12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਐਕਟਿਵਾ ਸਵਾਰ ਕੋਲੋਂ ਨਕਦੀ ਵਾਲਾ ਬੈਗ ਖੋਹਣ ਵਾਲੇ ਤਿੰਨ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ

ਤਲਵੰਡੀ ਭਾਈ, 11 ਅਗਸਤ (ਰਵਿੰਦਰ ਸਿੰਘ ਬਜਾਜ)-ਥਾਣਾ ਤਲਵੰਡੀ ਭਾਈ ਦੀ ਪੁਲਿਸ ਵਲੋਂ ਲੜਕੀ ਨਾਲ ਲੁੱਟ-ਖੋਹ ਕਰਨ ਦੇ ਦੋਸ਼ਾਂ ਹੇਠ ਤਿੰਨ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨਵਮੀਤ ਕੌਰ ਪੁੱਤਰੀ ਜਸਮੇਲ ਸਿੰਘ ਵਾਸੀ ਗਲੀ ਨੰਬਰ 3 ਤਲਵੰਡੀ ਭਾਈ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਮੁਦਈਆ ਭਾਰਤ ਫਾਈਨੈਂਸ ਇਨਕਲੂਜਨ ਲਿਮਟਿਡ ਤਲਵੰਡੀ ਭਾਈ ਵਿਚ ਬਤੌਰ ਸੰਗਮ ਮੈਨੇਜਰ ਲੋਨ ਦੀਆਂ ਕਿਸ਼ਤਾਂ ਇਕੱਠੀਆਂ ਕਰਨ ਦਾ ਕੰਮ ਕਰਦੀ ਹੈ, ਜੋ ਆਪਣੀ ਐਕਟਿਵਾ ਨੰਬਰੀ ਪੀ.

Ad Position 21
No active advertisement
ਅਜੀਤ ਡੈਸਕ 12-08-2026
ਤਲਵੰਡੀ ਭਾਈ, 11 ਅਗਸਤ (ਰਵਿੰਦਰ ਸਿੰਘ ਬਜਾਜ)-ਥਾਣਾ ਤਲਵੰਡੀ ਭਾਈ ਦੀ ਪੁਲਿਸ ਵਲੋਂ ਲੜਕੀ ਨਾਲ ਲੁੱਟ-ਖੋਹ ਕਰਨ ਦੇ ਦੋਸ਼ਾਂ ਹੇਠ ਤਿੰਨ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨਵਮੀਤ ਕੌਰ ਪੁੱਤਰੀ ਜਸਮੇਲ ਸਿੰਘ ਵਾਸੀ ਗਲੀ ਨੰਬਰ 3 ਤਲਵੰਡੀ ਭਾਈ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਮੁਦਈਆ ਭਾਰਤ ਫਾਈਨੈਂਸ ਇਨਕਲੂਜਨ ਲਿਮਟਿਡ ਤਲਵੰਡੀ ਭਾਈ ਵਿਚ ਬਤੌਰ ਸੰਗਮ ਮੈਨੇਜਰ ਲੋਨ ਦੀਆਂ ਕਿਸ਼ਤਾਂ ਇਕੱਠੀਆਂ ਕਰਨ ਦਾ ਕੰਮ ਕਰਦੀ ਹੈ, ਜੋ ਆਪਣੀ ਐਕਟਿਵਾ ਨੰਬਰੀ ਪੀ.ਬੀ.47ਜੀ-6183 ’ਤੇ ਸਵਾਰ ਹੋ ਕੇ ਪਿੰਡ ਹਰਾਜ, ਭੰਗਾਲੀ ਅਤੇ ਪਿੰਡ ਠੇਠਰ ਕਲਾਂ ਦੇ ਮੈਂਬਰਾਂ ਤੋਂ ਕਿਸ਼ਤਾਂ ਇਕੱਠੀਆਂ ਕਰਕੇ ਪਿੰਡ ਠੇਠਰਾਂ ਕਲਾਂ ਤੋਂ ਰੇਲਵੇ ਲਾਈਨ ਦੇ ਨਾਲ ਆਉਂਦੀ ਸੜਕ ਰਾਹੀਂ ਵਾਪਸ ਤਲਵੰਡੀ ਭਾਈ ਆਪਣੀ ਫਾਈਨਾਂਸ ਦੀ ਬ੍ਰਾਂਚ ਨੂੰ ਆਪਣੀ ਐਕਟਿਵਾ ਰਾਹੀਂ ਆ ਰਹੀ ਸੀ, ਜਿਸ ਕੋਲ ਕੁਲ ਇਕੱਠੀਆਂ ਕੀਤੀਆਂ ਕਿਸ਼ਤਾਂ ਦੀ ਨਗਤ ਰਕਮ 33 ਹਜ਼ਾਰ 321 ਰੁਪਏ ਅਤੇ ਇਕ ਟੈਬ ਮਾਰਕਾ ਸੈਮਸੰਗ, ਜਿਸ ਵਿਚ ਕੋਈ ਸਿੰਮ ਨਹੀਂ ਸੀ ਅਤੇ ਫਾਈਨਾਂਸ ਕੰਪਨੀ ਵਲੋਂ ਮਿਲੀ ਬਾਇਓਮੈਟ੍ਰਿਕ ਮਸ਼ੀਨ ਮਾਰਕਾ ਏ.ਸੀ.ਪੀ.ਐਲ. ਅਤੇ ਉਸ ਦੇ ਮੋਬਾਈਲ ਦੀ ਪਾਵਰ ਬੈਂਕ ਅਤੇ ਆਧਾਰ ਕਾਰਡ, ਪੈਨ ਕਾਰਡ ਵੀ ਕਿੱਟ ਵਿਚ ਸਨ, ਜੋ ਇਕੱਠੀਆਂ ਕੀਤੀਆਂ ਕਿਸ਼ਤਾਂ ਦੀ ਰਕਮ ਸਮੇਤ ਉਕਤ ਸਮਾਨ ਦੀ ਕੀਮਤ ਕਰੀਬ 55 ਹਜ਼ਾਰ ਰੁਪਏ ਬਣਦੀ ਹੈ, ਜਦੋਂ ਵਕਤ ਕਰੀਬ 3. 10 ਦੁਪਹਿਰ ਦਾ ਸੀ, ਮੁਦਈਆ ਪਿੰਡ ਸੁਲਹਾਣੀ ਤੋਂ ਕਰੀਬ ਅੱਧਾ ਕਿੱਲੋਮੀਟਰ ਪਿੱਛੇ ਸੀ ਤਾਂ ਇਕ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਜਿੰਨਾਂ ਵਿਚੋਂ 2 ਮੋਨੇ ਤੇ 1 ਨੇ ਪੱਗ ਬੰਨ੍ਹੀ ਹੋਈ ਸੀ, ਨੇ ਉਸ ਦੀ ਐਕਟਿਵਾ ਦੇ ਬਰਾਬਰ ਆ ਕੇ ਪੱਗ ਵਾਲੇ ਨੌਜਵਾਨ ਨੇ ਉਸ ਦੀ ਮੋਢੇ ਪਾਈ ਕਿੱਟ ਨੂੰ ਝਟਕਾ ਮਾਰ ਕੇ ਖਿੱਚ ਲਿਆ, ਜੋ ਸਕੂਟਰੀ ਤੋਂ ਡਿੱਗ ਪਈ ਅਤੇ ਉਕਤ ਤਿੰਨ ਨਾਮਾਲੂਮ ਨੌਜਵਾਨ ਮੁਦਈਆ ਦੀ ਕਿੱਟ ਖੋਹ ਕੇ ਕਾਲੀਏਵਾਲਾ ਪਿੰਡ ਵਾਲੀ ਸਾਈਡ ਚਲੇ ਗਏ। ਤਫਤੀਸ਼ੀ ਅਫ਼ਸਰ ਏ.ਐੱਸ.ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ 3 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਚੈਕਿੰਗ ਦੇ ਨਾਂਅ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼, ਕਿਸਾਨਾਂ ਨੇ ਐਕਸੀਅਨ ਦਾ ਕੀਤਾ ਘਿਰਾਓ ਅਗਲੀ ਖ਼ਬਰ ਆਂਗਣਵਾੜੀ ਕੇਂਦਰਾਂ ’ਚ ਮਨਾਇਆ ਨੈਸ਼ਨਲ ਡੀ-ਵਾਰਮਿੰਗ ਦਿਵਸ ਬੱਚਿਆਂ ਅਤੇ ਮਾਪਿਆਂ ਨੂੰ ਪੇਟ ਦੇ ਕੀੜਿਆਂ ਨਾਲ ਹੋਣ ਵਾਲੀਆਂ...
Ad Position 24