16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸ਼੍ਰੀ ਲਾਡਲੀ ਸਰਕਾਰ ਮੋਹਨ ਕਮੇਟੀ ਵਲੋਂ 7ਵੇਂ ਗਣਪਤੀ ਮਹੋਤਸਵ ਦਾ ਸ਼ਾਨਦਾਰ ਆਗਾਜ਼

ਫ਼ਾਜ਼ਿਲਕਾ, 16 ਸਤੰਬਰ (ਦਵਿੰਦਰ ਪਾਲ ਸਿੰਘ)- ਭਗਵਾਨ ਸ਼੍ਰੀ ਗਣੇਸ਼ ਦੀ ਅਰਾਧਨਾ ਦਾ ਪਵਿੱਤਰ ਤਿਉਹਾਰ ਪੂਰੇ ਉਤਸ਼ਾਹ, ਉਮੰਗ ਤੇ ਸ਼ਰਧਾ ਨਾਲ ਮਨਾਇਆ ਜਾ ਰਹਾ ਹੈ। ਇਸੇ ਭਗਤੀ ਮਈ ਲੜੀ ਤਹਿਤ ਸ਼੍ਰੀ ਲਾਡਲੀ ਜੀ ਸਰਕਾਰ ਮੋਹਨ ਕਮੇਟੀ ਵਲੋਂ 7ਵੇਂ ਵਿਸ਼ਾਲ ਗਣਪਤੀ ਮਹੋਤਸਵ ਦਾ ਪੂਰੇ ਵਿਧੀ-ਵਿਧਾਨ ਤੇ ਢੋਲ-ਨਗਾੜਿਆਂ ਦੀ ਥਾਪ ਨਾਲ ਸ਼ਾਨਦਾਰ ਆਗਾਜ਼ ਹੋਇਆ।

Ad Position 21
repet_subhas-goyals [Copy P29]
ਅਜੀਤ ਡੈਸਕ 17-09-2026
ਫ਼ਾਜ਼ਿਲਕਾ, 16 ਸਤੰਬਰ (ਦਵਿੰਦਰ ਪਾਲ ਸਿੰਘ)- ਭਗਵਾਨ ਸ਼੍ਰੀ ਗਣੇਸ਼ ਦੀ ਅਰਾਧਨਾ ਦਾ ਪਵਿੱਤਰ ਤਿਉਹਾਰ ਪੂਰੇ ਉਤਸ਼ਾਹ, ਉਮੰਗ ਤੇ ਸ਼ਰਧਾ ਨਾਲ ਮਨਾਇਆ ਜਾ ਰਹਾ ਹੈ। ਇਸੇ ਭਗਤੀ ਮਈ ਲੜੀ ਤਹਿਤ ਸ਼੍ਰੀ ਲਾਡਲੀ ਜੀ ਸਰਕਾਰ ਮੋਹਨ ਕਮੇਟੀ ਵਲੋਂ 7ਵੇਂ ਵਿਸ਼ਾਲ ਗਣਪਤੀ ਮਹੋਤਸਵ ਦਾ ਪੂਰੇ ਵਿਧੀ-ਵਿਧਾਨ ਤੇ ਢੋਲ-ਨਗਾੜਿਆਂ ਦੀ ਥਾਪ ਨਾਲ ਸ਼ਾਨਦਾਰ ਆਗਾਜ਼ ਹੋਇਆ। ਕਰਨ ਗਿਲਹੋਤਰਾ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਪ੍ਰਮੁੱਖ ਸਮਾਜ ਸੇਵੀ ਸ਼੍ਰੀ ਕਰਨ ਗਿਲਹੋਤਰਾ ਨੇ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਭਗਵਾਨ ਗਣੇਸ਼ ਦੀ ਵਿਸ਼ੇਸ਼ ਪੂਜਾ-ਅਰਚਨਾ, ਵੈਦਿਕ ਮੰਤਰ ਉਚਾਰਨ ਤੇ ਆਰਤੀ ਨਾਲ ਕੀਤੀ ਗਈ। ਮੁੱਖ ਮਹਿਮਾਨ ਕਰਨ ਗਿਲਹੋਤਰਾ ਨੇ ਜੋਤ ਜਗਾ ਕੇ ਮਹੋਤਸਵ ਦੀ ਰਸਮੀ ਸ਼ੁਰੂਆਤ ਕੀਤੀ। ਸਮਾਗਮ ਵਿਚ ਸਿੱਖਿਆ ਜਗਤ ਦੀਆਂ ਜਾਣੀਆਂ-ਪਛਾਣੀਆਂ ਸ਼ਖ਼ਸੀਅਤਾਂ ਹੋਲੀ ਹਾਰਟ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਰਿਤੂ ਭੁਸਰੀ ਤੇ ਸਰਵਹਿੱਤਕਾਰੀ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਮਧੂ ਸ਼ਰਮਾ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਪ੍ਰਬੰਧਕਾਂ ਵਲੋਂ ਕਰਨ ਗਿਲਹੋਤਰਾ, ਪ੍ਰਿੰਸੀਪਲ ਰਿਤੂ ਭੁਸਰੀ, ਪ੍ਰਿੰਸੀਪਲ ਮਧੂ ਸ਼ਰਮਾ, ਪਵਨ ਭਠੇਜਾ, ਮਨੀਸ਼ ਕਟਾਰੀਆ, ਹੋਟਲ ਬਲੈਕ ਈਗਲ ਦੇ ਸੰਚਾਲਕ ਵਿਕੀ ਬਤਰਾ, ਨਰੇਸ਼ ਮਿੱਤਲ, ਰੌਸ਼ਨ ਵਰਮਾ, ਰਾਜੇਸ਼ ਠਕਰਾਲ ਅਤੇ ਰਾਜਿੰਦਰ ਵਿਖੋਨਾ ਨੂੰ ਸ਼ਾਲ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਨੇ ਪੰਜਾਬ ਨੂੰ ਬਰਬਾਦੀ ਦੇ ਕੰਢੇ ’ਤੇ ਪਹੁੰਚਾਇਆ- ਜੈਸਰਤ ਸਿੰਘ ਸੰਧੂ ਅਗਲੀ ਖ਼ਬਰ ਸਿੱਖਿਆ ਮੰਤਰੀ ਵਲੋਂ ਕੰਪਿਊਟਰ ਅਧਿਆਪਕਾਂ ਨਾਲ ਕੀਤੇ ਵਾਅਦਿਆਂ ਦੀ ਹਵਾ ਨਿਕਲੀ -ਕੰਪਿਊਟਰ ਫੈਕਲਟੀ ਐਸੋਸੀਏਸ਼ਨ
Ad Position 24