06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਜੰਗਲਾਤ ਵਿਭਾਗ ਦਾ ਸਟਾਫ ਜ਼ੀਰਾ ਵਿਕਾਸ ਪ੍ਰੀਸ਼ਦ ਵਲੋਂ ਸਨਮਾਨਿਤ

ਜ਼ੀਰਾ, 6 ਅਗਸਤ (ਰਜਨੀਸ਼ ਕਥੂਰੀਆ)- ਜੰਗਲਾਤ ਵਿਭਾਗ ਜ਼ੀਰਾ ਦੀ ਨਰਸਰੀ ਵਿਚ ਸਟਾਫ ਵਲੋਂ ਬਹੁਤ ਮਿਹਨਤ ਕੀਤੀ ਜਾ ਰਹੀ ਹੈ। ਉਹਨਾਂ ਵਲੋਂ ਨਰਸਰੀ ਵਿਚ ਫਲ, ਫੁੱਲਾਂ ਅਤੇ ਛਾਂਦਾਰ ਖੂਬਸੂਰਤ ਪੌਦਿਆਂ ਦੀ ਨਰਸਰੀ ਤਿਆਰ ਕੀਤੀ ਗਈ ਹੈ।

Ad Position 21
No active advertisement
ਅਜੀਤ ਡੈਸਕ 07-08-2026
ਜ਼ੀਰਾ, 6 ਅਗਸਤ (ਰਜਨੀਸ਼ ਕਥੂਰੀਆ)- ਜੰਗਲਾਤ ਵਿਭਾਗ ਜ਼ੀਰਾ ਦੀ ਨਰਸਰੀ ਵਿਚ ਸਟਾਫ ਵਲੋਂ ਬਹੁਤ ਮਿਹਨਤ ਕੀਤੀ ਜਾ ਰਹੀ ਹੈ। ਉਹਨਾਂ ਵਲੋਂ ਨਰਸਰੀ ਵਿਚ ਫਲ, ਫੁੱਲਾਂ ਅਤੇ ਛਾਂਦਾਰ ਖੂਬਸੂਰਤ ਪੌਦਿਆਂ ਦੀ ਨਰਸਰੀ ਤਿਆਰ ਕੀਤੀ ਗਈ ਹੈ। ਜਿਸ ਕਰਕੇ ਮਿਹਨਤ ਨੂੰ ਵੇਖਦਿਆਂ ਨਰਸਰੀ ਦੇ ਸਟਾਫ ਨੂੰ ਜ਼ੀਰਾ ਵਿਕਾਸ ਪ੍ਰੀਸ਼ਦ ਵਲੋਂ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਸਿਮਰਜੀਤ ਸਿੰਘ ਗਾਰਡ, ਪ੍ਰੀਤਮ ਸਿੰਘ ਲੇਬਰ ਹੈਡ, ਦਲੀਪ ਕੁਮਾਰ ਅਤੇ ਲੇਡੀਜ ਸਟਾਫ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਜ਼ੀਰਾ ਵਿਕਾਸ ਪ੍ਰੀਸ਼ਦ ਦੇ ਮੈਂਬਰਾਂ ਨੇ ਜੰਗਲਾਤ ਮਹਿਕਮੇ ਦੀ ਨਰਸਰੀ ਦੇ ਸਟਾਫ ਦੀ ਮਿਹਨਤ ਦੀ ਸ਼ਲਾਘਾ ਕੀਤੀ। ਇਸ ਮੌਕੇ ਜ਼ੀਰਾ ਵਿਕਾਸ ਪ੍ਰੀਸ਼ਦ ਦੇ ਸਰਪ੍ਰਸਤ ਅਤੇ ਨਗਰ ਕੌਂਸਲ ਜ਼ੀਰਾ ਦੇ ਸਾਬਕਾ ਮੀਤ ਪ੍ਰਧਾਨ ਸੁਖਦੇਵ ਬਿੱਟੂ ਵਿੱਜ, ਪ੍ਰਧਾਨ ਚਰਨਪ੍ਰੀਤ ਸਿੰਘ ਸੋਨੂੰ, ਜਨਰਲ ਸਕੱਤਰ ਜਗਦੇਵ ਸ਼ਰਮਾ, ਸਹਾਇਕ ਖਜ਼ਾਨਚੀ ਗੁਰਬਖਸ਼ ਸਿੰਘ ਵਿੱਜ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੋਖਲੇ ਹਾਲ ਵਿਖੇ ਭਲਕੇ ਲੱਗੇਗਾ ਵਿਸ਼ਾਲ ਤੀਆਂ ਦਾ ਮੇਲਾ ਅਗਲੀ ਖ਼ਬਰ ਸ੍ਰੀ ਦੁਰਗਾ ਭਜਨ ਮੰਡਲੀ ਮੁੱਦਕੀ ਦੇ ਸਰਪ੍ਰਸਤ ਪ੍ਰਦੀਪ ਕੁਮਾਰ ਪੱਪੂ ਦਾ ਮੁੱਦਕੀ ਪੁੱਜਣ ’ਤੇ ਭਰਵਾਂ ਸਵਾਗਤ
Ad Position 24
No active advertisement