ਢੰਡਾਰੀ ਕਲਾਂ ਰੇਲਵੇ ਸਟੇਸ਼ਨ ’ਤੇ ‘ਰੇਲ ਵਨ ਐਪ’ ਤੋਂ ਟਿਕਟ ਖ਼ਰੀਦਣ ਲਈ ਯਾਤਰੀਆਂ ਨੂੰ ਕੀਤਾ ਜਾਗਰੂਕ
ਫਿਰੋਜ਼ਪੁਰ, 1 ਅਗਸਤ (ਰਾਕੇਸ਼ ਚਾਵਲਾ)-ਰੇਲ ਯਾਤਰੀਆਂ ਦੀ ਸਹੂਲਤ ਅਤੇ ਡਿਜੀਟਲ ਟਿਕਟਿੰਗ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਢੰਡਾਰੀ ਕਲਾਂ ਰੇਲਵੇ ਸਟੇਸ਼ਨ ’ਤੇ ‘ਰੇਲ ਵਨ ਐਪ’ ਦੇ ਮਾਧਿਅਮ ਨਾਲ ਟਿਕਟ ਖ਼ਰੀਦਣ ਬਾਰੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਮੁਹਿੰਮ ਦੌਰਾਨ ਸਟੇਸ਼ਨ ਕੰਪਲੈਕਸ ਵਿਚ ਬੈਨਰ ਅਤੇ ਸਟੈਂਡੀ ਲਗਾ ਕੇ ਯਾਤਰੀਆਂ ਨੂੰ ‘ਰੇਲ ਵਨ ਐਪ’ ਦੇ ਫਾਅਦਿਆਂ ਤੋਂ ਜਾਣੂ ਕਰਵਾਇਆ ਗਿਆ।
ਫਿਰੋਜ਼ਪੁਰ, 1 ਅਗਸਤ (ਰਾਕੇਸ਼ ਚਾਵਲਾ)-ਰੇਲ ਯਾਤਰੀਆਂ ਦੀ ਸਹੂਲਤ ਅਤੇ ਡਿਜੀਟਲ ਟਿਕਟਿੰਗ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਢੰਡਾਰੀ ਕਲਾਂ ਰੇਲਵੇ ਸਟੇਸ਼ਨ ’ਤੇ ‘ਰੇਲ ਵਨ ਐਪ’ ਦੇ ਮਾਧਿਅਮ ਨਾਲ ਟਿਕਟ ਖ਼ਰੀਦਣ ਬਾਰੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਮੁਹਿੰਮ ਦੌਰਾਨ ਸਟੇਸ਼ਨ ਕੰਪਲੈਕਸ ਵਿਚ ਬੈਨਰ ਅਤੇ ਸਟੈਂਡੀ ਲਗਾ ਕੇ ਯਾਤਰੀਆਂ ਨੂੰ ‘ਰੇਲ ਵਨ ਐਪ’ ਦੇ ਫਾਅਦਿਆਂ ਤੋਂ ਜਾਣੂ ਕਰਵਾਇਆ ਗਿਆ। ਮੌਕੇ ’ਤੇ ਲਗਭਗ 50 ਤੋਂ ਵੱਧ ਯਾਤਰੀਆਂ ਦੇ ਮੋਬਾਈਲ ਫੋਨਾਂ ਵਿਚ ‘ਰੇਲ ਵਨ ਐਪ’ ਇੰਸਟਾਲ ਕਰਵਾਈ ਗਈ। ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ਦਾ ਟੀਚਾ ਹੈ ਕਿ ਡਿਜੀਟਲ ਸੇਵਾਵਾਂ ਰਾਹੀਂ ਯਾਤਰੀਆਂ ਨੂੰ ਸਰਲ ਅਤੇ ਸੁਚੱਜੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ। ਰੇਲ ਯਾਤਰੀਆਂ ਲਈ ‘ਰੇਲ ਵਨ’ ਐਪ ਇਸ ਦਿਸ਼ਾ ਵਿਚ ਮਹੱਤਵਪੂਰਨ ਕੰਮ ਕਰ ਰਹੀ ਹੈ। ਇਸ ਸਹੂਲਤ ਤਹਿਤ ਯਾਤਰੀਆਂ ਨੂੰ ਕਈ ਲਾਭ ਮਿਲਦੇ ਹਨ, ਜਿਨ੍ਹਾਂ ਵਿਚ ਭਾਨ (ਛੁੱਟੇ ਪੈਸੇ) ਰੱਖਣ ਦੀ ਝੰਜਟ ਤੋਂ ਮੁਕਤੀ, 3 ਫ਼ੀਸਦੀ ਦੀ ਛੋਟ, ਵਾਤਾਵਰਣ ਦੀ ਸੰਭਾਲ ਵੱਲ ਇਕ ਸ਼ਲਾਘਾਯੋਗ ਪਹਿਲ ਅਤੇ ਲਾਈਨਾਂ ਤੋਂ ਨਿਜਾਤ ਸ਼ਾਮਲ ਹੈ।