15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਗੁਰੂਹਰਸਹਾਏ ਨਗਰ ਕੌਂਸਲ ਚੋਣਾਂ- 27 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ, ਕੱਲ੍ਹ ਹੈ ਆਖ਼ਰੀ ਤਾਰੀਖ਼ ਰਿਟਰਨਿੰਗ ਅਫ਼ਸਰ-ਹਰਦੀਪ ਸਿੰਘ

Ad Position 21
No active advertisement
ਅਜੀਤ ਡੈਸਕ 25-06-2026
ਗੁਰੂਹਰਸਹਾਏ, 24 ਜੂਨ (ਕਪਿਲ ਕੰਧਾਰੀ, ਹਰਚਰਨ ਸਿੰਘ ਸੰਧੂ)-ਗੁਰੂਹਰਸਹਾਏ ਨਗਰ ਕੌਂਸਲ ਦੀਆਂ 5 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਤੇਜ਼ੀ ਨਾਲ ਜਾਰੀ ਹੈ। ਐਸ.ਡੀ.ਐਮ-ਕਮ-ਰਿਟਰਨਿੰਗ ਅਫ਼ਸਰ ਹਰਦੀਪ ਸਿੰਘ ਵਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਹੁਣ ਤੱਕ ਕੁੱਲ 27 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਜਿਨ੍ਹਾਂ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰ ਸ਼ਾਮਲ ਹਨ। ਪ੍ਰਾਪਤ ਨਾਮਜ਼ਦਗੀਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵਲੋਂ ਵਾਰਡ ਨੰਬਰ 13 ਤੋਂ ਬਸੰਤੀ, ਵਾਰਡ ਨੰਬਰ 2 ਤੋਂ ਸ਼ਾਮ ਲਾਲ, ਵਾਰਡ ਨੰਬਰ 9 ਤੋਂ ਪ੍ਰਵੀਨ ਰਾਣੀ ਅਤੇ ਪ੍ਰੇਮ ਲਤਾ, ਵਾਰਡ ਨੰਬਰ 10 ਤੋਂ ਰਾਜਵਿੰਦਰ ਸਿੰਘ, ਵਾਰਡ ਨੰਬਰ 3 ਤੋਂ ਪ੍ਰਵੀਨ ਰਾਣੀ, ਵਾਰਡ ਨੰਬਰ 4 ਤੋਂ ਸਿਕੰਦਰ ਕੁਮਾਰ, ਵਾਰਡ ਨੰਬਰ 6 ਤੋਂ ਰਵਿੰਦਰ ਸਿੰਘ, ਵਾਰਡ ਨੰਬਰ 15 ਤੋਂ ਰਵਿੰਦਰ ਪਾਲ ਅਤੇ ਵਾਰਡ ਨੰਬਰ 8 ਤੋਂ ਗੁਲਸ਼ਨ ਕੁਮਾਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਸੇ ਤਰ੍ਹਾਂ ਕਾਂਗਰਸ ਵਲੋਂ ਵਾਰਡ ਨੰਬਰ 14 ਤੋਂ ਹਰਮੀਤ ਸਿੰਘ ਅਤੇ ਗੁਰਪ੍ਰੀਤ ਕੌਰ, ਵਾਰਡ ਨੰਬਰ 8 ਤੋਂ ਸੋਨੂੰ ਕੁਮਾਰ ਅਤੇ ਹਰਮੇਸ਼ ਕੁਮਾਰ, ਵਾਰਡ ਨੰਬਰ 11 ਤੋਂ ਸੁਸ਼ਮਾ ਰਾਣੀ ਅਤੇ ਸੀਮਾ ਰਾਣੀ, ਵਾਰਡ ਨੰਬਰ 7 ਤੋਂ ਏਕਤਾ ਰਾਣੀ, ਵਾਰਡ ਨੰਬਰ 3 ਤੋਂ ਗੁਰਮੀਤ ਕੌਰ ਅਤੇ ਕਾਜਲ, ਵਾਰਡ ਨੰਬਰ 6 ਤੋਂ ਅਮਨਦੀਪ ਕੌਰ ਅਤੇ ਸੁਦਰਸ਼ਨ ਕੁਮਾਰ, ਵਾਰਡ ਨੰਬਰ 10 ਤੋਂ ਆਤਮਜੀਤ ਸਿੰਘ, ਵਾਰਡ ਨੰਬਰ 12 ਤੋਂ ਬ੍ਰਿਜ ਭੂਸ਼ਨ ਅਤੇ ਜਗਦੀਸ਼ ਲਾਲ ਸ਼ਰਮਾ ਅਤੇ ਵਾਰਡ ਨੰਬਰ 2 ਤੋਂ ਰਾਜਿੰਦਰ ਕੁਮਾਰ ਨੇ ਆਪਣੇ ਕਾਗ਼ਜ਼ ਦਾਖਲ ਕੀਤੇ ਹਨ। ਇਸ ਤੋਂ ਇਲਾਵਾ ਵਾਰਡ ਨੰਬਰ 8 ਤੋਂ ਰਾਣੀ ਅਤੇ ਵਾਰਡ ਨੰਬਰ 6 ਤੋਂ ਸੰਦੀਪ ਕੁਮਾਰ ਨੇ ਆਜ਼ਾਦ ਉਮੀਦਵਾਰਾਂ ਵਜੋਂ ਨਾਮਜ਼ਦਗੀ ਪੱਤਰ ਭਰੇ ਹਨ। ਐਸ.ਡੀ.ਐਮ-ਕਮ-ਰਿਟਰਨਿੰਗ ਅਫ਼ਸਰ ਹਰਦੀਪ ਸਿੰਘ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖ਼ਰੀ ਤਾਰੀਖ਼ 25 ਜੂਨ ਹੈ। ਇਸ ਤੋਂ ਬਾਅਦ 26 ਜੂਨ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ (ਸਕ੍ਰੂਟਨੀ) ਕੀਤੀ ਜਾਵੇਗੀ, ਜਦਕਿ 27 ਜੂਨ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੂਰੀ ਪਾਰਦਰਸ਼ਤਾ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਉੱਥੇ ਹੀ ਨਾਮਜ਼ਦਗੀਆਂ ਦੀ ਪ੍ਰਕਿਰਿਆ ਅੰਤਿਮ ਪੜਾਅ ਵਿਚ ਦਾਖਲ ਹੋਣ ਨਾਲ ਗੁਰੂਹਰਸਹਾਏ ਵਿਚ ਸਿਆਸੀ ਸਰਗਰਮੀਆਂ ਵੀ ਤੇਜ਼ ਹੋ ਗਈਆਂ ਹਨ ਅਤੇ ਵੱਖ-ਵੱਖ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਵਰਕਰਾਂ ਵਿਚਾਲੇ ਤਕਰਾਰ ਅਗਲੀ ਖ਼ਬਰ ਕਿਸਾਨ ਕੇਹਰ ਸਿੰਘ ਦੀ ਜ਼ਮੀਨ ਕੁਰਕ ਨਹੀਂ ਹੋਣ ਦਿੱਤੀ ਜਾਵੇਗੀ- ਕਿਸਾਨ ਆਗੂ
Ad Position 24