ਗੁਰੂਹਰਸਹਾਏ, 24 ਜੂਨ (ਹਰਚਰਨ ਸਿੰਘ ਸੰਧੂ)-ਗੁਰੂਹਰਸਹਾਏ ਨਗਰ ਕੌਂਸਲ ਚੋਣਾਂ ਜੋ 5 ਜੁਲਾਈ ਨੂੰ ਹੋ ਰਹੀਆਂ ਹਨ, ਇਹਨਾਂ ਚੋਣਾਂ ਲਈ ਨਾਮਜਦਗੀਆਂ ਦੇ ਅੱਜ ਤੀਜੇ ਦਿਨ ਕਾਫੀ ਮਾਹੌਲ ਗਰਮ ਰਿਹਾ । ਸੱਤਾਧਾਰੀ ਆਮ ਆਦਮੀ ਪਾਰਟੀ ਦੇ ਕੁਝ ਲੋਕਾਂ ਵਲੋਂ ਸਵੇਰੇ 10 ਵਜੇ ਤੋਂ ਲੈ ਕੇ ਹੀ ਐੱਸ.ਡੀ.ਐਮ ਦਫਤਰ ਕੰਮ ਚੋਣ ਅਫਸਰ ਅੱਗੇ ਫਾਈਲਾਂ ਜਮਾਂ ਕਰਾਉਣ ਨੂੰ ਲੈ ਕੇ ਇਕੱਠੇ ਹੋਇਆ ਗਿਆ ਅਤੇ ਟਾਈਮ ਸ਼ੁਰੂ ਹੁੰਦਿਆਂ ਹੀ ਇਕ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਇਕ ਔਰਤ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕਰ ਦਿੱਤੇ। ਜਿਸ ਤੋਂ ਆਮ ਆਦਮੀ ਪਾਰਟੀ ਦੇ ਲੋਕ ਜੋ ਫਾਈਲਾਂ ਜਮਾਂ ਕਰਾਉਣ ਆਏ ਸਨ, ਉਹਨਾਂ ਨੇ ਰੋਸ ਵਿਖਾਉਂਦਿਆਂ ਕੁਝ ਸਮੇਂ ਲਈ ਧਰਨਾ ਦਾ ਲਾ ਦਿੱਤਾ ਅਤੇ ਆਪਣੀਆਂ ਫਾਈਲਾਂ ਜਮਾ ਨਹੀਂ ਕਰਵਾਈਆਂ ਗਈਆਂ । ਇਸ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਉਹਨਾਂ ਦੇ ਅਗਵਾਹੀ ਹੇਠ ਵੱਖ-ਵੱਖ ਵਾਰਡਾਂ ਤੋਂ ਅਕਾਲੀ ਦਲ ਦੀ ਟਿਕਟ ਤੇ ਚੋਣ ਲੜ ਰਹੇ ਉਮੀਦਵਾਰ ਫਾਈਲਾਂ ਜਮਾਂ ਕਰਾਉਣ ਲਈ ਆ ਪਹੁੰਚੇ। ਅੱਗੇ ਧਰਨਾ ਅਤੇ ਇਕੱਠ ਵੇਖ ਕੇ ਅਕਾਲੀ ਦਲ ਨੇ ਬੜੇ ਹੀ ਸੰਜੀਦਗੀ ਅਤੇ ਸੂਝਬੂਝ ਤੋਂ ਕੰਮ ਲੈਂਦਿਆਂ ਡੀ.ਐਸ.ਪੀ ਗੁਰੂਹਰਸਹਾਏ ਨੂੰ ਅਪੀਲ ਕੀਤੀ ਕਿ ਉਹ ਸ਼ਾਂਤਮਈ ਤਰੀਕੇ ਨਾਲ ਪਹੁੰਚੇ ਸਾਰੇ ਹੀ ਕੈਂਡੀਡੇਟਾਂ ਦੇ ਕਾਗਜ ਦਾਖਲ ਕਰਵਾਉਣ ਜੋ ਲੋਕ ਪਹਿਲਾਂ ਲਾਇਨ ਵਿਚ ਹਨ ਉਹ ਆਪਣੇ ਕਾਗਜ ਜਮਾ ਕਰਵਾ ਲੈਣ। ਉਸ ਤੋਂ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕਾਗਜ ਜਮਾ ਕਰਵਾਉਣ ਲਈ ਚੋਣ ਅਫਸਰ ਦੇ ਕੋਲ ਪੇਸ਼ ਹੋਣਗੇ, ਪਰ ਆਮ ਆਦਮੀ ਪਾਰਟੀ ਦੇ ਸਾਰੇ ਲੋਕ ਹੀ ਡਰਾਮੇਬਾਜ ਨਿਕਲੇ ਉਹਨਾਂ ਦਾ ਇੱਕੋ ਇੱਕ ਮਕਸਦ ਸੀ ਕਿ ਸਾਡੇ ਕੋਲ ਤਾਂ ਕੈਂਡੀਡੇਟ ਪੂਰੇ ਵੀ ਨਹੀਂ ਹਨ ਤੇ ਨਾ ਹੀ ਕਿਸੇ ਨੇ ਅੱਜ ਫਾਈਲ ਭਰਨੀ ਹੈ। ਉਹਨਾਂ ਦੀ ਮਨਸ਼ਾ ਸੀ ਕਿ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਭਾਜਪਾ ਦਾ ਕੋਈ ਵੀ ਉਮੀਦਵਾਰ ਕਾਗਜ ਨਾ ਭਰ ਸਕੇ। ਜਿਸ ਕਾਰਨ ਉਹ ਟਾਈਮ ਟਪਾਉਣ ਲਈ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਆਪਣੀ ਡਰਾਮੇਬਾਜੀ ਕਰਦੇ ਰਹੇ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਸਖਤ ਐਕਸ਼ਨ ਲਿਆ ਤਾਂ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਵਿਚ ਆਇਆ। ਜਿਸ ’ਤੇ ਉਹਨਾਂ ਨੇ ਲਾਈਨ ਵਿਚ ਲੱਗੇ ਫਾਈਲਾਂ ਫੜੀ ਖੜੇ ਆਮ ਆਦਮੀ ਦੇ ਉਮੀਦਵਾਰਾਂ ਨੂੰ ਕਿਹਾ ਕਿ ਜਾਂ ਤਾਂ ਉਹ ਆਪਣੇ ਕਾਗਜ ਜਮਾ ਕਰਾਉਣ ਅੰਦਰ ਜਾਣ ,ਜਾਂ ਫਿਰ ਲਾਈਨ ਤੋਂ ਹਟ ਕੇ ਇਕ ਪਾਸੇ ਹੋ ਜਾਣ ਤਾਂ ਜੋ ਦੂਸਰੇ ਕੈਂਡੀਡੇਟ ਜੋ ਪਹੁੰਚੇ ਹਨ ਉਹ ਆਪਣੇ ਕਾਗਜ ਦਾਖਲ ਕਰ ਸਕਣ, ਪਰ ਹੈਰਾਨੀ ਦੀ ਗੱਲ ਇਹ ਨਿਕਲੀ ਕਿ ਆਮ ਆਦਮੀ ਪਾਰਟੀ ਦੇ ਕੋਲ ਕੋਈ ਵੀ ਕੈਂਡੀਡੇਟ ਮੌਜੂਦ ਨਹੀਂ ਸੀ ਜੋ ਲੋਕ ਉਥੇ ਫਾਇਲਾਂ ਲੈ ਕੇ ਖੜੇ ਸਨ ਉਹ ਸਿਰਫ ਵਿਖਾਵੇ ਦੇ ਤੌਰ ਤੇ ਖੜੇ ਸਨ ਕਿ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਦਾ ਰਾਹ ਰੋਕ ਕੇ ਟਾਈਮ ਟਪਾਇਆ ਜਾਵੇ। ਜਿਸ ਦੌਰਾਨ ਅੱਜ ਆਮ ਆਦਮੀ ਪਾਰਟੀ ਇਹਨਾਂ 15 ਵਾਰਡਾਂ ਲਈ ਕੋਈ ਵੀ ਉਮੀਦਵਾਰ ਖੜਾ ਨਹੀਂ ਕਰ ਸਕੀ। ਕਿਸੇ ਵੀ ਕੈਂਡੀਡੇਟ ਨੇ ਕਿਸੇ ਵੀ ਵਾਰਡ ਤੋਂ ਨਾਮਜਦਗੀ ਦਾਖਲ ਨਹੀਂ ਕੀਤੀ ਅਤੇ ਨਾ ਹੀ ਭਾਜਪਾ ਵਲੋਂ ਕਾਗਜ ਕੀਤੇ ਗਏ ਹਨ। ਜਦ ਕਿ ਨਗਰ ਕੌਂਸਲ ਗੁਰੂਹਰਸਹਾਏ ਦੇ 15 ਵਾਰਡਾਂ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ 10 ,ਕਾਂਗਰਸ ਵਲੋਂ ਕਵਰਿੰਗ ਉਮੀਦਵਾਰਾਂ ਸਮੇਤ 15 ਕੈਂਡੀਡੇਟਾ ਦੇ ਕਾਗਜ ਦਾਖਲ ਕੀਤੇ । ਲੋਕਾਂ ‘ਚ ਇਹ ਦਿਲਚਸਪ ਰੋਚਕ ਗੱਲ ਤੇ ਚਰਚਾ ਰਹੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦਿਆਂ ਵੀ ਉਹ ਆਪਣੇ ਉਮੀਦਵਾਰ ਨਹੀਂ ਖੜੇ ਕਰ ਸਕੀ ਅਤੇ ਹੁੱਲੜਬਾਜੀ ਨੂੰ ਤਰਜੀਹ ਦਿੰਦੀ ਨਜ਼ਰ ਆਈ। ਆਮ ਆਦਮੀ ਪਾਰਟੀ ਵਲੋਂ ਕੀਤੀ ਜਿਹੀ ਖੁਲੜਬਾਜੀ ਅਤੇ ਡਰਾਮੇਬਾਜ਼ੀ ਨਾਲ ਆਮ ਆਦਮੀ ਸੱਤਾਧਾਰੀ ਪਾਰਟੀ ਦੀ ਹਲਕਾ ਗੁਰੂਹਰਸਹਾਏ ਅੰਦਰ ਸਥਿਤੀ ਕੀ ਹੈ ਇਹ ਅੱਜ ਦੀ ਘਟਨਾ ਤੋਂ ਸਹਿਜ ਹੀ ਪਤਾ ਲੱਗ ਰਿਹਾ ਹੈ। ਨਾਮਜਦਗੀਆਂ ਦੇ ਅੱਜ ਆਖਰੀ ਦਿਨ ਪਤਾ ਲੱਗ ਸਕੇਗਾ ਕਿ ਕਿਹੜੀ ਪਾਰਟੀ ਕਿੰਨੇ ਵਾਰਡਾਂ ਤੇ ਆਪਣੇ ਉਮੀਦਵਾਰ ਉਤਾਰ ਰਹੀ ਹੈ। ਸਿਆਸੀ ਸਰਗਰਮੀਆਂ ਤੋਂ ਸਥਿਤੀ ਸਾਫ ਹੋ ਰਹੀ ਹੈ ਕਿ ਨਗਰ ਕੌਂਸਲ ਚੋਣਾਂ ਗੁਰੂਹਰ ਸਹਾਏ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੀਆਂ ਸਿਆਸੀ ਸਰਗਰਮੀਆਂ ਭਾਜਪਾ ਤੇ ਆਮ ਆਦਮੀ ਪਾਰਟੀ ਨਾਲੋਂ ਵੱਧ ਹੋ ਰਹੀਆਂ ਹਨ ਦੋਵਾਂ ਪਾਰਟੀਆਂ ਦੇ ਉਮੀਦਵਾਰਾਂ ਵਿਚਕਾਰ ਉਤਸ਼ਾਹ ਨਜ਼ਰ ਆ ਰਿਹਾ ਹੈ। ਗੁਰੂਹਰਸਹਾਏ ਦੇ 15 ਵਾਰਡਾਂ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ 10 ,ਕਾਂਗਰਸ ਵਲੋਂ ਕਵਰਿੰਗ ਉਮੀਦਵਾਰਾਂ ਸਮੇਤ 15 ਕੈਂਡੀਡੇਟਾ ਦੇ ਕਾਗਜ ਦਾਖਲ ਕੀਤੇ ।ਲੋਕਾਂ ’ਚ ਇਹ ਦਿਲਚਸਪ ਰੋਚਕ ਗੱਲ ਤੇ ਚਰਚਾ ਰਹੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦਿਆਂ ਵੀ ਉਹ ਆਪਣੇ ਉਮੀਦਵਾਰ ਨਹੀਂ ਖੜੇ ਕਰ ਸਕੀ ਅਤੇ ਹੁੱਲੜਬਾਜੀ ਨੂੰ ਤਰਜੀਹ ਦਿੰਦੀ ਨਜ਼ਰ ਆਈ। ਆਮ ਆਦਮੀ ਪਾਰਟੀ ਵਲੋਂ ਕੀਤੀ ਜਿਹੀ ਖੁਲੜਬਾਜੀ ਅਤੇ ਡਰਾਮੇਬਾਜ਼ੀ ਨਾਲ ਆਮ ਆਦਮੀ ਸੱਤਾਧਾਰੀ ਪਾਰਟੀ ਦੀ ਹਲਕਾ ਗੁਰੂਹਰਸਹਾਏ ਅੰਦਰ ਸਥਿਤੀ ਕੀ ਹੈ ਇਹ ਅੱਜ ਦੀ ਘਟਨਾ ਤੋਂ ਸਹਿਜ ਹੀ ਪਤਾ ਲੱਗ ਰਿਹਾ ਹੈ। ਨਾਮਜਦਗੀਆਂ ਦੇ ਅੱਜ ਆਖਰੀ ਦਿਨ ਪਤਾ ਲੱਗ ਸਕੇਗਾ ਕਿ ਕਿਹੜੀ ਪਾਰਟੀ ਕਿੰਨੇ ਵਾਰਡਾਂ ਤੇ ਆਪਣੇ ਉਮੀਦਵਾਰ ਉਤਾਰ ਰਹੀ ਹੈ। ਸਿਆਸੀ ਸਰਗਰਮੀਆਂ ਤੋਂ ਸਥਿਤੀ ਸਾਫ ਹੋ ਰਹੀ ਹੈ ਕਿ ਨਗਰ ਕੌਂਸਲ ਚੋਣਾਂ ਗੁਰੂਹਰਸਹਾਏ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੀਆਂ ਸਿਆਸੀ ਸਰਗਰਮੀਆਂ ਭਾਜਪਾ ਤੇ ਆਮ ਆਦਮੀ ਪਾਰਟੀ ਨਾਲੋਂ ਵੱਧ ਹੋ ਰਹੀਆਂ ਹਨ ਦੋਵਾਂ ਪਾਰਟੀਆਂ ਦੇ ਉਮੀਦਵਾਰਾਂ ਵਿਚਕਾਰ ਉਤਸ਼ਾਹ ਨਜ਼ਰ ਆ ਰਿਹਾ ਹੈ।