02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਅੰਕੁਸ਼ ਬੈਨੀਵਾਲ ਨੇ ਸੀ.ਬੀ.ਐੱਸ.ਈ. ਦੇ ਸਮਰੱਥਾ ਨਿਰਮਾਣ ਪ੍ਰੋਗਰਾਮ ’ਚ ਬਤੌਰ ਰਿਸੋਰਸ ਪਰਸਨ ਨਿਭਾਈ ਅਹਿਮ ਭੂਮਿਕਾ

Ad Position 21
No active advertisement
ਅਜੀਤ ਡੈਸਕ 15-07-2026
ਅਬੋਹਰ, 14 ਜੁਲਾਈ (ਵਿਵੇਕ ਹੂੜੀਆ)-ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੁਈਆਂ ਸਰਵਰ ਦੇ ਵਾਈਸ ਪ੍ਰਿੰਸੀਪਲ ਅੰਕੁਸ਼ ਬੈਨੀਵਾਲ ਨੇ ਅਨੰਦ ਸਾਗਰ ਅਕੈਡਮੀ, ਕੋਇਰ ਸਿੰਘ ਵਾਲਾ (ਬਠਿੰਡਾ) ਵਿਖੇ ਕਰਵਾਏ ਸੀ.ਬੀ.ਐੱਸ.ਈ. ਦੇ ਇਕ ਰੋਜ਼ਾ ਸਮਰੱਥਾ ਨਿਰਮਾਣ ਪ੍ਰੋਗਰਾਮ ਵਿਚ ਬਤੌਰ ਰਿਸੋਰਸ ਪਰਸਨ ਇਕ ਮਹੱਤਵਪੂਰਨ ਭੂਮਿਕਾ ਨਿਭਾਈ। ਇਹ ਵਿਸ਼ੇਸ਼ ਪ੍ਰੋਗਰਾਮ ਵਿਦਿਆਰਥੀਆਂ ’ਚ ਮਾਨਸਿਕ ਸਿਹਤ ਅਤੇ ਖ਼ੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਦੇ ਵਿਸ਼ੇ ’ਤੇ ਕੇਂਦਰਿਤ ਸੀ। ਇਸ ਦੌਰਾਨ ਅੰਕੁਸ਼ ਬੈਨੀਵਾਲ ਨੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਨਾਲ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਲਈ ਇਕ ਸੁਰੱਖਿਅਤ, ਸਹਿਯੋਗਾਤਮਕ ਅਤੇ ਹਾਂ-ਪੱਖੀ ਸਿੱਖਣ ਵਾਲਾ ਮਾਹੌਲ ਸਿਰਜਣ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ’ਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਸਮਝਣਾ ਅਤੇ ਉਨ੍ਹਾਂ ਦੀਆਂ ਭਾਵਨਾਤਮਕ ਲੋੜਾਂ ਦਾ ਧਿਆਨ ਰੱਖਣਾ ਮਿਆਰੀ ਸਿੱਖਿਆ ਦਾ ਇੱਕ ਅਹਿਮ ਹਿੱਸਾ ਹੈ। ਇਸ ਮੌਕੇ ਇੰਪੀਰੀਅਲ ਸਕੂਲ ਦੇ ਪ੍ਰਿੰਸੀਪਲ ਰਵੀ ਕੁਮਾਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਉਨ੍ਹਾਂ ਦੀ ਸਫ਼ਲਤਾ ਦੀ ਮਜ਼ਬੂਤ ਨੀਂਹ ਹੈ। ਕੇਵਲ ਸੰਵੇਦਨਸ਼ੀਲ ਅਤੇ ਖ਼ੁਸ਼ਹਾਲ ਵਿਦਿਆਰਥੀ ਹੀ ਬਿਹਤਰ ਤਰੀਕੇ ਨਾਲ ਸਿੱਖ ਸਕਦੇ ਹਨ ਅਤੇ ਅੱਗੇ ਵਧ ਸਕਦੇ ਹਨ। ਦੂਜੇ ਪਾਸੇ ਸਕੂਲ ਦੇ ਡਾਇਰੈਕਟਰ ਸੁਖਵਿੰਦਰ ਪਾਲ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਿੱਖਿਆ ਦਾ ਅਸਲ ਉਦੇਸ਼ ਕੇਵਲ ਕਿਤਾਬੀ ਗਿਆਨ ਦੇਣਾ ਨਹੀਂ, ਸਗੋਂ ਵਿਦਿਆਰਥੀਆਂ ਦੇ ਇੱਕ ਆਤਮ-ਵਿਸ਼ਵਾਸੀ, ਸੰਤੁਲਿਤ ਅਤੇ ਖ਼ੁਸ਼ਹਾਲ ਵਿਅਕਤਿਤਵ ਦਾ ਨਿਰਮਾਣ ਕਰਨਾ ਹੈ। ਸਕੂਲ ਪਰਿਵਾਰ ਨੇ ਵਾਈਸ ਪ੍ਰਿੰਸੀਪਲ ਸ਼੍ਰੀ ਅੰਕੁਸ਼ ਬੈਨੀਵਾਲ ਨੂੰ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸਿਟਰਸ ਅਸਟੇਟ ਅਬੋਹਰ ਦੇ ਮੈਂਬਰਾਂ ਦਾ ਆਮ ਇਜਲਾਸ ਕਰਵਾਇਆ ਅਗਲੀ ਖ਼ਬਰ ਫਿਰੋਜ਼ਪੁਰ ਮੰਡਲ ’ਚ ਈ-ਟੈਂਡਰ ਰਾਹੀਂ ਐੱਸ.ਐੱਲ.ਆਰ. ਲੀਜ਼ਿੰਗ ਇਕਰਾਰਨਾਮੇ ਤੋਂ ਮਿਲੇਗਾ 1.94 ਕਰੋੜ ਦਾ ਮਾਲੀਆ
Ad Position 24
No active advertisement