ਫ਼ਿਰੋਜ਼ਪੁਰ, 17 ਜੁਲਾਈ (ਗੁਰਿੰਦਰ ਸਿੰਘ)-ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਦੀ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਮੰਗਲਵਾਰ ਨੂੰ ਭਾਈ ਮਰਦਾਨਾ ਯਾਦਗਾਰੀ ਹਾਲ ਫਿਰੋਜ਼ਪੁਰ ਵਿਖੇ ਹੋਈ। ਕਨਵੈਨਸ਼ਨ ਵਿਚ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਪੈਨਸ਼ਨਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਜਿਨ੍ਹਾਂ ਵਿਚ ਮਹਿਲਾ ਪੈਨਸ਼ਨਰਾਂ ਦੀ ਹਾਜ਼ਰੀ ਵੀ ਖਾਸ ਰਹੀ। ਕਨਵੈਨਸ਼ਨ ਦੌਰਾਨ ਪਵਨ ਭੰਡਾਰੀ, ਸ਼ਾਮ ਲਾਲ ਸਚਦੇਵਾ, ਦਰਸ਼ਨ ਸਿੰਘ ਪਤਲੀ, ਰਾਜਿੰਦਰ ਸ਼ਰਮਾ, ਪ੍ਰੀਤਮ ਸਿੰਘ ਗਿੱਲ, ਪ੍ਰੀਤਮ ਸਿੰਘ ਸਾਮਾ, ਐਸ਼ਲੀ ਸ਼ਰਮਾ, ਹਰਪ੍ਰੀਤ ਸਿੰਘ ਥਿੰਦ, ਨਵਤੇਜ ਸਿੰਘ, ਕੁਲਦੀਪ ਸਿੰਘ ਖੁੰਗਰ, ਨੀਲਮ ਛਾਬੜਾ, ਪਰਮਜੀਤ ਕੌਰ, ਦਲਜੀਤ ਕੌਰ, ਮੰਜੂ ਬਾਲਾ, ਰਜਨੀਸ਼ ਬਾਲੀ, ਆਸ਼ਾ ਦੇਵੀ ਅਤੇ ਸਰੋਜ਼ ਬਾਲਾ ’ਤੇ ਆਧਾਰਿਤ ਪ੍ਰਧਾਨਗੀ ਮੰਡਲ ਦਾ ਗਠਨ ਕੀਤਾ ਗਿਆ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਰਵਿੰਦਰ ਲੂਥਰਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਇਸ ਮੌਕੇ ਫੈਡਰੇਸ਼ਨ ਦੀ ਨਵੀਂ ਜ਼ਿਲ੍ਹਾ ਇਕਾਈ ਦੀ ਕੀਤੀ ਗਈ ਚੋਣ ਵਿਚ ਰਵਿੰਦਰ ਲੂਥਰਾ ਨੂੰ ਜ਼ਿਲ੍ਹਾ ਪ੍ਰਧਾਨ, ਦਰਸ਼ਨ ਸਿੰਘ ਪਤਲੀ ਨੂੰ ਜਨਰਲ ਸਕੱਤਰ, ਪਵਨ ਮਨਚੰਦਾ ਅਤੇ ਕੰਵਲਜੀਤ ਕੌਰ ਨੂੰ ਵਿੱਤ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਐਸ਼ਲੀ ਸ਼ਰਮਾ, ਪ੍ਰੀਤਮ ਸਿੰਘ ਗਿੱਲ ਅਤੇ ਰਾਜਿੰਦਰ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ, ਸ਼ਾਮ ਲਾਲ ਸਚਦੇਵਾ, ਰੰਗਤ ਰਾਮ ਅਤੇ ਪਰਮਜੀਤ ਕੌਰ ਨੂੰ ਮੀਤ ਪ੍ਰਧਾਨ, ਪੂਰਨ ਚੰਦ, ਪ੍ਰੀਤਮ ਸ਼ਾਮਾਂ, ਬੇਅੰਤ ਸਿੰਘ ਸੰਘਾ ਸਕੱਤਰ, ਦਲਬੀਰ ਸਿੰਘ, ਹਰਪ੍ਰੀਤ ਸਿੰਘ ਥਿੰਦ, ਨਵਇੰਦਰ ਸਿੰਘ ਜੋਸਨ ਜੱਥੇਬੰਦਕ ਸਕੱਤਰ, ਸੁਭਾਸ਼ ਆਨੰਦ, ਰਾਜੇਸ਼ ਹਾਂਡਾ ਪ੍ਰੈਸ ਸਕੱਤਰ, ਪਵਨ ਭੰਡਾਰੀ, ਕੁਲਦੀਪ ਸਿੰਘ ਖੁੰਗਰ, ਸਰੋਜ ਬਾਲਾ ਮੁੱਖ ਸਲਾਹਕਾਰ, ਹਰਪ੍ਰੀਤ ਸਿੰਘ ਸੋਢੀ, ਨੀਲਮ ਛਾਬੜਾ ਆਡੀਟਰ, ਸ਼ੇਖਰ, ਬਲਜੀਤ ਸਿੰਘ, ਦਵਿੰਦਰ ਸਿੰਘ ਬਜੀਦਪੁਰੀ, ਆਸ਼ਾ ਦੇਵੀ, ਮੰਜੂ ਬਾਲਾ, ਵਿਕਟਰ, ਦਲਜੀਤ ਕੌਰ ਪਾਰਪੇਗੰਡਾ ਸਕੱਤਰ ਚੁਣੇ ਗਏ। ਕਨਵੈਨਸ਼ਨ ਨੂੰ ਰਮਨ ਅੱਤਰੀ ਕਨਵੀਨਰ, ਤਾਲਮੇਲ ਕਮੇਟੀ ਪੈਰਾ ਮੈਡੀਕਲ, ਰਾਜ ਕੁਮਾਰ ਕੁੱਕੜ, ਅੰਕੁਸ਼ ਭੰਡਾਰੀ, ਰਾਕੇਸ਼ ਗਿੱਲ, ਸੁਤੰਤਰ ਸਿੰਘ, ਰਵਿੰਦਰ ਸ਼ਰਮਾ ਅਤੇ ਰਾਕੇਸ਼ ਕੰਬੋਜ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ ਅਤੇ ਪੈਨਸ਼ਨਰਾਂ ਦੇ ਹੱਕਾਂ ਲਈ ਸਾਂਝਾ ਸੰਘਰਸ਼ ਜਾਰੀ ਰੱਖਣ ਦਾ ਭਰੋਸਾ ਦਿੱਤਾ।