02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਨਸ਼ਾ ਤਸਕਰੀ ਦੀ ਮੁਖ਼ਬਰੀ ਦੇ ਸ਼ੱਕ ਹੇਠ ਘਰ ’ਚ ਦਾਖ਼ਲ ਹੋ ਕੇ ਜਾਨਲੇਵਾ ਹਮਲਾ, ਫਾਇਰਿੰਗ ਦੇ ਦੋਸ਼ ਪਿਉ-ਪੁੱਤ ਅਤੇ ਦੋ ਔਰਤਾਂ ਸਮੇਤ 11 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ

ਫ਼ਿਰੋਜ਼ਪੁਰ, 2 ਅਗਸਤ (ਗੁਰਿੰਦਰ ਸਿੰਘ)-ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਜਖਰਾਵਾਂ ਵਿਚ ਨਸ਼ਾ ਤਸਕਰੀ ਦੀ ਮੁਖ਼ਬਰੀ ਦੇ ਸ਼ੱਕ ਨੂੰ ਲੈ ਕੇ ਇਕ ਵਿਅਕਤੀ ਦੇ ਘਰ ’ਤੇ ਕਥਿਤ ਹਮਲਾ ਕਰਨ ਅਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਪਿਉ-ਪੁੱਤ ਅਤੇ ਦੋ ਔਰਤਾਂ ਸਮੇਤ ਅਣਪਛਾਤਿਆਂ ਦੇ 11 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Ad Position 21
No active advertisement
ਅਜੀਤ ਡੈਸਕ 03-08-2026
ਫ਼ਿਰੋਜ਼ਪੁਰ, 2 ਅਗਸਤ (ਗੁਰਿੰਦਰ ਸਿੰਘ)-ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਜਖਰਾਵਾਂ ਵਿਚ ਨਸ਼ਾ ਤਸਕਰੀ ਦੀ ਮੁਖ਼ਬਰੀ ਦੇ ਸ਼ੱਕ ਨੂੰ ਲੈ ਕੇ ਇਕ ਵਿਅਕਤੀ ਦੇ ਘਰ ’ਤੇ ਕਥਿਤ ਹਮਲਾ ਕਰਨ ਅਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਪਿਉ-ਪੁੱਤ ਅਤੇ ਦੋ ਔਰਤਾਂ ਸਮੇਤ ਅਣਪਛਾਤਿਆਂ ਦੇ 11 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਫ਼ਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਲਖਵੀਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਜਖਰਾਵਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਗਾਇਆ ਹੈ ਕਿ ਬੀਤੇ ਦਿਨ ਉਹ ਆਪਣੇ ਪਰਿਵਾਰ ਸਮੇਤ ਘਰ ਵਿਚ ਮੌਜੂਦ ਸੀ, ਜਦੋਂ ਸਾਜਨ ਸਿੰਘ, ਨੰਮੋ, ਲੱਛਮੀ, ਦਰਸ਼ਨ ਸਿੰਘ, ਰਾਜ ਸਿੰਘ, ਵਿਜੈ ਉਰਫ਼ ਬਿੱਲੀ ਉਰਫ਼ ਅਜੈ, ਭਿੰਦੀ ਉਰਫ਼ ਉਡੀਕ, ਸਰਵਨ ਉਰਫ਼ ਸੋਨਾ ਅਤੇ 2-3 ਅਣਪਛਾਤੇ ਵਿਅਕਤੀ ਹਥਿਆਰਾਂ ਸਮੇਤ ਉਸ ਦੇ ਘਰ ਵਿਚ ਦਾਖਲ ਹੋਏ। ਸ਼ਿਕਾਇਤ ਅਨੁਸਾਰ ਦੋਸ਼ੀਆਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਅਤੇ ਉਸ ਦੇ ਪਰਿਵਾਰ ਵੱਲ ਪਿਸਤੌਲ ਨਾਲ ਫਾਇਰਿੰਗ ਕੀਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਅਤੇ ਉਸ ਦੇ ਪਰਿਵਾਰਕ ਮੈਂਬਰ ਕਮਰਿਆਂ ਅੰਦਰ ਵੜ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਲੋਕਾਂ ਦਾ ਇਕੱਠ ਹੁੰਦਾ ਦੇਖ ਦੋਸ਼ੀ ਕਥਿਤ ਤੌਰ ’ਤੇ ਮੌਕੇ ਤੋਂ ਫ਼ਰਾਰ ਹੋ ਗਏ। ਜਾਂਦੇ ਸਮੇਂ ਉਨ੍ਹਾਂ ਵਲੋਂ ਘਰ ਦੇ ਸਮਾਨ ਦੀ ਭੰਨ-ਤੋੜ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਵੀ ਦੋਸ਼ ਲਗਾਏ ਗਏ ਹਨ। ਸ਼ਿਕਾਇਤਕਰਤਾ ਵਲੋਂ ਹਮਲੇ ਦੀ ਵਜਾਹ ਬਾਰੇ ਦੱਸਿਆ ਕਿ ਜਦੋਂ ਵੀ ਸਾਜਨ ਸਿੰਘ ਕਿਸੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਪੁਲਿਸ ਵਲੋਂ ਕਾਬੂ ਕੀਤਾ ਜਾਂਦਾ ਹੈ ਤਾਂ ਉਹ ਲਖਵੀਰ ਸਿੰਘ ’ਤੇ ਮੁਖ਼ਬਰੀ ਕਰਨ ਦਾ ਸ਼ੱਕ ਕਰਦਾ ਹੈ, ਜਿਸ ਕਾਰਨ ਇਹ ਰੰਜਿਸ਼ ਪੈਦਾ ਹੋਈ। ਪੁਲਿਸ ਅਨੁਸਾਰ ਮੌਕੇ ਤੋਂ ਪਿਸਤੌਲ ਦੇ 15 ਖ਼ਾਲੀ ਖੋਲ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਸਾਜਨ ਸਿੰਘ ਪੁੱਤਰ ਬੱਗਾ ਸਿੰਘ ਨਿੰਮੋਂ ਪਤਨੀ ਬੱਗਾ ਸਿੰਘ, ਲੱਛਮੀ ਪਤਨੀ ਸਾਜਨ ਸਿੰਘ, ਦਰਸ਼ਨ ਸਿੰਘ ਪੁੱਤਰ ਸੁਰੈਣ ਸਿੰਘ, ਰਾਜ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਵਾਸੀਆਨ ਪਛਾੜੀਆਂ ਥਾਣਾ ਸਦਰ ਫ਼ਿਰੋਜ਼ਪੁਰ, ਵਿਜੇ ਉਰਫ਼ ਬਿੱਲੀ ਉਰਫ਼ ਅਜੈ ਪੁੱਤਰ ਮੇਸ਼ਾ, ਭਿੰਦੀ ਉਰਫ਼ ਉਡੀਕ ਪੁੱਤਰ ਹਦੈਤ, ਸਰਵਨ ਉਰਫ਼ ਸੋਨਾ ਪੁੱਤਰ ਸਉਨਾ ਸਿੰਘ ਵਾਸੀਆਨ ਪੱਲਾ ਮੇਘਾ ਥਾਣਾ ਸਦਰ ਫ਼ਿਰੋਜ਼ਪੁਰ ਅਤੇ 2/3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 333,109, 351(2),324(4), 191(3) , 190 ਬੀ.ਐਨ.ਐਸ. 25/27-54-59 ਅਸਲਾ ਐਕਟ ਅਤੇ ਧਾਰਾ 452, 307, 506, 427, 148, 149 ਆਈ.ਪੀ.ਸੀ ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਟੁੱਟੀਆਂ ਸੜਕਾਂ ਨੇ ਹਾਊਸਿੰਗ ਬੋਰਡ ਕਾਲੋਨੀ ਦੇ ਵਾਸੀਆਂ ਦਾ ਜੀਣਾ ਕੀਤਾ ਦੁੱਭਰ ਅਗਲੀ ਖ਼ਬਰ ਟਰੈਫ਼ਿਕ ਲਾਈਟਾਂ ਬੰਦ ਹੋਣ ਨਾਲ ਫ਼ਿਰੋਜ਼ਪੁਰ ਛਾਉਣੀ ਵਿਚ ਵਧਿਆ ਹਾਦਸਿਆਂ ਦਾ ਖ਼ਤਰਾ
Ad Position 24
No active advertisement