06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ੀਰਾ ਦੀ ਮੀਟਿੰਗ ਬੀ.ਡੀ.ਯੂ ਮੀਟਿੰਗ ’ਚ ਹੋਈ ਚਰਚਾ ਮਿੰਨੀ ਰੇਕ ਸਹੂਲਤ ਨਾਲ ਕੰਟੇਨਰ ਲੋਡਿੰਗ ਨੂੰ ਮਿਲੇਗਾ ਉਤਸ਼ਾਹ

ਫ਼ਿਰੋਜ਼ਪੁਰ 6 ਅਗਸਤ (ਰਾਕੇਸ਼ ਚਾਵਲਾ): ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਅੱਜ ਮੰਡਲ ਦਫ਼ਤਰ ਫਿਰੋਜ਼ਪੁਰ ਵਿਚ ਵਪਾਰ ਵਿਕਾਸ ਇਕਾਈ (ਬੀਡੀਯੂ) ਦੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿਚ ਰੇਲਵੇ ਬੋਰਡ ਦੀਆਂ ਨਵੀਆਂ ਹਦਾਇਤਾਂ ਤਹਿਤ ਕੰਟੇਨਰ ਲੋਡਿੰਗ ਲਈ ਇਕ ਸਾਲ ਦੀ ਮਿਆਦ ਤੱਕ ਮਿੰਨੀ ਰੇਕ (25 ਕੰਟੇਨਰ) ਦੀ ਸਹੂਲਤ ਲਾਗੂ ਕੀਤੇ ਜਾਣ ’ਤੇ ਵਿਸਥਾਰ ਨਾਲ ਚਰਚਾ ਹੋਈ।

Ad Position 21
No active advertisement
ਅਜੀਤ ਡੈਸਕ 07-08-2026
ਫ਼ਿਰੋਜ਼ਪੁਰ 6 ਅਗਸਤ (ਰਾਕੇਸ਼ ਚਾਵਲਾ): ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਅੱਜ ਮੰਡਲ ਦਫ਼ਤਰ ਫਿਰੋਜ਼ਪੁਰ ਵਿਚ ਵਪਾਰ ਵਿਕਾਸ ਇਕਾਈ (ਬੀਡੀਯੂ) ਦੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿਚ ਰੇਲਵੇ ਬੋਰਡ ਦੀਆਂ ਨਵੀਆਂ ਹਦਾਇਤਾਂ ਤਹਿਤ ਕੰਟੇਨਰ ਲੋਡਿੰਗ ਲਈ ਇਕ ਸਾਲ ਦੀ ਮਿਆਦ ਤੱਕ ਮਿੰਨੀ ਰੇਕ (25 ਕੰਟੇਨਰ) ਦੀ ਸਹੂਲਤ ਲਾਗੂ ਕੀਤੇ ਜਾਣ ’ਤੇ ਵਿਸਥਾਰ ਨਾਲ ਚਰਚਾ ਹੋਈ। ਕੰਟੇਨਰ ਲੋਡਿੰਗ ਲਈ ਹੁਣ 25 ਕੰਟੇਨਰਾਂ ਨਾਲ ਮਿੰਨੀ ਰੇਕ ਦੀ ਸਹੂਲਤ ਮਿਲਣ ਨਾਲ ਵਪਾਰੀਆਂ ਨੂੰ ਵੱਡੀ ਰਾਹਤ ਮਿਲੇਗੀ। ਇਸ ਨਾਲ ਘੱਟ ਸਮੇਂ ਵਿਚ ਵੱਧ ਕੰਟੇਨਰ ਲੋਡਿੰਗ ਸੰਭਵ ਹੋਵੇਗੀ ਅਤੇ ਮਾਲ ਢੋਆ-ਢੁਆਈ ਨੂੰ ਵੀ ਤੇਜ਼ੀ ਮਿਲੇਗੀ। ਮੀਟਿੰਗ ਵਿਚ ਕਾਨਕੋਰ ਦੇ ਸੀਨੀਅਰ ਮਹਾਂਪ੍ਰਬੰਧਕ ਡਾ. ਰਾਕੇਸ਼ ਕੁਮਾਰ ਅਤੇ ਟਰਮੀਨਲ ਪ੍ਰਬੰਧਕ, ਫਿਲੌਰ ਵਿਕਰਮ ਪ੍ਰਤਾਪ ਸਿੰਘ ਨੇ ਭਾਗ ਲਿਆ। ਮੀਟਿੰਗ ਵਿਚ ਰੇਲਵੇ ਵਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਮਾਲ ਢੋਆ-ਢੁਆਈ ਸਹੂਲਤਾਂ, ਸਮੇਂ ਸਿਰ ਰੇਕ ਦੀ ਉਪਲਬੱਧਤਾ, ਲੋਡਿੰਗ-ਅਨਲੋਡਿੰਗ ਪ੍ਰਬੰਧਾਂ ਅਤੇ ਭਵਿੱਖ ਵਿਚ ਫਰੇਟ ਟਰੈਫਿਕ ਵਧਾਉਣ ਦੀਆਂ ਸੰਭਾਵਨਾਵਾਂ ’ਤੇ ਵੀ ਵਿਆਪਕ ਵਿਚਾਰ-ਵਟਾਂਦਰਾ ਕੀਤਾ ਗਿਆ। ਵਪਾਰੀਆਂ ਨੂੰ ਬਿਹਤਰ ਕਾਰਗੋ ਟਰਾਂਸਪੋਰਟ ਸਹੂਲਤਾਂ ਉਪਲਬੱਧ ਕਰਵਾਉਣ ਦੇ ਮਕਸਦ ਨਾਲ ਮੰਡਲ ਦੇ ਗਤੀ ਸ਼ਕਤੀ ਕਾਰਗੋ ਟਰਮੀਨਲ ਦੇ ਸੰਚਾਲਨ ਅਤੇ ਉਸ ਤੋਂ ਮਿਲਣ ਵਾਲੇ ਲਾਭਾਂ ’ਤੇ ਵੀ ਚਰਚਾ ਕੀਤੀ ਗਈ। ਕਾਨਕੋਰ ਅਧਿਕਾਰੀਆਂ ਨੇ ਮਾਲ ਟਰਾਂਸਪੋਰਟ ਵਿਚ ਬਿਹਤਰ ਤਾਲਮੇਲ ਕਾਇਮ ਕਰਨ ਦੇ ਵੱਖ-ਵੱਖ ਉਪਾਵਾਂ ’ਤੇ ਆਪਣੇ ਸੁਝਾਅ ਸਾਂਝੇ ਕੀਤੇ। ਮੀਟਿੰਗ ਵਿਚ ਸੀਨੀਅਰ ਮੰਡਲ ਕਮਰਸ਼ੀਅਲ ਪ੍ਰਬੰਧਕ (ਐੱਫ.ਐੱਸ) ਪਰਮਦੀਪ ਸਿੰਘ ਸੈਣੀ, ਸੀਨੀਅਰ ਮੰਡਲ ਸੰਚਾਲਨ ਪ੍ਰਬੰਧਕ ਗੁਰਸ਼ਰਨ ਪਾਠਕ ਸਮੇਤ ਹੋਰ ਰੇਲਵੇ ਅਧਿਕਾਰੀ ਅਤੇ ਨਿਗਰਾਨ ਸੁਪਰਵਾਈਜ਼ਰ ਮੌਜ਼ੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਅਮਰਜੀਤ ਸਿੰਘ ਸਪੋਰਟਸ ਕਲੱਬ ਮੁੱਦਕੀ ਵਲੋਂ ਸਟੇਡੀਅਮ ’ਚ ਲਗਾਏ ਵੱਖ-ਵੱਖ ਕਿਸਮਾਂ ਦੇ ਬੂਟੇ ਅਗਲੀ ਖ਼ਬਰ ਫੱਤੇ ਵਾਲਾ ਤੋਂ ਆਲੇ ਵਾਲਾ ਜਾਂਦੀ ਸੜਕ ਦੀ ਖਸਤਾ ਹਾਲਤ ਕਾਰਨ ਲੋਕ ਪ੍ਰੇਸ਼ਾਨ ਸਕੂਲੀ ਬੱਚਿਆਂ ਤੇ ਰਾਹਗੀਰਾਂ ਲਈ ਬਣੀ ਵੱਡੀ...
Ad Position 24
No active advertisement