02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸਿਟਰਸ ਅਸਟੇਟ ਅਬੋਹਰ ਦੇ ਮੈਂਬਰਾਂ ਦਾ ਆਮ ਇਜਲਾਸ ਕਰਵਾਇਆ

Ad Position 21
No active advertisement
ਅਜੀਤ ਡੈਸਕ 15-07-2026
ਫ਼ਾਜ਼ਿਲਕਾ, 14 ਜੁਲਾਈ (ਦਵਿੰਦਰ ਪਾਲ ਸਿੰਘ)-ਸਿਟਰਸ ਅਸਟੇਟ ਅਬੋਹਰ ਦੇ ਰਜਿਸਟਰਡ ਮੈਂਬਰਾਂ ਦਾ ਇਕ ਅਹਿਮ ਆਮ ਇਜਲਾਸ ਦਫ਼ਤਰ ਸਿਟਰਸ ਅਸਟੇਟ ਅਬੋਹਰ ਵਿਖੇ ਕਰਵਾਇਆ ਗਿਆ। ਇਸ ਮੌਕੇ ਮੁੱਖ ਕਾਰਜਕਾਰੀ ਅਫ਼ਸਰ ਕਿਰਨਦੀਪ ਸਿੰਘ ਗਿੱਲ ਨੇ ਸਮੂਹ ਮੈਂਬਰਾਂ ਨੂੰ ਜੀ ਆਇਆਂ ਆਖਦਿਆਂ ਸਿਟਰਸ ਅਸਟੇਟ ਦੀ ਬਣਤਰ, ਨਿਯਮਾਂ ਅਤੇ ਕੀਤੇ ਗਏ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਾਰਜਕਾਰਨੀ ਮੈਂਬਰਾਂ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਾਂਝੇ ਯਤਨ ਸਦਕਾ ਬਾਗ਼ਬਾਨੀ ਦੇ ਪ੍ਰਸਾਰ, ਆਧੁਨਿਕ ਮਸ਼ੀਨਰੀ ਦੀ ਖ਼ਰੀਦ ਅਤੇ ਬਾਗ਼ਬਾਨੀ ਹੇਠ ਰਕਬਾ ਵਧਾਉਣ ਵਿਚ ਵੱਡੀ ਸਫਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਅਸਟੇਟ ਦੀ ਵਿਸ਼ਵ ਪੱਧਰੀ ਮਿੱਟੀ ਤੇ ਪੱਤਾ ਪਰਖ ਲੈਬ ਰਾਹੀਂ ਜ਼ਿਲ੍ਹੇ ਦੇ 8344 ਕਿਸਾਨਾਂ ਦੇ 33664 ਸੈਂਪਲ ਟੈੱਸਟ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ 1089 ਬਾਗ਼ਬਾਨਾਂ ਨੇ ਖੇਤੀ ਸੰਦਾਂ ਦੀ ਸਹੂਲਤ ਲਈ ਹੈ ਅਤੇ ਮਾਰਚ 2026 ਤੱਕ ਅਸਟੇਟ ਨੂੰ 31.81 ਲੱਖ ਰੁਪਏ ਦੀ ਆਮਦਨ ਪ੍ਰਾਪਤ ਹੋਈ ਹੈ। ਮੀਟਿੰਗ ਦੌਰਾਨ ਡਾ.ਕਿਰਨਦੀਪ ਸਿੰਘ ਗਿੱਲ ਵਲੋਂ ਸਾਲ 2017-18 ਤੋਂ 2025-26 ਤੱਕ ਦੀਆਂ ਵਿੱਤੀ ਰਿਪੋਰਟਾਂ ਅਤੇ ਅਪ੍ਰੈਲ ਤੋਂ ਜੂਨ 2026 ਤੱਕ ਦੇ ਖ਼ਰਚੇ-ਆਮਦਨ ਦਾ ਵੇਰਵਾ ਪੇਸ਼ ਕੀਤਾ ਗਿਆ, ਜਿਸ ਨੂੰ ਹਾਜ਼ਰ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ। ਇਸ ਤੋਂ ਬਾਅਦ ਡਾ. ਜਗਦੀਸ਼ ਅਰੋੜਾ ਦੀ ਦੇਖ-ਰੇਖ ਹੇਠ ਚੋਣ ਪ੍ਰਕਿਰਿਆ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹੀ। ਹਾਊਸ ਦੇ ਮੈਂਬਰਾਂ ਨੇ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਵੱਖ-ਵੱਖ ਪਿੰਡਾਂ ਤੋਂ ਸਰਕਲ ਵਾਈਜ਼ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ। ਇਸ ਮੌਕੇ ਖੇਤਰੀ ਖੋਜ ਕੇਂਦਰ ਅਬੋਹਰ ਦੇ ਮਾਹਿਰਾਂ ਵਲੋਂ ਤਕਨੀਕੀ ਸੈਮੀਨਾਰ ਵੀ ਲਗਾਇਆ ਗਿਆ। ਡਾ.ਜਗਦੀਸ਼ ਅਰੋੜਾ ਨੇ ਨਿੰਬੂ ਜਾਤੀ ਦੇ ਫਲਾਂ ਦੀ ਨਵੀਂ ਪਲਾਂਟੇਸ਼ਨ ਅਤੇ ਬਿਮਾਰੀਆਂ ਦੀ ਰੋਕਥਾਮ, ਡਾ.ਅਨਿਲ ਕਾਮਰਾ ਨੇ ਨਵੇਂ ਬਾਗ਼ਾਂ ਦੀ ਵਿਉਂਤਬੰਦੀ ਅਤੇ ਡਾਇਰੈਕਟਰ ਡਾ.ਅਨਿਲ ਸਾਗਵਾਨ ਨੇ ਫ਼ਸਲੀ ਵਿਭਿੰਨਤਾ ਤੇ ਫਲਾਂ ਦੀਆਂ ਨਵੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ। ਬਾਗ਼ਬਾਨੀ ਵਿਕਾਸ ਅਫ਼ਸਰ ਡਾ. ਸ਼ੌਪਤ ਸਹਾਰਨ ਨੇ ਸਾਰੇ ਮਾਹਿਰਾਂ ਤੇ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਾਗ਼ਬਾਨੀ ਵਿਕਾਸ ਅਫ਼ਸਰ ਮੈਡਮ ਮਨਜੀਤ ਰਾਣੀ ਅਤੇ ਮੈਡਮ ਕੰਵਲਜੀਤ ਕੌਰ ਵੀ ਹਾਜ਼ਰ ਸਨ। ਅਖੀਰ ਵਿਚ ਡਾ. ਕਿਰਨਦੀਪ ਸਿੰਘ ਗਿੱਲ ਨੇ ਆਏ ਮਾਹਿਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਅਸਟੇਟ ਦੇ ਸਟਾਫ਼ ਮੈਂਬਰਾਂ ਤਜਿੰਦਰ ਸਿੰਘ, ਲਖਵੀਰ ਸਿੰਘ, ਗੁਰਮੀਤ ਸਿੰਘ, ਆਕਾਸ਼ ਖੰਡਾ, ਲਵਿਸ਼, ਆਰਿਸ਼ ਕੰਬੋਜ ਅਤੇ ਸੁਨੀਲ ਕੁਮਾਰ ਸਮੇਤ ਸਮੂਹ ਸਹਾਇਕ ਸਟਾਫ਼ ਵਲੋਂ ਨਿਭਾਈਆਂ ਡਿਊਟੀਆਂ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਦੀ ਘਾਟ ਜਾਂ ਫਿਰ ਹੜਤਾਲ ’ਤੇ ਜਾਣ ਕਰਕੇ ਖਪਤਕਾਰਾਂ ਦੀਆਂ ਵਧੀਆ ਪ੍ਰੇਸ਼ਾਨੀਆਂ ਅਗਲੀ ਖ਼ਬਰ ਅੰਕੁਸ਼ ਬੈਨੀਵਾਲ ਨੇ ਸੀ.ਬੀ.ਐੱਸ.ਈ. ਦੇ ਸਮਰੱਥਾ ਨਿਰਮਾਣ ਪ੍ਰੋਗਰਾਮ ’ਚ ਬਤੌਰ ਰਿਸੋਰਸ ਪਰਸਨ ਨਿਭਾਈ ਅਹਿਮ ਭੂਮਿਕਾ
Ad Position 24
No active advertisement