12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਦੇਵ ਸਮਾਜ ਕਾਲਜ ਫਾਰ ਵੁਮੈਨ ’ਚ ਤੀਆਂ ਦਾ ਮੇਲਾ ਧੂਮਧਾਮ ਨਾਲ ਮਨਾਇਆ ਲੋਕ ਗੀਤਾਂ, ਗਿੱਧੇ, ਲੋਕ ਨਾਚਾਂ ਅਤੇ ਸੱਭਿਆਚਾਰਕ ਪ੍ਰਦਰਸ਼ਨੀਆਂ ਨੇ ਬੰਨ੍ਹਿਆ ਰੰਗ

ਫ਼ਿਰੋਜ਼ਪੁਰ, 12 ਅਗਸਤ (ਗੁਰਿੰਦਰ ਸਿੰਘ) ਪੰਜਾਬ ਯੂਨੀਵਰਸਿਟੀ ਵਲੋਂ ਏ+ ਗ੍ਰੇਡ ਪ੍ਰਾਪਤ ਦੇਵ ਸਮਾਜ ਕਾਲਜ ਫਾਰ ਵੂਮੈਨ ਫ਼ਿਰੋਜ਼ਪੁਰ ਵਿਖੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਨਵੀਂ ਪੀੜ੍ਹੀ ਨੂੰ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੋੜੀ ਰੱਖਣ ਦੇ ਉਦੇਸ਼ ਨਾਲ ਕਾਲਜ ਸੈਕਟਰੀ ਡਾ: ਅਗਨੀਜ਼ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਡਵੋਕੇਟ ਅਜੇ ਬੱਤਾ ਤੇ ਪ੍ਰਿੰਸੀਪਲ ਡਾ. ਸੰਗੀਤਾ ਦੀ ਅਗਵਾਈ ਵਿਚ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਯੂਥ ਵੈੱਲਫੇਅਰ ਵਿਭਾਗ ਵਲੋਂ ‘ਤੀਆਂ ਦਾ ਮੇਲਾ’ ਉਤਸ਼ਾਹ ਅਤੇ ਧੂਮਧਾਮ ਨਾਲ ਕਰਵਾਇਆ ਗਿਆ।

Ad Position 21
No active advertisement
ਦੇਵ ਸਮਾਜ ਕਾਲਜ ਫਾਰ ਵੁਮੈਨ ਵਿਖੇ ਮਨਾਏ ਤੀਆਂ ਦੇ ਮੇਲੇ ਦੌਰਾਨ ਪੁਰਾਤਨ ਮਧਾਨੀ ਨਾਲ ਦੁੱਧ ਰਿੜਕਦੀ ਇਕ ਵਿਦਿਆਰਥਣ। (ਸੱਜੇ) ਪ੍ਰੋਗਰਾਮ ਦੌਰਾਨ ਪੁੱਜੇ ਮਹਿਮਾਨਾਂ ਨਾਲ ਗਿੱਧਾ ਪਾਉਂਦੇ ਪ੍ਰਿੰਸੀਪਲ ਡਾ. ਸੰਗੀਤਾ ਅਤੇ ਹੋਰ ਸਟਾਫ਼। ਤਸਵੀਰਾਂ : ਗੁਰਿੰਦਰ ਸਿੰਘ 13-08-2026
ਫ਼ਿਰੋਜ਼ਪੁਰ, 12 ਅਗਸਤ (ਗੁਰਿੰਦਰ ਸਿੰਘ) ਪੰਜਾਬ ਯੂਨੀਵਰਸਿਟੀ ਵਲੋਂ ਏ+ ਗ੍ਰੇਡ ਪ੍ਰਾਪਤ ਦੇਵ ਸਮਾਜ ਕਾਲਜ ਫਾਰ ਵੂਮੈਨ ਫ਼ਿਰੋਜ਼ਪੁਰ ਵਿਖੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਨਵੀਂ ਪੀੜ੍ਹੀ ਨੂੰ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੋੜੀ ਰੱਖਣ ਦੇ ਉਦੇਸ਼ ਨਾਲ ਕਾਲਜ ਸੈਕਟਰੀ ਡਾ: ਅਗਨੀਜ਼ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਡਵੋਕੇਟ ਅਜੇ ਬੱਤਾ ਤੇ ਪ੍ਰਿੰਸੀਪਲ ਡਾ. ਸੰਗੀਤਾ ਦੀ ਅਗਵਾਈ ਵਿਚ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਯੂਥ ਵੈੱਲਫੇਅਰ ਵਿਭਾਗ ਵਲੋਂ ‘ਤੀਆਂ ਦਾ ਮੇਲਾ’ ਉਤਸ਼ਾਹ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸੰਜਨਾ ਮਿੱਤਲ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼੍ਰੀਮਤੀ ਪਲਵਿੰਦਰ ਸੇਠੀ, ਪ੍ਰਾਚੀ ਮਿੱਤਲ ਅਤੇ ਡੋਲੀ ਭਾਸਕਰ ਨੇ ਸ਼ਿਰਕਤ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਸੰਗੀਤਾ ਨੇ ਕਿਹਾ ਕਿ ਪੰਜਾਬ ਦੇ ਤਿਉਹਾਰ ਅਤੇ ਰੀਤੀ-ਰਿਵਾਜ ਸਾਡੀ ਅਮੀਰ ਵਿਰਾਸਤ ਦਾ ਅਹਿਮ ਹਿੱਸਾ ਹਨ। ਇਹ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦੇ ਨਾਲ-ਨਾਲ ਜੀਵਨ ਵਿਚ ਖੁਸ਼ੀ, ਉਤਸ਼ਾਹ ਅਤੇ ਹੁਲਾਸ ਭਰਦੇ ਹਨ। ਮੇਲੇ ਦੌਰਾਨ ਪੰਜਾਬੀ ਵਿਭਾਗ ਵਲੋਂ ਚਰਖਾ, ਮਧਾਣੀਆਂ, ਚੁੱਲ੍ਹਾ-ਚੌਂਕਾ ਸਮੇਤ ਪੁਰਾਤਨ ਵਿਰਾਸਤੀ ਵਸਤਾਂ ਦੀ ਲਗਾਈ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਹਸਤਕਾਰੀ ਕਲਾ-ਕ੍ਰਿਤੀਆਂ ਅਤੇ ਹੋਮ ਸਾਇੰਸ ਤੇ ਨਿਊਟ੍ਰੀਸ਼ਨ ਵਿਭਾਗਾਂ ਵਲੋਂ ਪੌਸ਼ਟਿਕ ਅਤੇ ਸਿਹਤਮੰਦ ਖਾਧ ਪਦਾਰਥਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਵਿਦਿਆਰਥਣਾਂ ਵਲੋਂ ਪੇਸ਼ ਕੀਤੇ ਸੱਭਿਆਚਾਰਕ ਪ੍ਰੋਗਰਾਮ ਵਿਚ ਤੀਆਂ ਨਾਲ ਸਬੰਧਤ ਲੋਕ ਗੀਤਾਂ, ਟੱਪਿਆਂ, ਲੋਕ ਨਾਚਾਂ ਅਤੇ ਗਿੱਧੇ ਨੇ ਖੂਬ ਰੰਗ ਬੰਨ੍ਹਿਆ। ਸਨੇਹਾ, ਅਸ਼ਮੀਤ ਅਤੇ ਗੁਨਗੁਨ ਵਲੋਂ ਪੇਸ਼ ਕੀਤੇ ਪੰਜਾਬੀ ਸੱਭਿਆਚਾਰਕ ਨਾਚ ਨੂੰ ਵੀ ਭਰਪੂਰ ਸਰਾਹਨਾ ਮਿਲੀ। ਇਸ ਤੋਂ ਇਲਾਵਾ ਖੀਰ, ਮਾਲ-ਪੂੜੇ, ਜਲੇਬੀਆਂ ਅਤੇ ਪਕੌੜਿਆਂ ਦੀਆਂ ਸਟਾਲਾਂ ’ਤੇ ਵੀ ਖੂਬ ਰੌਣਕ ਰਹੀ। ਵਿਦਿਆਰਥਣਾਂ ਨੇ ਤੀਆਂ ਦੇ ਮੇਲੇ ਦਾ ਪੂਰਾ ਆਨੰਦ ਮਾਣਿਆ। ਸਮਾਗਮ ਦੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਪਨਾ ਬਧਵਾਰ ਨੇ ਬਾਖੂਬੀ ਨਿਭਾਈ। ਡੀਨ ਯੂਥ ਵੈੱਲਫੇਅਰ ਅਤੇ ਪੰਜਾਬੀ ਵਿਭਾਗ ਦੇ ਸਮੂਹ ਅਧਿਆਪਕਾਂ ਨੇ ਮੇਲੇ ਨੂੰ ਸਫਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ। ਅੰਤ ਵਿਚ ਡੀਨ ਕਲਚਰਲ ਅਫੇਅਰਜ਼ ਪਲਵਿੰਦਰ ਕੌਰ, ਪ੍ਰੋਫੈਸਰ ਨਿਸ਼ਾਨ ਸਿੰਘ, ਸਹਾਇਕ ਪ੍ਰੋਫੈਸਰ ਅਤੇ ਪੰਜਾਬੀ ਵਿਭਾਗ ਦੇ ਸਮੂਹ ਅਧਿਆਪਕਾਂ ਵਲੋਂ ਸਮਾਗਮ ਵਿਚ ਸ਼ਾਮਲ ਮਹਿਮਾਨਾਂ ਅਤੇ ਵਿਦਿਆਰਥਣਾਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਕੋਰਟ ਕੰਪਲੈਕਸ ਅਤੇ ਨਗਰ ਕੌਂਸਲ ਫ਼ਿਰੋਜ਼ਪੁਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਅਗਲੀ ਖ਼ਬਰ ਮਿਸਲ ਸਤਲੁਜ ਨੂੰ ਮਹਿਲਾ ਵਰਗ ਵਲੋਂ ਮਿਲਿਆ ਵੱਡਾ ਹੁੰਗਾਰਾ
Ad Position 24