ਗੁਰੂਹਰਸਹਾਏ, 27 ਜੂਨ(ਹਰਚਰਨ ਸਿੰਘ ਸੰਧੂ)-ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੁਰੂਹਰਸਹਾਏ ਵਿਖੇ ਅੱਜ ਇਲਾਕੇ ਦੇ ਸਮਾਜ ਸੇਵੀ ਸੱਜਣਾਂ, ਬੱਚਿਆਂ ਦੇ ਮਾਪੇ ਅਤੇ ਅਧਿਆਪਕ ਸਾਹਿਬਾਨਾਂ ਦਾ ਮੀਟਿੰਗ ਕੀਤੀ ਗਈ। ਜਿਸ ਵਿਚ ਸਾਲ 2026-27 ਦੀ ਪੀ.ਟੀ.ਏ ਕਮੇਟੀ ਦੀ ਚੋਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਆਮ ਲੋਕਾਂ ਦੀ ਸਹਿਮਤੀ ਨਾਲ ਰਮਨ ਕੁਮਾਰ ਗਲਹੋਤਰਾ ਸਮਾਜ ਸੇਵੀ ਨੂੰ ਪੀ.ਟੀ.ਏ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਅਤੇ ਸਕੂਲ ਦੇ ਪ੍ਰਿੰਸੀਪਲ ਜਸਵਿੰਦਰ ਸਿੰਘ ਇਸ ਕਮੇਟੀ ਦੇ ਸਕੱਤਰ ਚੁਣੇ ਗਏ। ਇਸ 7 ਮੈਂਬਰੀ ਕਮੇਟੀ ਵਿਚ ਸ਼੍ਰੀਮਤੀ ਜਿਓਤੀ, ਰਵਿੰਦਰ ਕੁਮਾਰ ਸ਼ਰਮਾ, ਮੋਹਿਤ ਕੁਮਾਰ, ਕੁਮਾਰੀ ਰਜਨੀ ਚਲਾਣਾ ਅਤੇ ਗੁਰਪ੍ਰੀਤ ਬਾਰ੍ਹਵੀਂ ਕਲਾਸ ਦਾ ਵਿਦਿਆਰਥੀ ਮੈਂਬਰ ਚੁਣੇ ਗਏ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਜਗਦੇਵ ਸਿੰਘ ਨੇ ਚੁਣੀ ਹੋਈ ਕਮੇਟੀ ਦਾ ਧੰਨਵਾਦ ਕੀਤਾ ਅਤੇ ਬਾਹਰੋਂ ਆਏ ਸਾਰੇ ਸੱਜਣਾਂ ਨੂੰ ਜੀ ਆਇਆ ਆਖਿਆ। ਕਮੇਟੀ ਦੇ ਪ੍ਰਧਾਨ ਰਮਨ ਕੁਮਾਰ ਗਲਹੋਤਰਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਸਕੂਲ ਦੀ ਪੀ.ਟੀ.ਏ ਕਮੇਟੀ ਵਲੋਂ ਸਕੂਲ ਵਿਚ ਸਿੱਖਿਆ ਸੁਧਾਰ ਦੀ ਵਚਨਬੱਧਤਾ ਦੁਹਰਾਈ।