06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਬਿਨਾਂ ਵਜ੍ਹਾ ਚੇਨ ਪੁਲਿੰਗ ’ਤੇ ਆਰ.ਪੀ.ਐੱਫ. ਦਾ ਸ਼ਿਕੰਜਾ ਫ਼ਿਰੋਜ਼ਪੁਰ ਮੰਡਲ ’ਚ 150 ਮਾਮਲਿਆਂ ’ਤੇ ਕਾਰਵਾਈ

ਫਿਰੋਜ਼ਪੁਰ 5 ਅਗਸਤ (ਰਾਕੇਸ਼ ਚਾਵਲਾ)-‘ਭਾਰਤੀ ਰੇਲਵੇ ਦੇਸ਼ ਦੀ ਜੀਵਨ ਰੇਖਾ ਹੈ, ਜੋ ਹਰ ਰੋਜ਼ ਲੱਖਾਂ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਸੁਰੱਖਿਅਤ ਅਤੇ ਸਮੇਂ ਸਿਰ ਯਾਤਰਾ ਦੀ ਸੁਵਿਧਾ ਪ੍ਰਦਾਨ ਕਰਦੀ ਹੈ। ਯਾਤਰੀਆਂ ਦੀ ਸੁਰੱਖਿਆ ਅਤੇ ਸੰਭਾਲ ਨੂੰ ਧਿਆਨ ਵਿਚ ਰੱਖਦੇ ਹੋਏ ਹਰੇਕ ਰੇਲ ਕੋਚ ਵਿਚ ਅਲਾਰਮ ਚੇਨ ਦੀ ਵਿਵਸਥਾ ਕੀਤੀ ਗਈ ਹੈ, ਜਿਸ ਦੀ ਵਰਤੋਂ ਕੇਵਲ ਅਸਲ ਐਮਰਜੈਂਸੀ ਸਥਿਤੀਆਂ ਵਿਚ ਹੀ ਕੀਤੀ ਜਾਣੀ ਚਾਹੀਦੀ ਹੈ।

Ad Position 21
No active advertisement
ਰੇਲ ਗੱਡੀ ਵਿਚ ਆਰ.ਪੀ.ਐੱਫ ਦੇ ਕਰਮਚਾਰੀ ਦੀ ਤਸਵੀਰ। ਅਜੀਤ ਤਸਵੀਰ 06-08-2026
ਫਿਰੋਜ਼ਪੁਰ 5 ਅਗਸਤ (ਰਾਕੇਸ਼ ਚਾਵਲਾ)-‘ਭਾਰਤੀ ਰੇਲਵੇ ਦੇਸ਼ ਦੀ ਜੀਵਨ ਰੇਖਾ ਹੈ, ਜੋ ਹਰ ਰੋਜ਼ ਲੱਖਾਂ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਸੁਰੱਖਿਅਤ ਅਤੇ ਸਮੇਂ ਸਿਰ ਯਾਤਰਾ ਦੀ ਸੁਵਿਧਾ ਪ੍ਰਦਾਨ ਕਰਦੀ ਹੈ। ਯਾਤਰੀਆਂ ਦੀ ਸੁਰੱਖਿਆ ਅਤੇ ਸੰਭਾਲ ਨੂੰ ਧਿਆਨ ਵਿਚ ਰੱਖਦੇ ਹੋਏ ਹਰੇਕ ਰੇਲ ਕੋਚ ਵਿਚ ਅਲਾਰਮ ਚੇਨ ਦੀ ਵਿਵਸਥਾ ਕੀਤੀ ਗਈ ਹੈ, ਜਿਸ ਦੀ ਵਰਤੋਂ ਕੇਵਲ ਅਸਲ ਐਮਰਜੈਂਸੀ ਸਥਿਤੀਆਂ ਵਿਚ ਹੀ ਕੀਤੀ ਜਾਣੀ ਚਾਹੀਦੀ ਹੈ। ਫ਼ਿਰੋਜ਼ਪੁਰ ਮੰਡਲ ਵਲੋਂ ਰੇਲ ਯਾਤਰੀਆਂ ਨੂੰ ਅਲਾਰਮ ਚੇਨ ਦੀ ਸਹੀ ਵਰਤੋਂ ਅਤੇ ਇਸ ਦੀ ਦੁਰਵਰਤੋਂ ਨਾਲ ਹੋਣ ਵਾਲੇ ਮਾੜੇ ਨਤੀਜਿਆਂ ਪ੍ਰਤੀ ਜਾਗਰੂਕ ਕਰਨ ਲਈ ਰੇਲਵੇ ਸਟੇਸ਼ਨਾਂ, ਟਰੇਨਾਂ ਅਤੇ ਜਨਤਕ ਅਨਾਊਂਸਮੈਂਟ ਪ੍ਰਣਾਲੀ ਰਾਹੀਂ ਨਿਰੰਤਰ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਇਸ ਦੇ ਬਾਵਜੂਦ ਕੁੱਝ ਅਸਮਾਜਿਕ ਅਤੇ ਲਾਪਰਵਾਹ ਅਨਸਰ ਨਿੱਜੀ ਸੁਵਿਧਾ ਜਾਂ ਬਿਨਾਂ ਕਿਸੇ ਵਜ੍ਹਾ ਦੇ ਚੇਨ ਪੁਲਿੰਗ ਕਰਕੇ ਰੇਲ ਆਵਾਜਾਈ ਵਿਚ ਵਿਘਨ ਪਾਉਂਦੇ ਹਨ। ਬਸੰਤ ਕੁਮਾਰ ਸੀਨੀਅਰ ਮੰਡਲ ਕਮਰਸ਼ੀਅਲ ਮੈਨੇਜਰ ਉੱਤਰ ਰੇਲਵੇ ਫਿਰੋਜ਼ਪੁਰ ਨੇ ਦੱਸਿਆ ਕਿ ਬਿਨਾਂ ਵਜ੍ਹਾ ਚੇਨ ਪੁਲਿੰਗ ਦੇ ਕਾਰਨ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਸਮੇਂ ਦੀ ਪਾਬੰਦੀ ਵਿਗੜਦੀ ਹੈ ਅਤੇ ਹਜ਼ਾਰਾਂ ਯਾਤਰੀਆਂ ਨੂੰ ਬਿਨਾਂ ਵਜ੍ਹਾ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਨਾਲ ਹੀ ਇਸ ਨਾਲ ਰੇਲਵੇ ਨੂੰ ਆਰਥਿਕ ਨੁਕਸਾਨ ਵੀ ਹੁੰਦਾ ਹੈ। ਰੇਲ ਅਧਿਨਿਯਮ 1989 ਦੀ ਧਾਰਾ 141 ਦੇ ਤਹਿਤ ਬਿਨਾਂ ਕਿਸੇ ਢੁਕਵੇਂ ਅਤੇ ਪੁਖ਼ਤਾ ਕਾਰਨ ਦੇ ਅਲਾਰਮ ਚੇਨ ਖਿੱਚਣਾ ਇਕ ਸਜ਼ਾਯੋਗ ਅਪਰਾਧ ਹੈ, ਜਿਸ ਲਈ ਜੁਰਮਾਨਾ, ਜੇਲ੍ਹ ਜਾਂ ਦੋਵੇਂ ਸਜ਼ਾਵਾਂ ਦੇਣ ਦੀ ਵਿਵਸਥਾ ਹੈ। ਜੂਨ ਮਹੀਨੇ ਦੌਰਾਨ ਰੇਲ ਅਧਿਨਿਯਮ ਦੀ ਧਾਰਾ 141 ਦੇ ਤਹਿਤ 150 ਮਾਮਲੇ ਦਰਜ ਕਰਕੇ 80 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 9400 ਰੁਪਏ ਜੁਰਮਾਨੇ ਵਜੋਂ ਵਸੂਲ ਕੀਤੇ ਗਏ। ਫ਼ਿਰੋਜ਼ਪੁਰ ਮੰਡਲ ਸਾਰੇ ਰੇਲ ਯਾਤਰੀਆਂ ਨੂੰ ਅਪੀਲ ਕਰਦਾ ਹੈ ਕਿ ਅਲਾਰਮ ਚੇਨ ਦੀ ਵਰਤੋਂ ਕੇਵਲ ਅਸਲ ਐਮਰਜੈਂਸੀ ਸਥਿਤੀਆਂ ਵਿਚ ਹੀ ਕਰਨ। ਬਿਨਾਂ ਵਜ੍ਹਾ ਚੇਨ ਪੁਲਿੰਗ ਨਾ ਕੇਵਲ ਕਾਨੂੰਨ ਦੀ ਉਲੰਘਣਾ ਹੈ, ਸਗੋਂ ਇਸ ਨਾਲ ਹਜ਼ਾਰਾਂ ਯਾਤਰੀਆਂ ਦੀ ਯਾਤਰਾ ਪ੍ਰਭਾਵਿਤ ਹੁੰਦੀ ਹੈ ਅਤੇ ਰੇਲ ਸੇਵਾਵਾਂ ਦੇ ਸੁਚਾਰੂ ਸੰਚਾਲਨ ਵਿੱਚ ਰੁਕਾਵਟ ਪੈਦਾ ਹੁੰਦੀ ਹੈ। ਫ਼ਿਰੋਜ਼ਪੁਰ ਮੰਡਲ ਯਾਤਰੀਆਂ ਦੀ ਸੁਰੱਖਿਆ, ਸੰਭਾਲ ਅਤੇ ਨਿਰਵਿਘਨ ਰੇਲ ਆਵਾਜਾਈ ਨਿਸ਼ਚਿਤ ਕਰਨ ਲਈ ਸਦਾ ਤਤਪਰ ਅਤੇ ਵਚਨਬੱਧ ਹੈ।
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ’ਚ ਕਾਂਗਰਸ ਦੇ ਸ਼ਕਤੀ ਪ੍ਰਦਰਸ਼ਨ ਨੇ ਵਰਕਰਾਂ ’ਚ ਭਰਿਆ ਨਵਾਂ ਜੋਸ਼-ਗੁਰਭੇਜ ਸਿੰਘ ਟਿੱਬੀ ਅਗਲੀ ਖ਼ਬਰ 40 ਸਾਲਾਂ ਤੋਂ ਵੱਸਦੇ ਦੁਕਾਨਦਾਰਾਂ ਨੂੰ ਨਾ ਉਜਾੜਿਆ ਜਾਵੇ-ਦੁਕਾਨਦਾਰ ਨਹਿਰ ’ਚ ਛਾਲ ਮਾਰਨ ਵਾਲੇ ਕਈ ਲੋਕਾਂ ਦੀਆਂ ਜਾਨਾਂ...
Ad Position 24
No active advertisement