ਫਿਰੋਜ਼ਪੁਰ, 17 ਜੁਲਾਈ (ਸੁਖਵਿੰਦਰ ਸਿੰਘ)-ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਵਲੋਂ ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਨਗਰ ਪਾਲਿਕਾ ਦੇ ਪ੍ਰਧਾਨ ਅਸ਼ੋਕ ਸੱਚਦੇਵਾ ਨੂੰ ਵਧਾਈ ਦਿੱਤੀ ਗਈ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਭੁੱਲਰ ਨੇ ਆਖਿਆ ਕਿ ਕੱਲ੍ਹ ਜੋ ਨਗਰ ਪਾਲਿਕਾ ਵਿਚ ਕਾਂਗਰਸ ਦੀ ਇਕ ਬੜੀ ਵੱਡੀ ਜਿੱਤ ਹੋਈ। ਜਿਸ ਵਿਚ ਕਾਂਗਰਸ ਦੇ ਅਸ਼ੋਕ ਸਚਦੇਵਾ ਨੂੰ ਨਗਰ ਪਾਲਿਕਾ ਦਾ ਪ੍ਰਧਾਨ ਬਣਾਇਆ ਗਿਆ ਅਤੇ ਬੋਹੜ ਸਿੰਘ ਨੂੰ ਕਮੇਟੀ ਦਾ ਵਾਈਸ ਪ੍ਰਧਾਨ ਬਣਾਇਆ ਹੈ। ਕਾਂਗਰਸ ਆਪਣੇ ਵਿਕਾਸ ਕਾਰਜਾਂ ਕਰਕੇ ਹੀ ਜਨਤਾ ਨੇ ਇਹ ਫਤਵਾ ਕਾਂਗਰਸ ਨੂੰ ਦਿੱਤਾ ਸੀ। ਸ਼ਹਿਰ ਵਾਸੀਆਂ ਨੂੰ ਪੂਰੀ ਉਮੀਦ ਹੈ ਕਿ ਜੋ ਵਿਕਾਸ ਰਿੰਕੂ ਗਰੋਵਰ ਦੀ ਅਗਵਾਈ ਵਿਚ ਸ਼ਹਿਰ ਵਾਸਤੇ ਕੀਤਾ ਗਿਆ ਸੀ, ਉਸੇ ਤਰ੍ਹਾਂ ਹੀ ਅਸ਼ੋਕ ਸਚਦੇਵਾ ਵੀ ਸ਼ਹਿਰ ਦੇ ਵਿਕਾਸ ਵਿਚ ਆਪਣਾ ਪੂਰਾ ਯੋਗਦਾਨ ਦੇਣਗੇ। ਭਾਈ ਮਰਦਾਨਾ ਸੁਸਾਇਟੀ ਵਲੋਂ ਪਰਮਿੰਦਰ ਸਿੰਘ ਪਿੰਕੀ ਨੂੰ ਵੀ ਵਧਾਈ ਦਿੱਤੀ ਗਈ ਕਿ ਉਨ੍ਹਾਂ ਨੇ ਬਹੁਤ ਮਿਹਨਤ ਕਰਕੇ ਆਪਣੀ ਨਗਰ ਪਾਲਿਕਾ ਬਣਾਈ ਹੈ। ਪਰਮਿੰਦਰ ਸਿੰਘ ਪਿੰਕੀ ਵੇਲੇ ਇਨ੍ਹਾਂ ਨੇ ਸ਼ਹਿਰ ਵਿਚ ਸੁੰਦਰ ਪਾਰਕ, ਸੁੰਦਰ ਗੇਟ ਅਤੇ ਵਧੀਆ ਸੜਕਾਂ ਬਣਾਈਆਂ ਸਨ। ਸਾਰੇ ਐਮ.ਸੀਆਂ ਨੂੰ ਚਾਹੇ ਉਹ ਆਮ ਆਦਮੀ ਪਾਰਟੀ ਦੇ ਹਨ ਚਾਹੇ ਬੀਜੇਪੀ ਦੇ ਹਨ ਚਾਹੇ ਚੰਦੂ ਗਰੁੱਪ ਦੇ ਹਨ ਸਾਰਿਆਂ ਨੂੰ ਹੀ ਐਮਸੀ ਬਣਨ ਤੇ ਵਧਾਈ ਦਿੰਦੇ ਹਾਂ। ਇਸ ਮੌਕੇ ਦਰਸ਼ਨ ਲਾਲ ਹੀਰਾ, ਮਨੋਹਰ ਲਾਲ, ਹਰਜੀਤ ਸਿੰਘ ਧਾਲੀਵਾਲ, ਰਜੇਸ਼ ਕੁਮਾਰ, ਇੰਦਰਪਾਲ ਸਿੰਘ ਪ੍ਰਿੰਸ, ਨਿਰਮਲ ਸਿੰਘ, ਪਰਮਜੀਤ ਸਿੰਘ ਔਲਖ, ਵੀਰ ਸਿੰਘ ਰਾਣਾ ਆਦਿ ਹਾਜ਼ਰ ਸਨ।