ਲੁਧਿਆਣਾ ਤੋਂ ਕੋਲਕਾਤਾ ਤੱਕ ਪਹਿਲੀ ਵਾਰ ਪਰਸਿਮਨ ਫਲ ਦੀ ਰੇਲ ਮਾਰਗ ਰਾਹੀਂ ਢੋਆ-ਢੁਆਈ ਕੀਤੀ
ਫ਼ਿਰੋਜ਼ਪੁਰ, 17 ਸਤੰਬਰ (ਰਾਕੇਸ਼ ਚਾਵਲਾ)- ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਵਿਚ ਫ਼ਿਰੋਜ਼ਪੁਰ ਮੰਡਲ ਦੇ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਵਿਸ਼ੇਸ਼ ਯਤਨਾਂ ਨਾਲ ‘‘ਪਰਸਿਮਨ ਫਲਾਂ’’ ਦੀ ਰੇਲ ਮਾਰਗ ਰਾਹੀਂ ਢੋਆ-ਢੁਆਈ ਲਈ ਨਵੀਂ ਆਵਾਜਾਈ ਪ੍ਰਾਪਤ ਕੀਤੀ ਗਈ ਹੈ। ਮਿਤੀ 17 ਸਤੰਬਰ 2026 ਨੂੰ ਰੇਲ ਗੱਡੀ ਸੰਖਿਆ 12358 (ਦੁਰਗਿਆਨਾ ਐਕਸਪ੍ਰੈਸ) ਵਿਚ ਲੁਧਿਆਣਾ ਰੇਲਵੇ ਸਟੇਸ਼ਨ ਤੋਂ ‘‘ਪਰਸਿਮਨ ਫਲਾਂ’’ ਦੀ ਆਊਟਵਰਡ ਲੋਡਿੰਗ ਸਫਲਤਾਪੂਰਵਕ ਕੀਤੀ ਗਈ।
ਲ
ਲੁਧਿਆਣਾ ਤੋਂ ਕੋਲਕਾਤਾ ਤੱਕ ਪਰਸਿਮਨ ਫਲ ਦੀ ਰੇਲ ਮਾਰਗ ਰਾਹੀਂ ਢੋਆ-ਢੁਆਈ ਕਰਦੇ ਮਜ਼ਦੂਰ। ਅਜੀਤ ਤਸਵੀਰ
18-09-2026
ਫ਼ਿਰੋਜ਼ਪੁਰ, 17 ਸਤੰਬਰ (ਰਾਕੇਸ਼ ਚਾਵਲਾ)- ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਵਿਚ ਫ਼ਿਰੋਜ਼ਪੁਰ ਮੰਡਲ ਦੇ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਵਿਸ਼ੇਸ਼ ਯਤਨਾਂ ਨਾਲ ‘‘ਪਰਸਿਮਨ ਫਲਾਂ’’ ਦੀ ਰੇਲ ਮਾਰਗ ਰਾਹੀਂ ਢੋਆ-ਢੁਆਈ ਲਈ ਨਵੀਂ ਆਵਾਜਾਈ ਪ੍ਰਾਪਤ ਕੀਤੀ ਗਈ ਹੈ। ਮਿਤੀ 17 ਸਤੰਬਰ 2026 ਨੂੰ ਰੇਲ ਗੱਡੀ ਸੰਖਿਆ 12358 (ਦੁਰਗਿਆਨਾ ਐਕਸਪ੍ਰੈਸ) ਵਿਚ ਲੁਧਿਆਣਾ ਰੇਲਵੇ ਸਟੇਸ਼ਨ ਤੋਂ ‘‘ਪਰਸਿਮਨ ਫਲਾਂ’’ ਦੀ ਆਊਟਵਰਡ ਲੋਡਿੰਗ ਸਫਲਤਾਪੂਰਵਕ ਕੀਤੀ ਗਈ। ਲੁਧਿਆਣਾ ਤੋਂ 107 ਪੈਕੇਟਾਂ ਵਿਚ 2,930 ਕਿਲੋਗ੍ਰਾਮ ‘‘ਪਰਸਿਮਨ ਫਲ’’ ਕੋਲਕਾਤਾ ਲਈ ਲੋਡ ਕੀਤੇ ਗਏ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ/ਫਰੇਟ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ ਦੀ ਭਰੋਸੇਯੋਗ ਤੇ ਸਮੇਂ ਸਿਰ ਮਾਲ ਸੰਚਾਰ ਵਿਵਸਥਾ ਵਪਾਰੀਆਂ ਨੂੰ ਬਿਹਤਰ ਸਹੂਲਤ ਪ੍ਰਦਾਨ ਕਰ ਰਹੀ ਹੈ। ਮੰਡਲ ਮਾਲ ਆਵਾਜਾਈ ਵਧਾਉਣ ਅਤੇ ਵਾਤਾਵਰਣ-ਅਨੁਕੂਲ ਆਵਾਜਾਈ ਸੇਵਾਵਾਂ ਉਪਲਬਧ ਕਰਵਾਉਣ ਲਈ ਨਿਰੰਤਰ ਯਤਨਸ਼ੀਲ ਹੈ।