ਸੇਵਾ ਮੁਕਤ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ
ਜ਼ੀਰਾ, 11 ਅਗਸਤ (ਪ੍ਰਤਾਪ ਸਿੰਘ ਹੀਰਾ)-ਸੇਵਾ ਮੁਕਤ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਰਜਿ. ਜ਼ੀਰਾ ਦੀ ਮਹੀਨੇ ਵਾਰ ਮੀਟਿੰਗ ਇਕਾਈ ਪ੍ਰਧਾਨ ਬਖਸ਼ੀਸ਼ ਸਿੰਘ ਤਲਵੰਡੀ ਜਲੇ ਖਾਂ ਦੀ ਪ੍ਰਧਾਨਗੀ ਹੇਠ ਮਾਰਕੀਟ ਕਮੇਟੀ ਦਫ਼ਤਰ ਜੀਰਾ ਵਿਖੇ ਕੀਤੀ ਗਈ।
ਜ਼ੀਰਾ, 11 ਅਗਸਤ (ਪ੍ਰਤਾਪ ਸਿੰਘ ਹੀਰਾ)-ਸੇਵਾ ਮੁਕਤ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਰਜਿ. ਜ਼ੀਰਾ ਦੀ ਮਹੀਨੇ ਵਾਰ ਮੀਟਿੰਗ ਇਕਾਈ ਪ੍ਰਧਾਨ ਬਖਸ਼ੀਸ਼ ਸਿੰਘ ਤਲਵੰਡੀ ਜਲੇ ਖਾਂ ਦੀ ਪ੍ਰਧਾਨਗੀ ਹੇਠ ਮਾਰਕੀਟ ਕਮੇਟੀ ਦਫ਼ਤਰ ਜੀਰਾ ਵਿਖੇ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਵਲੋਂ 29 ਜੁਲਾਈ ਨੂੰ ਸੰਗਰੂਰ ਵਿਖੇ ਰੈਲੀ ਅਤੇ 7 ਅਗਸਤ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਵਿਚ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਸਾਥੀਆਂ ਦਾ ਧੰਨਵਾਦ ਕੀਤਾ ਗਿਆ ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ। ਸਰਕਾਰ ਇਨ੍ਹਾਂ ਦੋਵਾਂ ਮਹਾਂ ਰੈਲੀਆਂ ਤੋਂ ਸਬਕ ਸਿੱਖੇ ,ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਜਲਦ ਤੋਂ ਜਲਦ ਪ੍ਰਵਾਨ ਕਰੇ ਇਸ ਮੌਕੇ ਮੀਟਿੰਗ ਵਿਚ ਜਸਵੰਤ ਸਿੰਘ ਨੇ 7 ਅਗਸਤ ਦੀ ਰੈਲੀ ਵਿਚ ਸ਼ਾਮਲ ਮੁਲਾਜ਼ਮ ਅਤੇ ਪੈਨਸ਼ਨਰਾਂ ’ਤੇ ਵਾਟਰ ਕੈਨਸਾਂ ਅਤੇ ਲਾਠੀ ਚਾਰਜ ਕਰਨ ਦੀ ਨਿਖੇਧੀ ਕਰਦਿਆਂ ਪੈਨਸ਼ਨਰਾਂ ਦੇ ਬੁਲੰਦ ਹੌਸਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਜਗੀਰ ਸਿੰਘ ਸਰਪ੍ਰਸਤ , ਚੰਨਣ ਸਿੰਘ ਵਿੱਤ ਸਕੱਤਰ ਅਤੇ ਸਰਬਜੀਤ ਸਿੰਘ ਪੀਰ ਮੁਹੰਮਦ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀ ਹੱਕੀ ਮੰਗਾਂ ਜਿਵੇਂ ਕਿ 2.59 ਦਾ ਫੈਕਟਰ, ਡੀਏ ਦੀਆਂ ਬਕਾਇਆ ਕਿਸ਼ਤਾਂ ਅਤੇ ਕਿਸ਼ਤਾਂ ਦਾ ਕੋਰਟ ਵਲੋਂ ਮਨਜ਼ੂਰ ਬਕਾਇਆ ਜਲਦ ਅਦਾ ਕੀਤਾ ਜਾਵੇ ਅਤੇ ਮਾਣਯੋਗ ਹਾਈਕੋਰਟ ਦੇ ਫ਼ੈਸਲੇ ਨੂੰ ਇਨ ਬਿਨ ਲਾਗੂ ਕੀਤਾ ਜਾਵੇ। ਇਸ ਮੌਕੇ ਕਿੱਕਰ ਸਿੰਘ ਚੇਅਰਮੈਨ, ਗੁਰਦਿਆਲ ਸਿੰਘ, ਮਹਿਲਾ ਪੀਰ ਮੁਹੰਮਦ, ਨਿਰੰਜਣ ਸਿੰਘ, ਵੀਰ ਸਿੰਘ, ਮੰਗਤ ਸਿੰਘ, ਇਕਬਾਲ ਸਿੰਘ, ਜਗੀਰ ਸਿੰਘ, ਮੁਖ਼ਤਿਆਰ ਸਿੰਘ, ਨਰਿੰਦਰ ਸਿੰਘ ਲੈਕਚਰਾਰ, ਸਰਬਜੀਤ ਸਿੰਘ ਪੀਰ ਮੁਹੰਮਦ, ਜੋਰਾ ਸਿੰਘ, ਜਗਤਾਰ ਸਿੰਘ, ਜਗੀਰ ਸਿੰਘ, ਕਰਨੈਲ ਸਿੰਘ,ਬਾਜ਼ ਸਿੰਘ ਤਲਵੰਡੀ ਜਲੇ ਖਾਂ, ਹਰਭਜਨ ਚੰਦ, ਦਰਸ਼ਨ ਸਿੰਘ, ਸਤਪਾਲ ਸਿੰਘ, ਬਖਸ਼ੀਸ਼ ਸਿੰਘ, ਗਿਆਨ ਚੰਦ, ਬਲਕਾਰ ਸਿੰਘ, ਜੋਗਿੰਦਰ ਸਿੰਘ ਚੰਨਣ ਸਿੰਘ ਆਦਿ ਹਾਜ਼ਰ ਸਨ।