ਰੰਗਲੇ ਪੰਜਾਬ ਤਹਿਤ ਵਿਧਾਇਕ ਦਹੀਯਾ ਵਲੋਂ ਵੱਖ-ਵੱਖ ਪਿੰਡਾਂ ਦੇ ਵਿਕਾਸ ਲਈ ਕਰੀਬ 44 ਲੱਖ ਰੁਪਏ ਦੀਆਂ ਗ੍ਰਾਂਟਾਂ ਜਾਰੀ
ਗ੍ਰਾਂਟਾਂ ਨਾਲ ਵਿਕਾਸ ਕਾਰਜਾਂ ਨੂੰ ਮਿਲੇਗੀ ਨਵੀਂ ਰਫ਼ਤਾਰ-ਦਹੀਯਾ
ਫ਼ਿਰੋਜ਼ਪੁਰ, 5 ਅਗਸਤ (ਕੁਲਬੀਰ ਸਿੰਘ ਸੋਢੀ)-ਪੰਜਾਬ ਸਰਕਾਰ ਵਲੋਂ ਰੰਗਲੇ ਪੰਜਾਬ ਮੁਹਿੰਮ ਤਹਿਤ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਵਿਕਾਸ ਕਾਰਜਾਂ ਨੂੰ ਗਤੀ ਦੇਣ ਲਈ ਲਗਾਤਾਰ ਸੂਬੇ ਦੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਲੱਖਾਂ ਰੁਪਏ ਦੀਆਂ ਗ੍ਰਾਂਟਾ ਦਿੱਤੀਆਂ ਜਾ ਰਹੀਆਂ ਹਨ। ਇਸੇ ਲੜੀ ਦੇ ਚੱਲਦੇ ਹਲਕਾ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਯਾ ਵਲੋਂ ਬੀਤੇ ਦਿਨੀ ਆਪਣੇ ਹਲਕੇ ਦੀਆਂ ਵੱਖ-ਵੱਖ ਗ੍ਰਾਮ ਪੰਚਾਇਤਾਂ ਨੂੰ ਕਰੀਬ 44 ਲੱਖ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ।
ਫ਼ਿਰੋਜ਼ਪੁਰ, 5 ਅਗਸਤ (ਕੁਲਬੀਰ ਸਿੰਘ ਸੋਢੀ)-ਪੰਜਾਬ ਸਰਕਾਰ ਵਲੋਂ ਰੰਗਲੇ ਪੰਜਾਬ ਮੁਹਿੰਮ ਤਹਿਤ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਵਿਕਾਸ ਕਾਰਜਾਂ ਨੂੰ ਗਤੀ ਦੇਣ ਲਈ ਲਗਾਤਾਰ ਸੂਬੇ ਦੇ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਲੱਖਾਂ ਰੁਪਏ ਦੀਆਂ ਗ੍ਰਾਂਟਾ ਦਿੱਤੀਆਂ ਜਾ ਰਹੀਆਂ ਹਨ। ਇਸੇ ਲੜੀ ਦੇ ਚੱਲਦੇ ਹਲਕਾ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਯਾ ਵਲੋਂ ਬੀਤੇ ਦਿਨੀ ਆਪਣੇ ਹਲਕੇ ਦੀਆਂ ਵੱਖ-ਵੱਖ ਗ੍ਰਾਮ ਪੰਚਾਇਤਾਂ ਨੂੰ ਕਰੀਬ 44 ਲੱਖ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ। ਇਸ ਮੌਕੇ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਇਤੀ ਨੁਮਾਇੰਦਿਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਗ੍ਰਾਂਟਾਂ ਨਾਲ ਵਿਕਾਸ ਕਾਰਜਾਂ ਨੂੰ ਨਵੀ ਰਫ਼ਤਾਰ ਮਿਲੇਗੀ। ਬਲਾਕ ਪ੍ਰਧਾਨ ਸ਼ੇਰਾ ਭਾਵੜਾ ਨੇ ਜਾਣਕਾਰੀ ਸਾਂਝੀ ਕੀਤੀ ਕਿ ਰੰਗਲੇ ਪੰਜਾਬ ਮੁਹਿੰਮ ਤਹਿਤ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਵਿਕਾਸ ਕਾਰਜਾਂ ਦੀ ਗਤੀ ਨੂੰ ਹੋਰ ਤੇਜ਼ ਕਰਨ ਲਈ ਹਲਕਾ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਯਾ ਵਲੋਂ ਪਿੰਡ ਨੂਰਪੁਰ ਸੇਠਾਂ ਨੂੰ 9 ਲੱਖ ਰੁਪਏ, ਹੁਸੈਨ ਸ਼ਾਹ ਨੂੰ 7 ਲੱਖ ਰੁਪਏ, ਪੀਰੂ ਵਾਲਾ ਨੂੰ 6 ਲੱਖ ਰੁਪਏ, ਨੋਰੰਗ ਕੇ ਸਿਆਲ ਨੂੰ 5 ਲੱਖ ਰੁਪਏ, ਵਾਹਗੇ ਵਾਲਾ ਨੂੰ 5 ਲੱਖ ਰੁਪਏ, ਭੜੋਲੀ ਭੰਨ ਨੂੰ 7 ਲੱਖ ਰੁਪਏ ਅਤੇ ਗਾਮੇ ਵਾਲਾ ਨੂੰ 5 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਵਿਧਾਇਕ ਦਹੀਯਾ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ, ਇਸ ਲਈ ਲਗਾਤਰ ਉਨ੍ਹਾਂ ਵਲੋਂ ਵਿਕਾਸ ਕਾਰਜਾਂ ਲਈ ਗ੍ਰਾਂਟਾ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਸਮਾਗਮ ਦੌਰਾਨ ਹਾਜ਼ਰ ਸਰਪੰਚ ਗੁਰਬਾਗ ਸਿੰਘ ਨੂਰਪੁਰ ਸੇਠਾਂ, ਸਰਪੰਚ ਸੋਨੂ ਹੁਸੈਨ ਸ਼ਾਹ, ਸਰਪੰਚ ਬਲਵੰਤ ਸਿੰਘ ਨ ੋਰੰਗ ਕੇ ਸਿਆਲ, ਸਰਪੰਚ ਰਣਜੀਤ ਸਿੰਘ ਭੜੋਲੀ ਭੰਨ, ਸਰਪੰਚ ਸ਼ਮਸ਼ੇਰ ਸਿੰਘ ਗਾਮੇ ਵਾਲਾ ਅਤੇ ਸਰਪੰਚ ਗੁਰਵਿੰਦਰ ਸਿੰਘ ਵਾਹਗੇ ਵਾਲਾ ਨੂੰ ਗ੍ਰਾਂਟਾਂ ਦੇ ਚੈੱਕ ਦਿੱਤੇ ਗਏ। ਜਿਸ ਨਾਲ ਪਿੰਡਾਂ ਵਿਚ ਸੜਕਾਂ, ਨਾਲੀਆਂ, ਸਟਰੀਟ ਲਾਈਟਾਂ, ਸਫ਼ਾਈ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਿਤ ਵਿਕਾਸ ਕਾਰਜ ਪਹਿਲ ਦੇ ਆਧਾਰ ’ਤੇ ਕਰਵਾਏ ਜਾਣਗੇ। ਇਸ ਮੌਕੇ ਜਗਦੀਪ ਸਿੰਘ ਸੰਧੂ, ਜੋਗਿੰਦਰ ਸਿੰਘ ਮਾਣਕ, ਕੁੰਦਨ ਸਿੰਘ, ਸਾਬਕਾ ਸਰਪੰਚ ਗੁਰਮੇਜ ਸਿੰਘ ਅਤੇ ਚੇਅਰਮੈਨ ਬਿੰਦੂ ਜੋਸਨ, ਗੁਰਬਖਸ਼ ਸਿੰਘ, ਬਲਵੰਤ ਸਿੰਘ ਸੰਧੂ, ਬਲਾਕ ਸੰਮਤੀ ਮੈਂਬਰ ਪਰਮਜੀਤ ਸਿੰਘ ਗਿੱਲ, ਨਸ਼ਾ ਮੁਕਤੀ ਮੋਰਚਾ ਦੇ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਮੱਲੂ ਵਾਲਾ, ਦਫ਼ਤਰ ਇੰਚਾਰਜ ਪਵਨ ਸਾਲੋਂਕੀ, ਨਿੱਜੀ ਸਕੱਤਰ ਰੋਬੀ ਸੰਧੂ, ਮੈਂਬਰ ਗੁਰਵਿੰਦਰ ਸਿੰਘ, ਮੈਂਬਰ ਸੁਰਜੀਤ ਸਿੰਘ, ਜਗਜੀਤ ਸਿੰਘ ਭੜੋਲੀ ਭੰਨ ਹਾਜ਼ਰ ਸਨ।