08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਕੋਆਪਰੇਟਿਵ ਸੁਸਾਇਟੀ ਨੇ ਕਿਸਾਨਾਂ ਦੀ ਸਹੂਲਤ ਲਈ ਵਾਟਰ ਕੂਲਰ ਲਗਵਾਇਆ

Ad Position 21
No active advertisement
ਅਜੀਤ ਡੈਸਕ 12-07-2026
ਜ਼ੀਰਾ, 11 ਜੁਲਾਈ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਨੇੜਲੇ ਪਿੰਡ ਮਲਸੀਆਂ ਕਲਾਂ ਦੀ ਕੋਆਪਰੇਟਿਵ ਸੁਸਾਇਟੀ ਵਲੋਂ ਕਿਸਾਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਇਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਸੁਸਾਇਟੀ ਦੇ ਪ੍ਰਧਾਨ ਰਘਬੀਰ ਸਿੰਘ ਸ਼ਹਿਜ਼ਾਦਾ ਦੀ ਵਿਸ਼ੇਸ਼ ਪ੍ਰੇਰਨਾ ਸਦਕਾ ਸੁਸਾਇਟੀ ਦੇ ਅਹਾਤੇ ’ਚ ਆਉਣ ਵਾਲੇ ਕਿਸਾਨਾਂ ਅਤੇ ਆਮ ਲੋਕਾਂ ਲਈ ਠੰਢੇ ਪਾਣੀ ਦਾ ਵਾਟਰ ਕੂਲਰ ਲਗਵਾਇਆ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸੁਸਾਇਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਗਰਮੀ ਦੇ ਇਸ ਮੌਸਮ ’ਚ ਸੁਸਾਇਟੀ ਵਿਖੇ ਆਪਣੇ ਕੰਮਾਂ-ਕਾਰਾਂ ਲਈ ਆਉਣ ਵਾਲੇ ਕਿਸਾਨਾਂ ਨੂੰ ਪੀਣ ਵਾਲੇ ਸਾਫ਼ ਅਤੇ ਠੰਡੇ ਪਾਣੀ ਦੀ ਵੱਡੀ ਕਿੱਲਤ ਦਾ ਸਾਹਮਣਾ ਕਰਨਾ ਪੈਂਦਾ ਸੀ। ਕਿਸਾਨਾਂ ਦੀ ਇਸ ਮੁਸ਼ਕਿਲ ਨੂੰ ਦੇਖਦੇ ਹੋਏ ਪ੍ਰਧਾਨ ਰਘਬੀਰ ਸਿੰਘ ਸ਼ਹਿਜ਼ਾਦਾ ਦੀ ਅਗਵਾਈ ਹੇਠ ਇਹ ਕਦਮ ਚੁੱਕਿਆ ਗਿਆ ਹੈ ਤਾਂ ਜੋ ਇੱਥੇ ਆਉਣ ਵਾਲੇ ਹਰ ਵਿਅਕਤੀ ਨੂੰ ਰਾਹਤ ਮਿਲ ਸਕੇ। ਸੁਸਾਇਟੀ ਵਲੋਂ ਕੀਤੇ ਗਏ ਇਸ ਨੇਕ ਕਾਰਜ ਦੀ ਇਲਾਕੇ ਦੇ ਕਿਸਾਨਾਂ ਅਤੇ ਪਿੰਡ ਵਾਸੀਆਂ ਵਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਅਜਿਹੇ ਲੋਕ-ਭਲਾਈ ਦੇ ਕਾਰਜਾਂ ਨਾਲ ਸੁਸਾਇਟੀਆਂ ਪ੍ਰਤੀ ਆਮ ਲੋਕਾਂ ਦਾ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ। ਇਸ ਮੌਕੇ ਸੁਸਾਇਟੀ ਦੇ ਮੈਂਬਰ ਮੀਤ ਪ੍ਰਧਾਨ ਮੰਗਲ ਸਿੰਘ , ਬਿਕਰਮ ਸਿੰਘ, ਮੁਖਤਿਆਰ ਸਿੰਘ ,ਲਖਵੀਰ ਸਿੰਘ ,ਕਮੇਟੀ ਮੈਂਬਰ ਨਾਇਬ ਸਿੰਘ, ਕੁਲਤਾਰ ਸਿੰਘ ਸਰਪੰਚ, ਗੁਰਦੇਵ ਸਿੰਘ, ਬੇਅੰਤ ਸਿੰਘ ,ਮਨਦੀਪ ਸਿੰਘ ਸਕੱਤਰ,ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਵਨਜ਼ ਹੈਲਥ ਕੇਅਰ ਸੈਂਟਰ ਆਨ ਵ੍ਹੀਲਜ਼ ਨੂੰ ਰਾਜਪਾਲ ਕਟਾਰੀਆ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਅਗਲੀ ਖ਼ਬਰ ਸਫਾਈ ਸੇਵਕਾਂ ਦੀ ਹੜਤਾਲ ਚੌਥੇ ਦਿਨ ’ਚ ਦਾਖ਼ਲ
Ad Position 24