾਨੂੰ ਆਪਣੇ ਸਰੀਰ ਲਈ ਇਕ ਘੰਟਾ ਜ਼ਰੂਰ ਯੋਗਾ ਲਈ ਕੱਢਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੇ ਸਰੀਰ ਨੂੰ ਸਿਹਤਮੰਦ ਬਣਾ ਸਕੀਏ ਤਾਂ ਕਿ ਸਾਡੇ ਸਰੀਰ ਵਿਚ ਰੋਗਾਂ ਨਾਲ ਲੜਨ ਲਈ ਸ਼ਕਤੀ ਆ ਸਕੇ | ਉਨ੍ਹਾਂ ਨੌਜਵਾਨਾਂ, ਬਜ਼ੁਰਗਾਂ, ਭੈਣਾਂ, ਬੀਬੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਯੋਗਾ ਕਲਾਸਾਂ ਲਗਵਾਓ 'ਤੇ ਆਪਣੇ ਸਰੀਰ ਨੂੰ ਸਿਹਤਮੰਦ ਬਣਾਓ | ਇਸ ਮੌਕੇ ਰਾਕੇਸ਼ ਕੁਮਾਰ ਮੁਟਨੇਜਾ ਪ੍ਰਧਾਨ ਸਵਰਗ ਧਾਮ ਸੁਸਾਇਟੀ, ਸੁਭਾਸ਼ ਚੰਦਰ, ਸ਼ੇਰੂ ਚੁੱਘ, ਰਮੇਸ਼ ਮੁਟਨੇਜਾ, ਮਾਸਟਰ ਵਿਪਨ ਕੁਮਾਰ, ਮਾਨਾ ਮੁਟਨੇਜਾ, ਗੁਰਮੀਤ ਵਿਕੀ, ਜਗਦੀਸ਼ ਹਾਂਡਾ, ਸੀਪਾ ਕਾਠਪਾਲ, ਪ੍ਰਦੀਪ ਵਿੱਜ, ਗੁਰਸੇਵਕ ਸਿੰਘ, ਸੋਨੂੰ ਨੰਬਰਦਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗਗਨਦੀਪ ਸਿੰਘ ਬੂਹ ਜ਼ੀਰਾ ਹਲਕੇ ਦੇ ਯੂਥ ਅਕਾਲੀ ਦਲ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਏ.ਐਨ.ਟੀ.ਐੱਫ. 'ਤੇ ਪੰਜਾਬ ਪੁਲਿਸ ਵਲੋਂ ਪੌਣੇ 3 ਕਿੱਲੋ ਅਫ਼ੀਮ ਸਮੇਤ ਕਾਰ ਸਵਾਰ ਮੁਲਜ਼ਮ ਕਾਬੂ
Ad Position 24