ਸਮਾਜ ਸੇਵੀ ਬਲਕਾਰ ਸਿੰਘ ਢਿੱਲੋਂ ਅਤੇ ਗੁਰਬਚਨ ਸਿੰਘ ਛਾਬੜਾ ਵਲੋਂ ਲੰਗਰ ਅਤੇ ਚਾਹ ਦੀ ਸੇਵਾ
ਸਾਹਿਤਕਾਰ ਦਲਜੀਤ ਰਾਏ ਕਾਲੀਆ ਦਾ ਮੋਦਨ ਸਿੰਘ ਲੋਹੀਆ ਪੁਰਸਕਾਰ ਨਾਲ ਸਨਮਾਨ 9 ਨੂੰ
ਜ਼ੀਰਾ,6 ਅਗਸਤ (ਰਜਨੀਸ਼ ਕਥੂਰੀਆ)- ਉੱਘੇ ਸਾਹਿਤਕਾਰ ਅਤੇ ਚਿੰਤਕ ਡਾ. ਗੁਰਚਰਨ ਸਿੰਘ ਨੂਰਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਮਵਰ ਸਾਹਿੱਤਕਾਰ ਦਲਜੀਤ ਰਾਏ ਕਾਲੀਆ ਜ਼ੀਰਾ ਨੂੰ ਮਾਲਵੇ ਦੀ ਪ੍ਰਸਿੱਧ ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਵਲੋਂ 9 ਅਗਸਤ ਦਿਨ ਐਤਵਾਰ ਨੂੰ ਇਕ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵੱਕਾਰੀ ਮੋਦਨ ਸਿੰਘ ਲੋਹੀਆ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ।
ਜ਼ੀਰਾ,6 ਅਗਸਤ (ਰਜਨੀਸ਼ ਕਥੂਰੀਆ)- ਉੱਘੇ ਸਾਹਿਤਕਾਰ ਅਤੇ ਚਿੰਤਕ ਡਾ. ਗੁਰਚਰਨ ਸਿੰਘ ਨੂਰਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਮਵਰ ਸਾਹਿੱਤਕਾਰ ਦਲਜੀਤ ਰਾਏ ਕਾਲੀਆ ਜ਼ੀਰਾ ਨੂੰ ਮਾਲਵੇ ਦੀ ਪ੍ਰਸਿੱਧ ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਵਲੋਂ 9 ਅਗਸਤ ਦਿਨ ਐਤਵਾਰ ਨੂੰ ਇਕ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵੱਕਾਰੀ ਮੋਦਨ ਸਿੰਘ ਲੋਹੀਆ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਇੱਥੇ ਜ਼ਿਕਰਯੋਗ ਹੈ ਕਿ ਦਲਜੀਤ ਰਾਏ ਕਾਲੀਆ ਨੇ ਭਾਰਤ ਦੇ ਉੱਘੇ ਸੁਤੰਤਰਤਾ ਸੰਗਰਾਮੀ, ਗ਼ਦਰ ਲਹਿਰ ਦੇ ਸ਼ਹੀਦ ਅਤੇ ਉੱਘੇ ਗ਼ਦਰੀ ਸੂਰਬੀਰ ਯੋਧਿਆਂ ਬਾਰੇ ਪੁਸਤਕਾਂ ਲਿਖ ਕੇ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਇਸ ਤੋਂ ਇਲਾਵਾ ਉਹਨਾਂ ਨੇ ਸੰਪਾਦਨਾ ਦੇ ਖੇਤਰ ਵਿੱਚ ਵੀ ਪੰਡਿਤ ਰਾਮ ਚੰਦ ਪੰਡੋਰੀ ਦੀ ਕਵੀਸ਼ਰੀ, ਮਹਿਕ ਸ਼ਬਦਾਂ ਦੀ ਅਤੇ ਸੋਚਾਂ ਦੀ ਦਹਿਲੀਜ ਪੁਸਤਕਾਂ ਦੀ ਸੰਪਾਦਨਾ ਕੀਤੀ ਹੈ। ਦਲਜੀਤ ਰਾਏ ਕਾਲੀਆ ਦੀਆਂ ਲਿਖਤਾਂ ਪਿਛਲੇ 40 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਨਿਰੰਤਰਤਾ ਨਾਲ ਪੰਜਾਬੀ ਦੇ ਨਾਮੀ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਪ੍ਰਕਾਸ਼ਤ ਹੋ ਰਹੀਆਂ ਹਨ। ਦਲਜੀਤ ਰਾਏ ਅੱਜ-ਕੱਲ੍ਹ ਸਾਹਿਤ ਸਭਾ ਜ਼ੀਰਾ ਦੇ ਪ੍ਰਧਾਨ ਹੋਣ ਦੇ ਨਾਲ ਨਾਲ ਸਾਹਿਤਕ ਮੈਗਜ਼ੀਨ ਅਦਬੀ ਵਿਰਾਸਤ ਦੇ ਕਾਰਜਕਾਰੀ ਸੰਪਾਦਕ ਦੀਆਂ ਸੇਵਾਵਾਂ ਵੀ ਨਿਭਾਅ ਰਹੇ ਹਨ। ਇਸੇ ਸਮਾਗਮ ਦੌਰਾਨ ਉਹਨਾਂ ਦੀ ਨਵ ਪ੍ਰਕਾਸ਼ਿਤ ਪੁਸਤਕ,’ਸ਼ਬਦਾਂ ਦੇ ਸ਼ਿਲਪੀ’ (ਲੇਖਕਾਂ ਦੇ ਸ਼ਬਦ ਚਿੱਤਰਾਂ ਦੀ) ਪੁਸਤਕ ਲੋਕ ਅਰਪਣ ਵੀ ਕੀਤੀ ਜਾਵੇਗੀ।