06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

40 ਸਾਲਾਂ ਤੋਂ ਵੱਸਦੇ ਦੁਕਾਨਦਾਰਾਂ ਨੂੰ ਨਾ ਉਜਾੜਿਆ ਜਾਵੇ-ਦੁਕਾਨਦਾਰ ਨਹਿਰ ’ਚ ਛਾਲ ਮਾਰਨ ਵਾਲੇ ਕਈ ਲੋਕਾਂ ਦੀਆਂ ਜਾਨਾਂ ਬਚਾ ਕੇ ਨਿਭਾ ਰਹੇ ਹਨ ਸਮਾਜ ਸੇਵਾ-ਕਿਸਾਨ ਆਗੂ

ਮੱਖੂ,5 ਅਗਸਤ (ਕੁਲਵਿੰਦਰ ਸਿੰਘ ਸੰਧੂ)-ਬੰਗਾਲੀ ਵਾਲਾ ਪੁਲ ਨੇੜੇ ਫਿਰੋਜ਼ਪੁਰ ਅਤੇ ਰਾਜਸਥਾਨ ਫੀਡਰ ਨਹਿਰਾਂ ਦੀ ਵਿਚਕਾਰਲੀ ਪਟੜੀ ਤੇ ਪਿਛਲੇ ਕਰੀਬ 40 ਸਾਲਾਂ ਤੋਂ ਦੁਕਾਨਾਂ ਚਲਾ ਕੇ ਅਤੇ ਆਪਣੇ ਪਰਿਵਾਰਾਂ ਸਮੇਤ ਰਹਿ ਰਹੇ ਦੁਕਾਨਦਾਰਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਉਜਾੜਿਆ ਨਾ ਜਾਵੇ। ਦੁਕਾਨਦਾਰ ਰਣਯੋਧ ਸਿੰਘ,ਸੇਵਾ ਸਿੰਘ,ਮਨਮੇਹਰ ਸਿੰਘ,ਬਲਵਿੰਦਰ ਕੁਮਾਰ ਅਤੇ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਕਾਨਾਂ ਅਤੇ ਮਕਾਨ ਢਾਹੁਣ ਸਬੰਧੀ ਨੋਟਿਸ ਮਿਲੇ ਹਨ।

Ad Position 21
No active advertisement
ਅਜੀਤ ਡੈਸਕ 06-08-2026
ਮੱਖੂ,5 ਅਗਸਤ (ਕੁਲਵਿੰਦਰ ਸਿੰਘ ਸੰਧੂ)-ਬੰਗਾਲੀ ਵਾਲਾ ਪੁਲ ਨੇੜੇ ਫਿਰੋਜ਼ਪੁਰ ਅਤੇ ਰਾਜਸਥਾਨ ਫੀਡਰ ਨਹਿਰਾਂ ਦੀ ਵਿਚਕਾਰਲੀ ਪਟੜੀ ਤੇ ਪਿਛਲੇ ਕਰੀਬ 40 ਸਾਲਾਂ ਤੋਂ ਦੁਕਾਨਾਂ ਚਲਾ ਕੇ ਅਤੇ ਆਪਣੇ ਪਰਿਵਾਰਾਂ ਸਮੇਤ ਰਹਿ ਰਹੇ ਦੁਕਾਨਦਾਰਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਉਜਾੜਿਆ ਨਾ ਜਾਵੇ। ਦੁਕਾਨਦਾਰ ਰਣਯੋਧ ਸਿੰਘ,ਸੇਵਾ ਸਿੰਘ,ਮਨਮੇਹਰ ਸਿੰਘ,ਬਲਵਿੰਦਰ ਕੁਮਾਰ ਅਤੇ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਕਾਨਾਂ ਅਤੇ ਮਕਾਨ ਢਾਹੁਣ ਸਬੰਧੀ ਨੋਟਿਸ ਮਿਲੇ ਹਨ। ਉਨ੍ਹਾਂ ਕਿਹਾ ਕਿ ਚਾਰ ਦਹਾਕਿਆਂ ਤੋਂ ਉਹ ਇਸ ਥਾਂ ’ਤੇ ਇਮਾਨਦਾਰੀ ਨਾਲ ਆਪਣਾ ਰੋਜ਼ਗਾਰ ਕਰਕੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਮਨੁੱਖਤਾ ਦੇ ਆਧਾਰ ’ਤੇ ਉਨ੍ਹਾਂ ਨੂੰ ਇੱਥੋਂ ਨਾ ਹਟਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਰਾਜਸਥਾਨ ਨਹਿਰ ਵਿਭਾਗ ਇਸ ਜਗ੍ਹਾ ਨੂੰ ਕਿਰਾਏ ’ਤੇ ਦੇਣਾ ਚਾਹੁੰਦਾ ਹੈ ਤਾਂ ਉਹ ਨਿਯਮਾਂ ਅਨੁਸਾਰ ਕਿਰਾਇਆ ਦੇਣ ਲਈ ਵੀ ਤਿਆਰ ਹਨ। ਦੁਕਾਨਦਾਰਾਂ ਦੀ ਹਮਾਇਤ ਲਈ ਪਹੁੰਚੇ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਪਰਿਵਾਰ ਸਿਰਫ਼ ਆਪਣਾ ਰੋਜ਼ਗਾਰ ਹੀ ਨਹੀਂ ਚਲਾ ਰਹੇ, ਸਗੋਂ ਸਾਲਾਂ ਤੋਂ ਸਮਾਜ ਸੇਵਾ ਵਿਚ ਵੀ ਅਹਿਮ ਯੋਗਦਾਨ ਪਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਵੀ ਕੋਈ ਵਿਅਕਤੀ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਦੁਕਾਨਦਾਰ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਪਾਣੀ ਵਿਚ ਛਾਲ ਮਾਰ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਹੁਣ ਤੱਕ ਕਈ ਕੀਮਤੀ ਜਾਨਾਂ ਬਚਾ ਚੁੱਕੇ ਹਨ।ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਜਬਰਦਸਤੀ ਦੁਕਾਨਦਾਰਾਂ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਜਥੇਬੰਦੀਆਂ ਉਨ੍ਹਾਂ ਦੇ ਹੱਕ ਵਿਚ ਸੰਘਰਸ਼ ਕਰਨ ਅਤੇ ਧਰਨਾ ਦੇਣ ਲਈ ਮਜਬੂਰ ਹੋਣਗੀਆਂ।
Ad Position 22
No active advertisement
ਪਿਛਲੀ ਖ਼ਬਰ ਬਿਨਾਂ ਵਜ੍ਹਾ ਚੇਨ ਪੁਲਿੰਗ ’ਤੇ ਆਰ.ਪੀ.ਐੱਫ. ਦਾ ਸ਼ਿਕੰਜਾ ਫ਼ਿਰੋਜ਼ਪੁਰ ਮੰਡਲ ’ਚ 150 ਮਾਮਲਿਆਂ ’ਤੇ ਕਾਰਵਾਈ ਅਗਲੀ ਖ਼ਬਰ ਭੁਪੇਸ਼ ਬਘੇਲ ਤੋਂ ਕੁਲਬੀਰ ਸਿੰਘ ਜ਼ੀਰਾ ਨੇ ਦਿੱਗਜਾਂ ਦੇ ਮੁਕਾਬਲੇ ਦਿੱਗਜਾਂ ਨੂੰ ਟਿਕਟਾਂ ਦੇਣ ਦੀ ਕੀਤੀ ਮੰਗ ਚਰਨਜੀਤ ਸਿੰ...
Ad Position 24
No active advertisement