02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸਟੱਡੀ ਲੋਨ ਦੇ ਨਾਂਅ ’ਤੇ 4 ਲੱਖ ਦੀ ਠੱਗੀ, ਟਰੈਵਲ ਏਜੰਟ ਨੂੰ ਲਾਇਆ ਚੂਨਾ-ਅੰਮ੍ਰਿਤਸਰ ਦੇ ਦੰਪਤੀ ਖ਼ਿਲਾਫ਼ ਕੇਸ ਦਰਜ

ਫਿਰੋਜ਼ਪੁਰ, 2 ਅਗਸਤ (ਸੁਖਵਿੰਦਰ ਸਿੰਘ)-ਸਟੱਡੀ ਲੋਨ ਕਰਵਾਉਣ ਦਾ ਝਾਂਸਾ ਦੇ ਕੇ ਕਰੀਬ 4 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਸਿਟੀ ਥਾਣਾ ਪੁਲਿਸ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਇਕ ਦੰਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸਿਟੀ ਥਾਣਾ ਦੀ ਐਸ.

Ad Position 21
No active advertisement
ਅਜੀਤ ਡੈਸਕ 03-08-2026
ਫਿਰੋਜ਼ਪੁਰ, 2 ਅਗਸਤ (ਸੁਖਵਿੰਦਰ ਸਿੰਘ)-ਸਟੱਡੀ ਲੋਨ ਕਰਵਾਉਣ ਦਾ ਝਾਂਸਾ ਦੇ ਕੇ ਕਰੀਬ 4 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਸਿਟੀ ਥਾਣਾ ਪੁਲਿਸ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਇਕ ਦੰਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸਿਟੀ ਥਾਣਾ ਦੀ ਐਸ.ਆਈ ਰਜਨੀ ਰਾਣੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੌਰਵ ਮਹਿਤਾ ਪੁੱਤਰ ਰਜਿੰਦਰ ਮਹਿਤਾ ਵਾਸੀ ਮਕਾਨ ਨੰਬਰ 77 ਗਲੀ ਕੂਚਾ ਦਿਲ ਸੁਖ ਰਾਇ, ਅੰਮ੍ਰਿਤਸਰ ਗੇਟ, ਫਿਰੋਜ਼ਪੁਰ ਸ਼ਹਿਰ ਟਰੈਵਲ ਏਜੰਸੀ ਦਾ ਕੰਮ ਕਰਦਾ ਹੈ। ਉਸ ਦੀ ਸ਼ਿਕਾਇਤ ਦੇ ਆਧਾਰ ’ਤੇ ਪੱਲਵ ਮਰਵਾਹਾ ਪੁੱਤਰ ਸੁਸ਼ੀਲ ਕੁਮਾਰ ਮਰਵਾਹਾ ਅਤੇ ਉਸ ਦੀ ਪਤਨੀ ਕਨਕਾ ਮਰਵਾਹਾ ਵਾਸੀ ਸ਼ਾਸਤਰੀ ਨਗਰ, ਸ਼੍ਰੀ ਅੰਮ੍ਰਿਤਸਰ ਖ਼ਿਲਾਫ਼ ਧੋਖਾਧੜੀ ਦੇ ਦੋਸ਼ਾਂ ਤਹਿਤ ਬੀ.ਐਨ.ਐਸ. ਦੀਆਂ ਸਬੰਧਤ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਨੇ ਆਪਣੇ ਆਪ ਨੂੰ ਸਟੱਡੀ ਲੋਨ ਦਾ ਕੰਮ ਕਰਨ ਵਾਲਾ ਦੱਸਦੇ ਹੋਏ ਭਰੋਸਾ ਜਤਾਇਆ ਕਿ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਕਈ ਵਿਦਿਆਰਥੀਆਂ ਦੇ ਲੋਨ ਕਰਵਾ ਚੁੱਕੇ ਹਨ। ਇਸ ਭਰੋਸੇ ਦੇ ਆਧਾਰ ’ਤੇ ਗੌਰਵ ਮਹਿਤਾ ਨੇ ਚਾਰ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਮੁਲਜ਼ਮਾਂ ਨਾਲ ਸੰਪਰਕ ਕਰਵਾਇਆ। ਦੋਸ਼ ਹੈ ਕਿ ਮੁਲਜ਼ਮਾਂ ਨੇ ਚਾਰਾਂ ਵਿਦਿਆਰਥੀਆਂ ਦੇ ਮਾਪਿਆਂ ਤੋਂ ਆਨਲਾਈਨ ਅਤੇ ਨਕਦ ਮਿਲਾ ਕੇ ਕਰੀਬ 4 ਲੱਖ ਰੁਪਏ ਵਸੂਲ ਕਰ ਲਏ, ਪਰ ਨਾ ਤਾਂ ਸਟੱਡੀ ਲੋਨ ਮਨਜ਼ੂਰ ਕਰਵਾਇਆ ਅਤੇ ਨਾ ਹੀ ਰਕਮ ਵਾਪਸ ਕੀਤੀ। ਸ਼ਿਕਾਇਤਕਰਤਾ ਨੇ ਆਪਣੀ ਸਾਖ ਬਚਾਉਣ ਲਈ ਪੀੜਤ ਪਰਿਵਾਰਾਂ ਨੂੰ ਆਪਣੇ ਪਾਸੋਂ ਕਰੀਬ 4 ਲੱਖ ਰੁਪਏ ਵਾਪਸ ਕਰ ਦਿੱਤੇ, ਪਰ ਮੁਲਜ਼ਮਾਂ ਨੇ ਉਸ ਦੀ ਰਕਮ ਵੀ ਵਾਪਸ ਨਹੀਂ ਕੀਤੀ। ਪੁਲਿਸ ਨੇ ਸ਼ਿਕਾਇਤ ਦੀ ਜਾਂਚ ਉਪਰੰਤ ਪੱਲਵ ਮਰਵਾਹਾ ਅਤੇ ਕਨਕਾ ਮਰਵਾਹਾ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਗੱਡੀ ਬੇਕਾਬੂ ਹੋ ਕੇ ਦਰੱਖ਼ਤ ਵਿਚ ਵੱਜੀ, 1 ਜ਼ਖ਼ਮੀ ਅਗਲੀ ਖ਼ਬਰ ਟੁੱਟੀਆਂ ਸੜਕਾਂ ਨੇ ਹਾਊਸਿੰਗ ਬੋਰਡ ਕਾਲੋਨੀ ਦੇ ਵਾਸੀਆਂ ਦਾ ਜੀਣਾ ਕੀਤਾ ਦੁੱਭਰ
Ad Position 24
No active advertisement