08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਸਫਾਈ ਸੇਵਕਾਂ ਦੀ ਹੜਤਾਲ ਚੌਥੇ ਦਿਨ ’ਚ ਦਾਖ਼ਲ

Ad Position 21
No active advertisement
ਅਜੀਤ ਡੈਸਕ 12-07-2026
ਜ਼ੀਰਾ, 11 ਜੁਲਾਈ(ਪ੍ਰਤਾਪ ਸਿੰਘ ਹੀਰਾ)- ਨਗਰ ਕੌਂਸਲਾਂ ਅਧੀਨ ਕੰਮ ਕਰਦੇ ਸਫਾਈ ਸੇਵਕਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਪੰਜਾਬ ਪੱਧਰੀ ਹੜਤਾਲ ਅੱਜ ਚੌਥੇ ਦਿਨ ਵਿਚ ਦਾਖਲ ਹੋ ਗਈ। ਜ਼ੀਰਾ ਵਿਖੇ ਹੜਤਾਲ ’ਤੇ ਬੈਠੇ ਸਫਾਈ ਸੇਵਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਿੰਨੀ ਦੇਰ ਤੱਕ ਪੰਜਾਬ ਸਰਕਾਰ ਸੇਵਕਾਂ ਦੀਆਂ ਮੰਗਾਂ ਨਹੀਂ ਮੰਨਦੀ ਉਤਨਾ ਚਿਰ ਤੱਕ ਹੜਤਾਲ ਜਾਰੀ ਰਵੇਗੀ। ਇਸ ਦੌਰਾਨ ਜ਼ੀਰਾ ਸ਼ਹਿਰ ਵਿਚ ਸਫਾਈ ਨਾ ਹੋਣ ਕਰਕੇ ਜਿੱਥੇ ਬਾਜ਼ਾਰਾਂ ਵਿਚ ਲਿਫਾਫੇ ਅਤੇ ਰੇਤਾ ਉੱਡ ਰਹੀ ਹੈ। ਉੱਥੇ ਹੀ ਕੂੜੇ ਦੇ ਡੰਪਾਂ ਤੇ ਵੱਡੇ ਢੇਰ ਲੱਗ ਚੁਕੇ ਹਨ। ਇਸ ਮੌਕੇ ਸਫਾਈ ਸੇਵਕਾਂ ਵਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਹੜਤਾਲ ਵਿਚ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ, ਰੋਹਨ ਕਰੋਤੀਆ ਜਿਲਾ ਵਾਈਸ ਪ੍ਰਧਾਨ, ਅਜੇ ਕੁਮਾਰ ਸੈਕਟਰੀ ,ਚੇਅਰਮੈਨ ਵਿਸ਼ਨੂੰ ਕਰੋਤੀਆ ਵਾਈਸ ਚੇਅਰਮੈਨ ਕੱਲੂ ਰਾਮ, ਸੈਕਟਰੀ ਅਜੇ ਕੁਮਾਰ, ਸਹਾਇਕ ਸੈਕਟਰੀ ਕਰਨ ਕੁਮਾਰ, ਕੈਸ਼ੀਅਰ ਸੋਹਨ ਲਾਲ ,ਅਮਿਤ ਕੁਮਾਰ , ਅਸ਼ੋਕ ਕੁਮਾਰ, ਸਲਾਹਕਾਰ ਗਿਰਧਾਰੀ ਲਾਲ, ਕੁਲਦੀਪ ਰਾਏ,ਰਜਿੰਦਰ ਕੁਮਾਰ, ਬਿਕਰਮ ਕੁਮਾਰ, ਚਮਨ, ਸ਼ੰਮੀ ਕੁਮਾਰ ,ਰਵੀ ਕੁਮਾਰ, ਪ੍ਰੀਤਮ ,ਰਿਕੀ ,ਧਰਮ ਚੰਦ, ਕੁਲਵੰਤ ,ਰਾਹੁਲ, ਸੁਰਿੰਦਰ, ਸਾਵਨ,ਗੌਤਮ, ਅਰੁਣ ਆਦਿ ਸਫਾਈ ਸੇਵਕ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਕੋਆਪਰੇਟਿਵ ਸੁਸਾਇਟੀ ਨੇ ਕਿਸਾਨਾਂ ਦੀ ਸਹੂਲਤ ਲਈ ਵਾਟਰ ਕੂਲਰ ਲਗਵਾਇਆ ਅਗਲੀ ਖ਼ਬਰ ਲੋਹਗੜ੍ਹ ਵਿਖੇ ਜੈਨੇਸਿਸ ਡੈਂਟਲ ਕਾਲਜ ਨੇ ਮੁਫ਼ਤ ਦੰਦਾਂ ਦੀ ਜਾਂਚ ਦਾ ਕੈਂਪ ਲਗਾਇਆ
Ad Position 24