02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

38 ਸਾਲਾਂ ਦੀ ਸ਼ਾਨਦਾਰ ਰੇਲ ਸੇਵਾ ਤੋਂ ਬਾਅਦ ਰਮੇਸ਼ ਕੁਮਾਰ ਹੋਏ ਸੇਵਾ ਮੁਕਤ

ਫਿਰੋਜ਼ਪੁਰ, 1 ਅਗਸਤ (ਰਾਕੇਸ਼ ਚਾਵਲਾ)-ਨਿੱਜੀ ਸਕੱਤਰ, ਮੰਡਲ ਰੇਲ ਪ੍ਰਬੰਧਕ ਰਮੇਸ਼ ਕੁਮਾਰ ਦੀ 38 ਸਾਲਾਂ ਦੀ ਮਾਣਮੱਤੀ ਰੇਲ ਸੇਵਾ ਪੂਰੀ ਹੋਣ ’ਤੇ ਉਨ੍ਹਾਂ ਦੇ ਸਨਮਾਨ ’ਚ ਇਕ ਵਿਦਾਇਗੀ ਸਮਾਰੋਹ ਕਰਵਾਇਆ ਗਿਆ। ਰਮੇਸ਼ ਕੁਮਾਰ ਸਾਲ 1989 ’ਚ ਭਾਰਤੀ ਰੇਲਵੇ ਵਿਚ ਨਿਯੁਕਤ ਹੋਏ ਸਨ।

Ad Position 21
No active advertisement
ਅਜੀਤ ਡੈਸਕ 02-08-2026
ਫਿਰੋਜ਼ਪੁਰ, 1 ਅਗਸਤ (ਰਾਕੇਸ਼ ਚਾਵਲਾ)-ਨਿੱਜੀ ਸਕੱਤਰ, ਮੰਡਲ ਰੇਲ ਪ੍ਰਬੰਧਕ ਰਮੇਸ਼ ਕੁਮਾਰ ਦੀ 38 ਸਾਲਾਂ ਦੀ ਮਾਣਮੱਤੀ ਰੇਲ ਸੇਵਾ ਪੂਰੀ ਹੋਣ ’ਤੇ ਉਨ੍ਹਾਂ ਦੇ ਸਨਮਾਨ ’ਚ ਇਕ ਵਿਦਾਇਗੀ ਸਮਾਰੋਹ ਕਰਵਾਇਆ ਗਿਆ। ਰਮੇਸ਼ ਕੁਮਾਰ ਸਾਲ 1989 ’ਚ ਭਾਰਤੀ ਰੇਲਵੇ ਵਿਚ ਨਿਯੁਕਤ ਹੋਏ ਸਨ। ਆਪਣੀ ਸੇਵਾ ਦੌਰਾਨ, ਉਨ੍ਹਾਂ ਨੇ ਦਿੱਲੀ ਸਥਿਤ ਨਿਰਮਾਣ ਸੰਗਠਨ ’ਚ 23 ਸਾਲਾਂ ਤੱਕ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਈਆਂ। ਸਾਲ 2011 ਤੋਂ ਉਹ ਮੰਡਲ ਰੇਲ ਪ੍ਰਬੰਧਕ, ਫਿਰੋਜ਼ਪੁਰ ਦੇ ਨਿੱਜੀ ਸਕੱਤਰ ਦੇ ਅਹੁਦੇ ’ਤੇ ਤਾਇਨਾਤ ਸਨ। ਫਿਰੋਜ਼ਪੁਰ ਮੰਡਲ ਵਿਚ ਆਪਣੇ ਕਾਰਜਕਾਲ ਦੌਰਾਨ ਰਮੇਸ਼ ਕੁਮਾਰ ਨੇ ਅੱਠ ਮੰਡਲ ਰੇਲ ਪ੍ਰਬੰਧਕਾਂ ਨਾਲ ਕੰਮ ਕਰਦਿਆਂ ਆਪਣੀਆਂ ਜ਼ਿੰਮੇਵਾਰੀਆਂ ਦਾ ਕੁਸ਼ਲਤਾ-ਪੂਰਵਕ ਨਿਰਵਾਹ ਕੀਤਾ। ਇਸ ਮੌਕੇ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਰਮੇਸ਼ ਕੁਮਾਰ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਉਨ੍ਹਾਂ ਦੀ ਸ਼ਾਨਦਾਰ ਰੇਲ ਸੇਵਾ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਸਿਹਤਮੰਦ, ਖੁਸ਼ਹਾਲ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਰਮੇਸ਼ ਕੁਮਾਰ ਹਮੇਸ਼ਾ ਆਪਣੇ ਕੰਮ ਪ੍ਰਤੀ ਸਮਰਪਿਤ ਰਹੇ ਅਤੇ ਉਨ੍ਹਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਹਮੇਸ਼ਾ ਨਿਸ਼ਠਾਪੂਰਵਕ ਨਿਭਾਈਆਂ, ਜੋ ਕਿ ਸਾਰੇ ਕਰਮਚਾਰੀਆਂ ਲਈ ਪ੍ਰੇਰਨਾ ਸਰੋਤ ਹਨ। ਇਸ ਮੌਕੇ ਵਧੀਕ ਮੰਡਲ ਰੇਲ ਪ੍ਰਬੰਧਕ ਨਿਤਿਨ ਗਰਗ ਸਮੇਤ ਮੰਡਲ ਦਫ਼ਤਰ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। ਸਾਰਿਆਂ ਨੇ ਉਨ੍ਹਾਂ ਨੂੰ ਭਵਿੱਖ ਦੇ ਜੀਵਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਦਹੀਯਾ ਵਲੋਂ ਲੋਕ ਮਿਲਣੀ ਦੌਰਾਨ 3 ਪਿੰਡਾਂ ਦੀਆਂ ਪੰਚਾਇਤਾਂ ਨੂੰ ਦਿੱਤੇ 19 ਲੱਖ ਦੀਆਂ ਗ੍ਰਾਂਟਾਂ ਦੇ ਚੈੱਕ ਅਗਲੀ ਖ਼ਬਰ ਮੈਡਮ ਖ਼ੁਸ਼ਬੂ ਸਵਨਾ ਵਲੋਂ ਪਿੰਡ ਸੈਣੀਆਂ ਅਤੇ ਸੁਰੇਸ਼ ਵਾਲਾ ਤੋਂ ਧਾਰਮਿਕ ਅਸਥਾਨਾਂ ਲਈ ਦੋ ‘ਤੀਰਥ ਯਾਤਰਾ ਬੱਸਾਂ’ ਰਵਾਨਾ
Ad Position 24
No active advertisement