ਸ੍ਰੀ ਦੁਰਗਾ ਭਜਨ ਮੰਡਲੀ ਮੁੱਦਕੀ ਦੇ ਸਰਪ੍ਰਸਤ ਪ੍ਰਦੀਪ ਕੁਮਾਰ ਪੱਪੂ ਦਾ ਮੁੱਦਕੀ ਪੁੱਜਣ ’ਤੇ ਭਰਵਾਂ ਸਵਾਗਤ
ਮੁੱਦਕੀ, 6 ਅਗਸਤ (ਭਾਰਤ ਭੂਸ਼ਨ ਅਗਰਵਾਲ)-ਸ੍ਰੀ ਦੁਰਗਾ ਭਜਨ ਮੰਡਲੀ ਮੁੱਦਕੀ ਦੇ ਸਰਪ੍ਰਸਤ ਪ੍ਰਦੀਪ ਕੁਮਾਰ ਪੱਪੂ ਦਾ ਕੈਨੇਡਾ ਤੋਂ ਮੁੱਦਕੀ ਪੁੱਜਣ ’ਤੇ ਮੰਡਲੀ ਦੇ ਸਮੂਹ ਅਹੁਦੇਦਾਰਾਂ ਤੇ ਮੁੱਦਕੀ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਰਪ੍ਰਸਤ ਪ੍ਰਦੀਪ ਕੁਮਾਰ ਪੱਪੂ ਨੇ ਸਮੂਹ ਮੁੱਦਕੀ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦਾ ਹਮੇਸ਼ਾ ਰਿਣੀ ਰਹੇਗਾ।
ਮੁੱਦਕੀ, 6 ਅਗਸਤ (ਭਾਰਤ ਭੂਸ਼ਨ ਅਗਰਵਾਲ)-ਸ੍ਰੀ ਦੁਰਗਾ ਭਜਨ ਮੰਡਲੀ ਮੁੱਦਕੀ ਦੇ ਸਰਪ੍ਰਸਤ ਪ੍ਰਦੀਪ ਕੁਮਾਰ ਪੱਪੂ ਦਾ ਕੈਨੇਡਾ ਤੋਂ ਮੁੱਦਕੀ ਪੁੱਜਣ ’ਤੇ ਮੰਡਲੀ ਦੇ ਸਮੂਹ ਅਹੁਦੇਦਾਰਾਂ ਤੇ ਮੁੱਦਕੀ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਰਪ੍ਰਸਤ ਪ੍ਰਦੀਪ ਕੁਮਾਰ ਪੱਪੂ ਨੇ ਸਮੂਹ ਮੁੱਦਕੀ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦਾ ਹਮੇਸ਼ਾ ਰਿਣੀ ਰਹੇਗਾ। ਉਨ੍ਹਾਂ ਕਿਹਾ ਕਿ ਹਰ ਸਾਲ ਸ੍ਰੀ ਦੁਰਗਾ ਭਜਨ ਮੰਡਲੀ ਵਲੋਂ ਕਰਵਾਏ ਜਾਂਦੇ ਮਹਾਂਮਾਈ ਦੇ ਜਾਗਰਣ ’ਚ ਉਹ ਹਾਜ਼ਰੀ ਭਰਨਗੇ ਅਤੇ ਮਾਤਾ ਰਾਣੀ ਵਲੋਂ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸ੍ਰੀ ਦੁਰਗਾ ਭਜਨ ਮੰਡਲੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਰਾਜੂ, ਸਾਬਕਾ ਪ੍ਰਧਾਨ ਲੱਕੀ ਸ਼ਰਮਾ, ਮੀਤ ਪ੍ਰਧਾਨ ਕੇਵਲ ਕਟਾਰੀਆ, ਸਮਾਜ ਸੇਵੀ ਬਲਵਿੰਦਰ ਸਿੰਘ ਖੁਰਮੀ, ਸਮਾਜ ਸੇਵੀ ਸਤੀਸ਼ ਕੁਮਾਰ ਅਗਰਵਾਲ, ਰਵਿੰਦਰ ਗਰਗ ਪ੍ਰਧਾਨ ਪ੍ਰਾਚੀਨ ਸ਼ਿਵ ਮੰਦਰ ਕਮੇਟੀ, ਸਾਬਕਾ ਪ੍ਰਧਾਨ ਜਸਪਾਲ ਜੱਸਾ, ਸੰਦੀਪ ਗਰਗ, ਸੰਜੀਵ ਬਾਂਸਲ, ਪ੍ਰੀਤ ਮਨਚੰਦਾ, ਰਮਨ ਸ਼ਰਮਾ, ਗਗਨਦੀਪ ਗਰਗ, ਦੀਪਾ ਗਰਗ, ਬਲਜੀਤ ਸਾਗਰ, ਨਿਤਿਸ਼ ਬਾਂਸਲ, ਰਾਮ ਕੁਮਾਰ ਆੜ੍ਹਤੀਆ, ਭਾਰਤ ਭੂਸ਼ਨ ਗੁਪਤਾ, ਨਰੇਸ਼ ਕੁਮਾਰ ਅਗਰਵਾਲ, ਤਰਸੇਮ ਲਾਲ ਗਰਗ ਮੁਨਿਆਰੇ ਵਾਲੇ, ਮੰਗਤ ਰਾਏ ਮਨਚੰਦਾ, ਰਾਜੇਸ਼ ਗੁਪਤਾ, ਰਾਮਪਾਲ ਸੋਢੀ, ਪਵਨ ਕੁਮਾਰ ਗੋਇਲ, ਪ੍ਰਦੀਪ ਕੁਮਾਰ ਗੇਜੀ, ਲਵਪ੍ਰੀਤ ਸਿੰਘ ਲਵੀ ਪ੍ਰਜਾਪਤ, ਮੋਹਿਤ ਗਰਗ, ਰਾਜੂ, ਅਸ਼ੋਕ ਕਟਾਰੀਆ, ਵਿਸ਼ਾਲ ਕਟਾਰੀਆ, ਜੱਸੀ ਮਨਚੰਦਾ, ਜੱਜਪਾਲ ਗਰੋਵਰ, ਅਵਤਾਰ ਮਨਚੰਦਾ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।