10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਮਾਨ ਸਰਕਾਰ ਦੇ ਕੰਮਾਂ ਨੂੰ ਦੇਖਦਿਆਂ 2027 ਵਿਚ ‘ਆਪ’ ਸਰਕਾਰ ਬਣਨਾ ਲਗਭਗ ਤੈਅ-ਗੁਰਪ੍ਰੀਤ ਸਿੰਘ ਬਰਾੜ

Ad Position 21
No active advertisement
ਅਜੀਤ ਡੈਸਕ 16-07-2026
ਮੁੱਦਕੀ, 15 ਜੁਲਾਈ(ਭੁਪਿੰਦਰ ਸਿੰਘ)-ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਆਇਆ ਕਰੀਬ ਸਾਢੇ ਚਾਰ ਸਾਲ ਦਾ ਸਮਾ ਹੋ ਗਿਆ ਹੈ। ਇਸ ਸਮੇਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚੋਣ ਮੈਨੀਫੈਸਟੋ ਵਿਚ ਜੋ ਲੋਕਾਂ ਨਾਲ ਚੋਣ ਵਾਅਦੇ ਕੀਤੇ ਸਨ, ਲਗਭਗ ਪੂਰੇ ਕਰ ਦਿੱਤੇ ਹਨ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਗੋਪਾ ਬਰਾੜ ਨੇ ਇੱਥੇ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿਣੀ ਤੇ ਕਰਨੀ ਦੇ ਪੂਰੇ ਹਨ । ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੇ ਕੰਮਾਂ ਨੂੰ ਦੇਖਦਿਆਂ ਹੋਇਆ ਪੰਜਾਬ ਦੇ ਸੂਝਵਾਨ ਲੋਕ ਮੁੜ ਆਮ ਆਦਮੀ ਦੀ ਸਰਕਾਰ ਲਿਆਉਣ ਦੇ ਇੱਛੁਕ ਹਨ। ਲੋਕਾਂ ਦਾ ਕਹਿਣਾ ਹੈ ਕਿ ਰਿਸ਼ਵਤਖ਼ੋਰੀ ਨੂੰ ਜਿਸ ਤਰਾਂ ਭਗਵੰਤ ਮਾਨ ਨੇ ਜੜੋਂ ਖ਼ਤਮ ਕੀਤਾ ਹੈ। ਅਗਲੇ ਪੰਜ ਸਾਲਾ ਵਿਚ ਗੱਡੀ ਲੀਹ ’ਤੇ ਪੈ ਕੇ ਤੇਜ਼ ਰਫ਼ਤਾਰ ਨਾਲ ਰਿੜ੍ਹਨ ਲੱਗ ਪਵੇਗੀ। ਗੁਰਪ੍ਰੀਤ ਸਿੰਘ ਗੋਪਾ ਬਰਾੜ ਨੇ ਕਿਹਾ ਕਿ ਪਹਿਲਾ ਕਿਸਾਨਾਂ ਨੂੰ ਆਪਣੇ ਮਾਲ ਮਹਿਕਮੇ ਦੇ ਕੰਮ ਕਰਾਉਣ ਲਈ ਪਟਵਾਰੀਆਂ ’ਤੇ ਤਹਿਸੀਲਦਾਰਾਂ ਦੇ ਹਾੜੇ ਕੱਢਣ ਪੈਂਦੇ ਸੀ। ਮਾਨ ਸਰਕਾਰ ਦੇ ਮਾਲ ਮਹਿਕਮੇ ਦੇ ਕੰਮ ਨੂੰ ਕੰਪਿਊਟਰਾਈਜ਼ਡ(ਆਨਲਾਈਨ) ਕਰਕੇ ਕਿਸਾਨਾਂ ਦਾ ਲੱਖਾ ਰੁਪਈਆ ’ਤੇ ਕੀਮਤੀ ਸਮਾਂ ਬਚਾਇਆ ਹੈ। ਹੁਣ ਉਹ ਘਰ ਬੈਠੇ ਖੇਵਟ ਜਾਂ ਖਤੌਨੀ ਨੰਬਰ ਭਰ ਕੇ ਆਪਣਾ ਰਿਕਾਰਡ ਚੈੱਕ ਕਰ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਨੇ ਅੱਠਵੇਂ ਦਿਨ ਹੜਤਾਲ ਰੱਖੀ ਜਾਰੀ ਅਗਲੀ ਖ਼ਬਰ ਭਾਕਿਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ’ਚ ਹੋਈ ਮਹੀਨਾਵਾਰ ਬੈਠਕ ਸੂਬਾ ਸਰਕਾਰ ਦੀ ਲੈਂਡ ਪੂਲਿੰਗ ਪਾਲਸੀ ਨੂੰ ਲ...
Ad Position 24