12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਆਰ.ਐੱਸ.ਡੀ. ਰਾਜ ਰਤਨ ਪਬਲਿਕ ਸਕੂਲ ’ਚ ਬੂਟੇ ਲਗਾ ਕੇ ਦਿੱਤਾ ਵਾਤਾਵਰਨ ਸੰਭਾਲ ਦਾ ਸੰਦੇਸ਼

ਫ਼ਿਰੋਜ਼ਪੁਰ, 11 ਅਗਸਤ (ਗੁਰਿੰਦਰ ਸਿੰਘ)-ਆਰ. ਐੱਸ.

Ad Position 21
No active advertisement
ਅਜੀਤ ਡੈਸਕ 12-08-2026
ਫ਼ਿਰੋਜ਼ਪੁਰ, 11 ਅਗਸਤ (ਗੁਰਿੰਦਰ ਸਿੰਘ)-ਆਰ.ਐੱਸ.ਡੀ. ਰਾਜ ਰਤਨ ਪਬਲਿਕ ਸਕੂਲ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਨਾਲ ਵਾਤਾਵਰਨ ਦੀ ਸੰਭਾਲ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਵਿਸ਼ੇਸ਼ ਬੂਟੇ ਲਗਾਉਣ ਦੀ ਗਤੀਵਿਧੀ ਕਰਵਾਈ ਗਈ। ਇਸ ਮੌਕੇ ਸਕੂਲ ਦੇ ਵਿਹੜੇ ਅਤੇ ਆਲੇ-ਦੁਆਲੇ ਦੇ ਖੇਤਰ ਵਿਚ ਵੱਖ-ਵੱਖ ਕਿਸਮਾਂ ਦੇ 50 ਬੂਟੇ ਲਗਾਏ ਗਏ। ਵਾਤਾਵਰਣ-ਪ੍ਰੇਮੀ ਇਸ ਉਪਰਾਲੇ ਵਿਚ ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸੁਰਿੰਦਰ ਵਿਜ ਸੈਕਟਰੀ, ਸੁਰਿੰਦਰ ਸ਼ਰਮਾ, ਰਮਨ ਕੁਮਾਰ ਜੈਨ ਕਨਵੀਨਰ, ਅਵਤਾਰ ਸਿੰਘ ਫਾਈਨੈਂਸ ਅਫ਼ਸਰ, ਸੁਰੇਸ਼ ਸ਼ਰਮਾ, ਸ਼ਵਿੰਦਰ ਮਛਰਾਲ, ਰਮਨ ਸ਼ਰਮਾ ਅਤੇ ਵਿਨੋਦ ਗੋਇਲ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਸ.ਸੀ. ਸਾਂਵਲਕਾ, ਸੈਕਟਰੀ ਰਜ਼ਨੀਸ਼ ਸਾਂਵਲਕਾ, ਨਿਰਦੇਸ਼ਕ ਐਸ.ਪੀ.ਆਨੰਦ ਅਤੇ ਪ੍ਰਿੰਸ.ਡਾ.ਪ੍ਰਵੀਨ ਔਲ਼ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਸਕੂਲ ਪ੍ਰਬੰਧਕਾਂ ਵਲੋਂ ਭਾਰਤ ਵਿਕਾਸ ਪ੍ਰੀਸ਼ਦ ਦੇ ਸਮੂਹ ਮੈਂਬਰਾਂ ਦਾ ਇਸ ਨੇਕ ਅਤੇ ਵਾਤਾਵਰਣ-ਹਿਤੈਸ਼ੀ ਉਪਰਾਲੇ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ 3 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਐਮੀਨੈਸ ਸਕੂਲ ਮਮਦੋਟ ਦੇ ਵਿਦਿਆਰਥੀਆਂ ਨੇ ਵੇਖਿਆ ਵਿਧਾਨ ਸਭਾ ਸੈਸ਼ਨ
Ad Position 24