ਸੰਤ ਅਮਰਜੀਤ ਸਿੰਘ ਸਪੋਰਟਸ ਕਲੱਬ ਮੁੱਦਕੀ ਵਲੋਂ ਸਟੇਡੀਅਮ ’ਚ ਲਗਾਏ ਵੱਖ-ਵੱਖ ਕਿਸਮਾਂ ਦੇ ਬੂਟੇ
ਮੁੱਦਕੀ, 6 ਅਗਸਤ (ਭਾਰਤ ਭੂਸ਼ਨ ਅਗਰਵਾਲ)-ਸੰਤ ਬਾਬਾ ਅਮਰਜੀਤ ਸਿੰਘ ਸਪੋਰਟਸ ਕਲੱਬ ਮੁੱਦਕੀ ਦੇ ਪ੍ਰਧਾਨ ਪਵਿੱਤਰ ਸਿੰਘ ਭੈਲ (ਸੇਖੋਂ) ਦੀ ਅਗਵਾਈ ਹੇਠ ਸੱਚਖੰਡ ਵਾਸੀ ਸੰਤ ਬਾਬਾ ਅਮਰਜੀਤ ਸਿੰਘ ਦੀ ਯਾਦ ’ਚ ਸਥਾਨਕ ਸੰਤ ਅਮਰਜੀਤ ਸਿੰਘ ਸਟੇਡੀਅਮ ਮੁੱਦਕੀ ਵਿਖੇ ਫੁੱਲਦਾਰ, ਫਲਦਾਰ ਤੇ ਛਾਂਦਰ ਬੂਟੇ ਲਗਾਏ ਗਏ। ਇਸ ਦੌਰਾਨ ਪ੍ਰਧਾਨ ਪਵਿੱਤਰ ਸਿੰਘ ਭੈਲ ਸੇਖੋਂ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਅਤੇ ਹਰਿਆਲੀ ਨੂੰ ਵਧਾਉਣ ਲਈ ਖੇਡ ਸਟੇਡੀਅਮਾਂ ਵਿਚ ਛਾਂਦਾਰ, ਫੁੱਲਦਾਰ ਅਤੇ ਹਵਾ ਨੂੰ ਸਾਫ਼ ਕਰਨ ਵਾਲੇ ਬੂਟੇ ਲਗਾਏ ਗਏ ਹਨ ਤਾਂ ਜੋ ਖੇਡਣ ਵਾਲਿਆਂ ਨੂੰ ਸ਼ੁੱਧ ਹਵਾ ਅਤੇ ਵਾਤਾਵਰਨ ਮਿਲ ਸਕੇ।
ਮੁੱਦਕੀ, 6 ਅਗਸਤ (ਭਾਰਤ ਭੂਸ਼ਨ ਅਗਰਵਾਲ)-ਸੰਤ ਬਾਬਾ ਅਮਰਜੀਤ ਸਿੰਘ ਸਪੋਰਟਸ ਕਲੱਬ ਮੁੱਦਕੀ ਦੇ ਪ੍ਰਧਾਨ ਪਵਿੱਤਰ ਸਿੰਘ ਭੈਲ (ਸੇਖੋਂ) ਦੀ ਅਗਵਾਈ ਹੇਠ ਸੱਚਖੰਡ ਵਾਸੀ ਸੰਤ ਬਾਬਾ ਅਮਰਜੀਤ ਸਿੰਘ ਦੀ ਯਾਦ ’ਚ ਸਥਾਨਕ ਸੰਤ ਅਮਰਜੀਤ ਸਿੰਘ ਸਟੇਡੀਅਮ ਮੁੱਦਕੀ ਵਿਖੇ ਫੁੱਲਦਾਰ, ਫਲਦਾਰ ਤੇ ਛਾਂਦਰ ਬੂਟੇ ਲਗਾਏ ਗਏ। ਇਸ ਦੌਰਾਨ ਪ੍ਰਧਾਨ ਪਵਿੱਤਰ ਸਿੰਘ ਭੈਲ ਸੇਖੋਂ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਅਤੇ ਹਰਿਆਲੀ ਨੂੰ ਵਧਾਉਣ ਲਈ ਖੇਡ ਸਟੇਡੀਅਮਾਂ ਵਿਚ ਛਾਂਦਾਰ, ਫੁੱਲਦਾਰ ਅਤੇ ਹਵਾ ਨੂੰ ਸਾਫ਼ ਕਰਨ ਵਾਲੇ ਬੂਟੇ ਲਗਾਏ ਗਏ ਹਨ ਤਾਂ ਜੋ ਖੇਡਣ ਵਾਲਿਆਂ ਨੂੰ ਸ਼ੁੱਧ ਹਵਾ ਅਤੇ ਵਾਤਾਵਰਨ ਮਿਲ ਸਕੇ। ਇਸ ਮੌਕੇ ਗੁਰਦੁਆਰਾ ਸਾਹਿਬ ਸ਼ਹੀਦ ਗੰਜ ਮੁੱਦਕੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਬਰਾੜ (ਨੀਲ ਨੰਬਰਦਾਰ), ਜਥੇ. ਪਰਮਜੀਤ ਸਿੰਘ, ਬਾਬਾ ਅਵਤਾਰ ਸਿੰਘ, ਗੁਰਜੰਟ ਸਿੰਘ ਲੋਹਾਮ ਮੈਨੇਜਰ ਤੋਂ ਇਲਾਵਾ ਗੁਰਦੁਆਰਾ ਸ਼ਹੀਦ ਗੰਜ ਮੁੱਦਕੀ ਦੇ ਮੁੱਖ ਸੇਵਾਦਾਰ ਬਾਬਾ ਸ਼ੇਰ ਸਿੰਘ, ਸੁਖਮੰਦਰ ਸਿੰਘ ਖੋਸਾ, ਗੁਰਵੀਰ ਸਿੰਘ ਖੋਸਾ ਭਾਣੇ ਵਾਲੇ, ਸਾਬਕਾ ਪ੍ਰਧਾਨ ਗੁਰਜੰਟ ਸਿੰਘ ਬਰਾੜ, ਮੀਤ ਪ੍ਰਧਾਨ ਗੁਰਚਰਨ ਸਿੰਘ ਗਿੱਲ, ਸਰਬਜੋਤ ਸਿੰਘ, ਸੁਖਪ੍ਰੀਤ ਸਿੰਘ ਬਰਾੜ, ਦੀਪ ਸਿੰਘ ਬਰਾੜ, ਗੁਰਮੇਲ ਸਿੰਘ ਖੋਸਾ ਭਾਣੇ ਵਾਲੇ, ਮਾਸਟਰ ਛਿੰਦਰ ਸਿੰਘ ਪੀ.ਟੀ., ਜੋਗਿੰਦਰ ਸਿੰਘ ਸ਼ਿੰਦਾ ਸੰਧੂ, ਗੁਰਭਿੰਦਰ ਸਿੰਘ ਭੁੱਲਰ, ਗੁਰਤੇਜ ਸਿੰਘ ਘਾਲੀ, ਹਰਭਜਨ ਸਿੰਘ, ਸੁਖਦੀਪ ਸਿੰਘ ਰੰਮੀ ਗਿੱਲ, ਗੁਰਜੀਤ ਸਿੰਘ ਜੀਤੀ, ਜੋਗਿੰਦਰ ਸਿੰਘ ਡੇਅਰੀ ਵਾਲੇ, ਸੁਖਮੰਦਰ ਸਿੰਘ ਬਰਾੜ, ਦੀਪ ਸਿੰਘ ਬਰਾੜ, ਲਖਵੀਰ ਸਿੰਘ, ਸ਼ੀਤਲ ਕੁਮਾਰ ਅਗਰਵਾਲ, ਹਰਪ੍ਰੀਤ ਸਿੰਘ ਹੈਪੀ, ਗੁਰਜੀਤ ਸਿੰਘ ਸੇਖੋਂ, ਮਨਜੀਤ ਸਿੰਘ ਖਾਲਸਾ, ਲਖਵਿੰਦਰ ਸਿੰਘ ਲੱਖਾ ਭੈਲ, ਜੋਗਿੰਦਰ ਸਿੰਘ, ਗੁਰਸੇਵਕ ਸਿੰਘ ਫੌਜੀ ਅਤੇ ਸਮੂਹ ਕਲੱਬ ਮੈਂਬਰ ਹਾਜ਼ਰ ਸਨ।