02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਗੱਡੀ ਬੇਕਾਬੂ ਹੋ ਕੇ ਦਰੱਖ਼ਤ ਵਿਚ ਵੱਜੀ, 1 ਜ਼ਖ਼ਮੀ

ਜ਼ੀਰਾ, 2 ਅਗਸਤ (ਰਜਨੀਸ਼ ਕਥੂਰੀਆ)-ਜ਼ੀਰਾ-ਮੋਗਾ ਵਾਇਆ ਝੱਤਰਾ ਬਣ ਰਹੀ ਸੜਕ ’ਤੇ ਰਾਤ ਸਮੇਂ ਆਪਣੀ ਗੱਡੀ ’ਤੇ ਮੋਗਾ ਤੋਂ ਆ ਰਹੇ ਇਕ ਵਿਅਕਤੀ ਦੀ ਗੱਡੀ ਬੇਕਾਬੂ ਹੋ ਕੇ ਦਰਖ਼ਤ ਵਿਚ ਵੱਜਣ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ। ਸਿਵਲ ਹਸਪਤਾਲ ਜ਼ੀਰਾ ਵਿਖੇ ਇਲਾਜ ਅਧੀਨ ਅਮਰਜੀਤ ਸਿੰਘ ਮਠਾੜੂ ਵਾਸੀ ਜ਼ੀਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਨਵੀਂ ਤਲਵੰਡੀ ਰੋਡ ਜ਼ੀਰਾ ’ਤੇ ਰੇਡੀਏਟਰਾਂ ਦੀ ਮੁਰੰਮਤ ਦੀ ਦੁਕਾਨ ਹੈ।

Ad Position 21
No active advertisement
ਅਜੀਤ ਡੈਸਕ 03-08-2026

ਜ਼ੀਰਾ, 2 ਅਗਸਤ (ਰਜਨੀਸ਼ ਕਥੂਰੀਆ)-ਜ਼ੀਰਾ-ਮੋਗਾ ਵਾਇਆ ਝੱਤਰਾ ਬਣ ਰਹੀ ਸੜਕ ’ਤੇ ਰਾਤ ਸਮੇਂ ਆਪਣੀ ਗੱਡੀ ’ਤੇ ਮੋਗਾ ਤੋਂ ਆ ਰਹੇ ਇਕ ਵਿਅਕਤੀ ਦੀ ਗੱਡੀ ਬੇਕਾਬੂ ਹੋ ਕੇ ਦਰਖ਼ਤ ਵਿਚ ਵੱਜਣ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ। ਸਿਵਲ ਹਸਪਤਾਲ ਜ਼ੀਰਾ ਵਿਖੇ ਇਲਾਜ ਅਧੀਨ ਅਮਰਜੀਤ ਸਿੰਘ ਮਠਾੜੂ ਵਾਸੀ ਜ਼ੀਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਨਵੀਂ ਤਲਵੰਡੀ ਰੋਡ ਜ਼ੀਰਾ ’ਤੇ ਰੇਡੀਏਟਰਾਂ ਦੀ ਮੁਰੰਮਤ ਦੀ ਦੁਕਾਨ ਹੈ। ਉਸ ਨੇ ਦੱਸਿਆ ਕਿ ਉਹ ਆਪਣੀ ਇੰਡੀਕਾ ਕਾਰ ’ਤੇ ਸਮਾਨ ਲੈਣ ਲਈ ਮੋਗਾ ਗਿਆ ਸੀ ਅਤੇ ਰਾਤ ਕਰੀਬ 8 ਵਜੇ ਜਦੋਂ ਉਹ ਆਪਣੀ ਗੱਡੀ ’ਤੇ ਵਾਇਆ ਝੱਤਰਾ ਵਾਪਸ ਜ਼ੀਰਾ ਆ ਰਿਹਾ ਸੀ ਤਾਂ ਪਿੰਡ ਝੱਤਰਾ ਦੇ ਨੇੜੇ ਪਹੁੰਚਿਆ ਤਾਂ ਠੇਕੇਦਾਰ ਵਲੋਂ ਬਣਾਈ ਜਾ ਰਹੀ ਸੜਕ ਪੁਟੀ ਹੋਣ ਕਰਕੇ ਉਸ ਦੀ ਗੱਡੀ ਬੇਕਾਬੂ ਹੋ ਗਈ ਅਤੇ ਡੋਲਦੀ ਹੋਈ ਸੜਕ ਦੇ ਸੱਜੇ ਪਾਸੇ ਦਰਖ਼ਤ ਨਾਲ ਜਾ ਟਕਰਾਈ ਜਿਸ ਕਾਰਨ ਉਸ ਦੀ ਗੱਡੀ ਚਕਨਾਚੂਰ ਹੋ ਗਈ ਅਤੇ ਉਸ ਦੇ ਸਿਰ ਅਤੇ ਸਰੀਰ ’ਤੇ ਸੱਟਾਂ ਲੱਗ ਗਈਆਂ। ਅਮਰਜੀਤ ਸਿੰਘ ਮਠਾੜੂ ਨੇ ਦੱਸਿਆ ਕਿ ਸੜਕ ਦੇ ਨਿਰਮਾਣ ਦਾ ਕੰਮ ਚੱਲਦਾ ਹੋਣ ਸਬੰਧੀ ਠੇਕੇਦਾਰ ਵਲੋਂ ਕੋਈ ਵੀ ਚੇਤਾਵਨੀ ਬੋਰਡ ਨਹੀਂ ਲਗਾਇਆ ਗਿਆ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਅਮਰਜੀਤ ਸਿੰਘ ਮਠਾੜੂ ਨੇ ਦੋਸ਼ ਲਗਾਇਆ ਕਿ ਇਹ ਹਾਦਸਾ ਸੜਕ ਬਣਾ ਰਹੇ ਠੇਕੇਦਾਰ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ।

Ad Position 22
No active advertisement
ਪਿਛਲੀ ਖ਼ਬਰ ਨੱਥੂਵਾਲਾ ਦੇ ਨੰਨ੍ਹੇ ਸੇਵਾਦਾਰਾਂ ਨੇ ਫਲਦਾਰ ਬੂਟੇ ਲਗਾ ਕੇ ਹਰਿਆਵਲ ਮੁਹਿੰਮ ਨੂੰ ਦਿੱਤਾ ਹੁਲਾਰਾ ਪਿੰਡ ਦੇ ਖੇਡ ਮੈਦਾਨ... ਅਗਲੀ ਖ਼ਬਰ ਸਟੱਡੀ ਲੋਨ ਦੇ ਨਾਂਅ ’ਤੇ 4 ਲੱਖ ਦੀ ਠੱਗੀ, ਟਰੈਵਲ ਏਜੰਟ ਨੂੰ ਲਾਇਆ ਚੂਨਾ-ਅੰਮ੍ਰਿਤਸਰ ਦੇ ਦੰਪਤੀ ਖ਼ਿਲਾਫ਼ ਕੇਸ ਦਰਜ
Ad Position 24
No active advertisement