02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਉਜਾਲਾ ਸਿਗਨਸ ਦੇ ਸਹਿਯੋਗ ਨਾਲ ਅਮਨਦੀਪ ਹਸਪਤਾਲ ਦੀ ਵੱਡੀ ਪਹਿਲ

ਫ਼ਿਰੋਜ਼ਪੁਰ, 1 ਅਗਸਤ (ਕੁਲਬੀਰ ਸਿੰਘ ਸੋਢੀ)-ਸਿਹਤ ਸੇਵਾਵਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਅਮਨਦੀਪ ਹਸਪਤਾਲ ਫ਼ਿਰੋਜ਼ਪੁਰ ਨੇ ਉਜਾਲਾ ਸਿਗਨਸ ਹੈੱਲਥਕੇਅਰ ਦੇ ਸਹਿਯੋਗ ਨਾਲ ਸਿਹਤ ਬੀਮਾ ਪਾਲਿਸੀ ਧਾਰਕਾਂ ਲਈ 31 ਅਗਸਤ ਤੱਕ ਮੁਫ਼ਤ ਓ. ਪੀ.

Ad Position 21
No active advertisement
ਸਿਹਤ ਬੀਮਾ ਪਾਲਿਸੀ ਧਾਰਕਾਂ ਲਈ ਮੁਫ਼ਤ ਓ.ਪੀ.ਡੀ ਵਾਲਾ ਪੋਸਟਰ ਜਾਰੀ ਕਰਨ ਸਮੇਂ ਹਸਪਤਾਲ ਦੇ ਪ੍ਰਬੰਧਕ ਅਤੇ ਸੀਨੀਅਰ ਡਾਕਟਰ। ਅਜੀਤ ਤਸਵੀਰ 02-08-2026
ਫ਼ਿਰੋਜ਼ਪੁਰ, 1 ਅਗਸਤ (ਕੁਲਬੀਰ ਸਿੰਘ ਸੋਢੀ)-ਸਿਹਤ ਸੇਵਾਵਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਅਮਨਦੀਪ ਹਸਪਤਾਲ ਫ਼ਿਰੋਜ਼ਪੁਰ ਨੇ ਉਜਾਲਾ ਸਿਗਨਸ ਹੈੱਲਥਕੇਅਰ ਦੇ ਸਹਿਯੋਗ ਨਾਲ ਸਿਹਤ ਬੀਮਾ ਪਾਲਿਸੀ ਧਾਰਕਾਂ ਲਈ 31 ਅਗਸਤ ਤੱਕ ਮੁਫ਼ਤ ਓ.ਪੀ.ਡੀ (ਆਊਟਡੋਰ ਪੇਸ਼ੈਂਟ) ਸਲਾਹ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਯੋਜਨਾ ਤਹਿਤ ਸਾਰੇ ਸਿਹਤ ਬੀਮਾ ਧਾਰਕ ਹਸਪਤਾਲ ਵਿਚ ਮਾਹਿਰ ਡਾਕਟਰਾਂ ਤੋਂ ਬਿਨਾਂ ਕਿਸੇ ਓ.ਪੀ.ਡੀ ਫ਼ੀਸ ਦੇ ਸਲਾਹ ਲੈ ਸਕਣਗੇ। ਹਸਪਤਾਲ ਪ੍ਰਬੰਧਕਾਂ ਅਨੁਸਾਰ ਅਮਨਦੀਪ ਹਸਪਤਾਲ ਸਾਰੀਆਂ ਪ੍ਰਮੁੱਖ ਸਿਹਤ ਬੀਮਾ ਕੰਪਨੀਆਂ ਅਤੇ ਥਰਡ ਪਾਰਟੀ ਐਡਮਿਨਿਸਟਰੇਟਰ (ਟੀ.ਪੀ.ਏ) ਨਾਲ ਕੈਸ਼ਲੈੱਸ ਇਲਾਜ ਲਈ ਸੂਚੀਬੱਧ ਹੈ। ਇਸ ਨਾਲ ਮਰੀਜ਼ਾਂ ਨੂੰ ਇਲਾਜ ਦੌਰਾਨ ਆਰਥਿਕ ਅਤੇ ਪ੍ਰਸ਼ਾਸਕੀ ਦੋਵਾਂ ਪੱਖੋਂ ਸਹੂਲਤ ਮਿਲੇਗੀ। ਇਸ ਯੋਜਨਾ ਦਾ ਲਾਭ ਲੈਣ ਲਈ ਮਰੀਜ਼ਾਂ ਨੂੰ ਹਸਪਤਾਲ ਆਉਂਦੇ ਸਮੇਂ ਆਪਣੀ ਸਿਹਤ ਬੀਮਾ ਪਾਲਿਸੀ ਜਾਂ ਹੈਲਥ ਕਾਰਡ ਦੀ ਕਾਪੀ ਨਾਲ ਲਿਆਉਣ ਦੀ ਅਪੀਲ ਕੀਤੀ ਗਈ ਹੈ। ਅਮਨਦੀਪ ਹਸਪਤਾਲ ਦੀ ਡਾਇਰੈਕਟਰ ਡਾ.ਅਮਨਦੀਪ ਕੌਰ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਸਿਹਤ ਬੀਮਾ ਹਰ ਪਰਿਵਾਰ ਲਈ ਇਕ ਮਹੱਤਵਪੂਰਨ ਸੁਰੱਖਿਆ ਕਵਚ ਬਣ ਚੁੱਕਾ ਹੈ, ਪਰ ਕਈ ਲੋਕ ਇਸ ਦੇ ਲਾਭਾਂ ਦਾ ਪੂਰਾ ਫਾਇਦਾ ਨਹੀਂ ਲੈ ਸਕਦੇ। ਇਸ ਪਹਿਲ ਦਾ ਮਕਸਦ ਲੋਕਾਂ ਨੂੰ ਆਪਣੇ ਸਿਹਤ ਬੀਮੇ ਦੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕਰਨਾ ਹੈ, ਤਾਂ ਜੋ ਉਹ ਬਿਨਾਂ ਕਿਸੇ ਵਾਧੂ ਆਰਥਿਕ ਬੋਝ ਦੇ ਸਮੇਂ ਸਿਰ ਮਾਹਿਰ ਡਾਕਟਰਾਂ ਦੀ ਸਲਾਹ ਲੈ ਸਕਣ ਅਤੇ ਲੋੜ ਪੈਣ ’ਤੇ ਤੁਰੰਤ ਇਲਾਜ ਵੀ ਸ਼ੁਰੂ ਕਰਵਾ ਸਕਣ। ਉਨ੍ਹਾਂ ਕਿਹਾ ਕਿ ਸਮੇਂ ਸਿਰ ਜਾਂਚ ਅਤੇ ਇਲਾਜ ਨਾਲ ਕਈ ਗੰਭੀਰ ਬਿਮਾਰੀਆਂ ਤੋਂ ਬਚਾਅ ਸੰਭਵ ਹੈ। ਉਨ੍ਹਾਂ ਦੱਸਿਆ ਕਿ ਅਮਨਦੀਪ ਹਸਪਤਾਲ ਅਤੇ ਉਜਾਲਾ ਸਿਗਨਸ ਦੀ ਸਾਂਝ ਰਾਹੀਂ ਮਰੀਜ਼ਾਂ ਨੂੰ ਆਧੁਨਿਕ ਤਕਨਾਲੋਜੀ, ਤਜਰਬੇਕਾਰ ਮਾਹਿਰ ਡਾਕਟਰਾਂ ਅਤੇ ਉੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਦਾ ਲਾਭ ਮਿਲ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦੀਆਂ ਮੋਟਰਾਂ ਚੋਰੀ ਕਰਨ ਵਾਲੇ ਗਿਰੋਹ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਸੰਘਰਸ਼ ਦਾ ਐਲਾਨ ਅਗਲੀ ਖ਼ਬਰ ਬਾਰ ਐਸੋਸੀਏਸ਼ਨ ਗੁਰੂਹਰਸਹਾਏ ਵਲੋਂ ਐਲ.ਏ.ਡੀ.ਸੀ. ਮਸਲੇ ਨੂੰ ਲੈ ਕੇ ਭੁੱਖ ਹੜਤਾਲ ਤੀਜੇ ਦਿਨ ਵੀ ਜਾਰੀ
Ad Position 24
No active advertisement