07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਜ਼ੁਲਮ ਕਰਕੇ ਪੰਜਾਬ ਸਰਕਾਰ ਹੱਕ ਮੰਗਦੀਆਂ ਮੁਲਾਜ਼ਮ ਜਥੇਬੰਦੀਆਂ ਦੀ ਆਵਾਜ਼ ਨੂੰ ਦਬਾਅ ਨਹੀਂ ਸਕਦੀ- ਭੁੱਲਰ,ਸੁੱਖੇਵਾਲਾ

ਜ਼ੀਰਾ,6 ਅਗਸਤ (ਰਜਨੀਸ਼ ਕਥੂਰੀਆ)-ਪੈਨਸ਼ਨਰਜ ਜਥੇਬੰਦੀ ਦੀ ਮੀਟਿੰਗ ਜ਼ੀਰਾ ਵਿਖੇ ਡਵੀਜਨ ਪ੍ਰਧਾਨ ਸੁਖਦੇਵ ਸਿੰਘ ਬੱਗੀ ਪਤਨੀ ਦੀ ਪ੍ਰਧਾਨਗੀ ਹੇਠ ਹੋਈ। ਇਸ ’ਚ ਵਿਸ਼ੇਸ਼ ਤੌਰ ’ਤੇ ਪੰਜਾਬ ਪ੍ਰਧਾਨ ਬਲਕਾਰ ਸਿੰਘ ਭੁੱਲਰ ਅਤੇ ਪੀ.

Ad Position 21
No active advertisement
ਮੀਟਿੰਗ ਦੌਰਾਨ ਪੈਨਸ਼ਨਰਜ਼ ਜਥੇਬੰਦੀ ਦੇ ਅਹੁਦੇਦਾਰ ਅਤੇ ਮੈਂਬਰ। ਤਸਵੀਰ-ਰਜਨੀਸ਼ ਕਥੂਰੀਆ 07-08-2026
ਜ਼ੀਰਾ,6 ਅਗਸਤ (ਰਜਨੀਸ਼ ਕਥੂਰੀਆ)-ਪੈਨਸ਼ਨਰਜ ਜਥੇਬੰਦੀ ਦੀ ਮੀਟਿੰਗ ਜ਼ੀਰਾ ਵਿਖੇ ਡਵੀਜਨ ਪ੍ਰਧਾਨ ਸੁਖਦੇਵ ਸਿੰਘ ਬੱਗੀ ਪਤਨੀ ਦੀ ਪ੍ਰਧਾਨਗੀ ਹੇਠ ਹੋਈ। ਇਸ ’ਚ ਵਿਸ਼ੇਸ਼ ਤੌਰ ’ਤੇ ਪੰਜਾਬ ਪ੍ਰਧਾਨ ਬਲਕਾਰ ਸਿੰਘ ਭੁੱਲਰ ਅਤੇ ਪੀ.ਐਸ.ਈ.ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ ਡਵੀਜ਼ਨ ਜ਼ੀਰਾ ਦੇ ਪ੍ਰਧਾਨ ਲਖਵੀਰ ਸਿੰਘ ਸੁੱਖੇਵਾਲਾ ਸ਼ਾਮਿਲ ਹੋਏ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਬਲਕਾਰ ਸਿੰਘ ਭੁੱਲਰ ਅਤੇ ਲਖਵੀਰ ਸਿੰਘ ਸੁੱਖੇਵਾਲਾ ਨੇ ਕਿਹਾ ਕਿ ਜਦੋਂ ਦੀ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਸ ਸਮੇਂ ਤੋਂ ਮੁਲਾਜ਼ਮ,ਮਜ਼ਦੂਰ,ਪੈਨਸ਼ਨਰ ਅਤੇ ਕਿਸਾਨ ਇਸ ਸਰਕਾਰ ਤੋਂ ਦੁਖੀ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਅਨੇਕਾਂ ਮੁਲਾਜ਼ਮ ਜਥੇਬੰਦੀਆਂ ਸੰਘਰਸ਼ ਦੇ ਰਾਹ ’ਤੇ ਚੱਲ ਰਹੀਆਂ ਹਨ। ਜਦੋਂਕਿ ਰਾਜ ਸਰਕਾਰ ਹੱਕ ਮੰਗਦੀਆਂ ਮੁਲਾਜ਼ਮ ਜਥੇਬੰਦੀਆਂ ਦੀਆਂ ਮੰਗਾਂ ਮੰਨਣ ਦੀ ਬਜਾਏ ਪੁਲਿਸ ਬਲ ਦੀ ਵਰਤੋਂ ਕਰਕੇ ਲਾਠੀਆਂ ਅਤੇ ਪਾਣੀ ਦੀਆਂ ਬੁਛਾੜਾਂ ਮਾਰ ਰਹੀ ਹੈ। ਬਲਕਾਰ ਸਿੰਘ ਭੁੱਲਰ ਨੇ ਕਿਹਾ ਕਿ ਮੁਲਾਜ਼ਮਾਂ ਤੇ ਜੁਲਮ ਕਰਕੇ ਪੰਜਾਬ ਸਰਕਾਰ ਉਹਨਾਂ ਦੀ ਆਵਾਜ਼ ਨੂੰ ਦਬਾਅ ਨਹੀਂ ਸਕਦੀ। ਇਸ ਮੌਕੇ ਲਖਵੀਰ ਸਿੰਘ ਸੁੱਖੇਵਾਲਾ,ਸੁਖਦੇਵ ਸਿੰਘ ਬੱਗੀ ਪਤਨੀ, ਮੇਲਾ ਸਿੰਘ,ਬਲਦੇਵ ਸਿੰਘ ਮੋਗਾ,ਸੁਖਦੇਵ ਸਿੰਘ, ਬਾਬਾ ਹਰਬੰਤ ਸਿੰਘ,ਸੁਖਜੀਤ ਸਿੰਘ,ਮੋਹਨ ਸਿੰਘ ਜ਼ੀਰਾ, ਜਸਵੰਤ ਸਿੰਘ ਸਰਾਂ,ਸੁਰਜੀਤ ਸਿੰਘ ਜੇ.ਈ.ਸਵਰਨ ਚੰਦ ਸਾਬਕਾ ਜੇ.ਈ.ਕਰਨੈਲ ਸਿੰਘ ਮੱਖੂ,ਸਰਵਨ ਸਿੰਘ ਜੇ.ਈ., ਬਲਜਿੰਦਰ ਸਿੰਘ ਤਲਵੰਡੀ ਭਾਈ ਅਤੇ ਸੁਖਦੇਵ ਸਿੰਘ ਮੱਲਾਂਵਾਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਬਲਕਾਰ ਸਿੰਘ ਢਿੱਲੋਂ ਅਤੇ ਗੁਰਬਚਨ ਸਿੰਘ ਛਾਬੜਾ ਵਲੋਂ ਲੰਗਰ ਅਤੇ ਚਾਹ ਦੀ ਸੇਵਾ ਅਗਲੀ ਖ਼ਬਰ ਸਮਾਜ ਸੇਵੀ ਬਲਕਾਰ ਸਿੰਘ ਢਿੱਲੋਂ ਅਤੇ ਗੁਰਬਚਨ ਸਿੰਘ ਛਾਬੜਾ ਵਲੋਂ ਲੰਗਰ ਅਤੇ ਚਾਹ ਦੀ ਸੇਵਾ ਸਾਹਿਤਕਾਰ ਦਲਜੀਤ ਰਾਏ ਕਾਲੀ...
Ad Position 24
No active advertisement