ਬਸਤੀ ਮਾਛੀਆਂ ਜ਼ੀਰਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਮਨੁੱਖੀ ਅਧਿਕਾਰਾਂ ਤਹਿਤ ਭਾਈ ਹਵਾਰਾ ਨੂੰ ਆਪਣੀ ਮਾਂ ਨੂੰ ਮਿਲਣ ਦੀ ਆਗਿਆ ਦਿੱਤੀ ਜਾਵੇ-ਸਮਾਜ ਸੇਵੀ ਖੁਰਸੀ
ਮੁੱਦਕੀ, 13 ਅਗਸਤ(ਭੁਪਿੰਦਰ ਸਿੰਘ)-ਮਨੁੱਖੀ ਅਧਿਕਾਰਾਂ ਤਹਿਤ ਕਿਸੇ ਵੀ ਪੁੱਤ ਨੂੰ ਆਪਣੀ ਮਾਂ ਨੂੰ ਮਿਲਣ ਤੋਂ ਨਹੀ ਰੋਕਿਆ ਜਾ ਸਕਦਾ ਚਾਹੇ ਉਸ ਨੇ ਕੋਈ ਕਸੂਰ ਵੀ ਕਿਓ ਨਾ ਕੀਤਾ ਹੋਵੇ। ਪੁੱਤਰ ਨੂੰ ਆਪਣੀ ਮਾਂ ਨੂੰ ਮਿਲਣ ਤੋਂ ਰੋਕਣਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।
ਮੁੱਦਕੀ, 13 ਅਗਸਤ(ਭੁਪਿੰਦਰ ਸਿੰਘ)-ਮਨੁੱਖੀ ਅਧਿਕਾਰਾਂ ਤਹਿਤ ਕਿਸੇ ਵੀ ਪੁੱਤ ਨੂੰ ਆਪਣੀ ਮਾਂ ਨੂੰ ਮਿਲਣ ਤੋਂ ਨਹੀ ਰੋਕਿਆ ਜਾ ਸਕਦਾ ਚਾਹੇ ਉਸ ਨੇ ਕੋਈ ਕਸੂਰ ਵੀ ਕਿਓ ਨਾ ਕੀਤਾ ਹੋਵੇ। ਪੁੱਤਰ ਨੂੰ ਆਪਣੀ ਮਾਂ ਨੂੰ ਮਿਲਣ ਤੋਂ ਰੋਕਣਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਭਾਈ ਜਗਤਾਰ ਸਿੰਘ ਹਵਾਰਾ ਜੋ ਕਾਫ਼ੀ ਲੰਮੇ ਸਮੇਂ ਤੋਂ ਜੇਲ੍ਹ ’ਚ ਨਜ਼ਰਬੰਦ ਹਨ। ਉਨ੍ਹਾਂ ਦੀ ਮਾਂ ਦੀ ਇੱਛਾ ਅਨੁਸਾਰ ਉਨ੍ਹਾਂ ਨੂੰ ਘਟੋਂ-ਘੱਟ 10 ਦਿਨ ਆਪਣੀ ਮਾਂ ਕੋਲ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ । ਇਹ ਪ੍ਰਗਟਾਵਾ ਉੱਘਰੇ ਸਮਾਜ ਸੇਵੀ ਬਲਵਿੰਦਰ ਸਿੰਘ ਖੁਰਸੀ ਜਿਊਲਰਜ਼ ਮੁੱਦਕੀ ਨੇ ਇੱਥੇ ਸਰਕਾਰ ਤੋਂ ਮੰਗ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਕੁੱਝ ਜਬਰ ਜ਼ਿਨਾਹ ਦੇ ਕਥਿਤ ਦੱਸਿਆ ਨੂੰ ਸਾਲ ਵਿਚ ਮਹੀਨੇ ਤੋਂ ਜ਼ਿਆਦਾ ਦੀ ਪੈਰੋਲ ਮਿਲ ਸਕਦੀ ਹੈ ਤਾਂ ਭਾਈ ਜਗਤਾਰ ਸਿੰਘ ਹਵਾਰਾ ’ਤੇ ਇਹ ਕਾਨੂੰਨ ਕਿਓ ਨਹੀ ਲਾਗੂ ਹੋ ਸਕਦਾ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਮਾਂ ਨੂੰ ਮਿਲਣ ਲਈ ਘਟੋਂ ਘੱਟ 10 ਦਿਨ ਦੀ ਪੈਰੋਲ ਦਿੱਤੀ ਜਾਵੇ ਤਾਂ ਜੋ ਉਹ ਆਪਣੀ ਬਿਰਧ ਮਾਤਾ ਨੂੰ ਮਿਲ ਕੇ ਉਸ ਦਾ ਹਾਲ-ਚਾਲ ਜਾਣ ਸਕੇ।