15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

80ਵੇਂ ਆਜ਼ਾਦੀ ਦਿਵਸ ਮੌਕੇ ਦੇਵ ਸਮਾਜ ਕਾਲਜ ਫਾਰ ਵੁਮੈਨ ਦੀਆਂ ਵਿਦਿਆਰਥਣਾਂ ਨੇ ਕੱਢੀ ਤਿਰੰਗਾ ਰੈਲੀ

ਫ਼ਿਰੋਜ਼ਪੁਰ, 14 ਅਗਸਤ (ਗੁਰਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਏ+ ਗ੍ਰੇਡ ਪ੍ਰਾਪਤ ਦੇਵ ਸਮਾਜ ਕਾਲਜ ਫਾਰ ਵੁਮੈਨ, ਫ਼ਿਰੋਜ਼ਪੁਰ ਵਿਖੇ 80ਵੇਂ ਸੁਤੰਤਰਤਾ ਦਿਵਸ ਨੂੰ ਸਮਰਪਿਤ ਵੱਖ-ਵੱਖ ਦੇਸ਼ ਭਗਤੀ ਭਰਪੂਰ ਗਤੀਵਿਧੀਆਂ ਕਰਵਾਈਆਂ ਗਈਆਂ। ਨਿਰਮਲ ਸਿੰਘ ਢਿੱਲੋਂ ਦੇ ਆਸ਼ੀਰਵਾਦ ਸਦਕਾ ਅਤੇ ਡਾ.

Ad Position 21
No active advertisement
ਅਜੀਤ ਡੈਸਕ 15-08-2026
ਫ਼ਿਰੋਜ਼ਪੁਰ, 14 ਅਗਸਤ (ਗੁਰਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਏ+ ਗ੍ਰੇਡ ਪ੍ਰਾਪਤ ਦੇਵ ਸਮਾਜ ਕਾਲਜ ਫਾਰ ਵੁਮੈਨ, ਫ਼ਿਰੋਜ਼ਪੁਰ ਵਿਖੇ 80ਵੇਂ ਸੁਤੰਤਰਤਾ ਦਿਵਸ ਨੂੰ ਸਮਰਪਿਤ ਵੱਖ-ਵੱਖ ਦੇਸ਼ ਭਗਤੀ ਭਰਪੂਰ ਗਤੀਵਿਧੀਆਂ ਕਰਵਾਈਆਂ ਗਈਆਂ। ਨਿਰਮਲ ਸਿੰਘ ਢਿੱਲੋਂ ਦੇ ਆਸ਼ੀਰਵਾਦ ਸਦਕਾ ਅਤੇ ਡਾ. ਅਗਨੀਜ਼ ਢਿੱਲੋਂ, ਪ੍ਰਧਾਨ ਡੀ.ਐੱਸ.ਸੀ.ਡਬਲਿਊ., ਐਡਵੋਕੇਟ ਅਜੇ ਬੱਤਾ, ਸੈਕਟਰੀ ਕਾਲਜ ਅਤੇ ਪ੍ਰਿੰਸੀਪਲ ਡਾ. ਸੰਗੀਤਾ ਸ਼ਰਮਾ ਦੀ ਅਗਵਾਈ ਹੇਠ ਐੱਨ.ਐੱਸ.ਐੱਸ. ਵਿੰਗ ਵਲੋਂ ਐੱਨ.ਸੀ.ਸੀ., ਯੂਥ ਵੈਲਫੇਅਰ ਅਤੇ ਪੋਸਟ ਗ੍ਰੈਜੂਏਟ ਕਾਸਮੈਟੋਲੋਜੀ ਵਿਭਾਗ ਦੇ ਸਹਿਯੋਗ ਨਾਲ ਹਰ ਘਰ ਤਿਰੰਗਾ’, ‘ਵਿਕਸਿਤ ਭਾਰਤ’ ਅਤੇ ‘ਆਨਰਿੰਗ ਫ੍ਰੀਡਮ, ਇੰਸਪਾਇਰਿੰਗ ਵਿਦ ਤਿਰੰਗਾ’ ਵਿਸ਼ਿਆਂ ਤਹਿਤ ਸਹੁੰ ਚੁੱਕ ਸਮਾਰੋਹ, ਤਿਰੰਗਾ ਫੇਸ ਪੇਂਟਿੰਗ ਅਤੇ ਤਿਰੰਗਾ ਰੈਲੀ ਕਰਵਾਈ ਗਈ। ਕਾਲਜ ਕੈਂਪਸ ਤੋਂ ਸ਼ੁਰੂ ਹੋਈ ਤਿਰੰਗਾ ਰੈਲੀ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਤੋਂ ਹੁੰਦੀ ਹੋਈ ਅੱਗੇ ਵਧੀ। ਐੱਨ.ਐੱਸ.ਐੱਸ. ਵਲੰਟੀਅਰਾਂ ਅਤੇ ਐੱਨ.ਸੀ.ਸੀ. ਕੈਡਿਟਾਂ ਨੇ ਹੱਥਾਂ ਵਿਚ ਤਿਰੰਗੇ ਲੈ ਕੇ ਦੇਸ਼ ਭਗਤੀ ਦੇ ਨਾਅਰੇ ਲਗਾਉਂਦਿਆਂ ਲੋਕਾਂ ਨੂੰ ਰਾਸ਼ਟਰੀ ਏਕਤਾ, ਦੇਸ਼ ਪ੍ਰੇਮ ਅਤੇ ਰਾਸ਼ਟਰੀ ਝੰਡੇ ਦੇ ਸਨਮਾਨ ਦਾ ਸੰਦੇਸ਼ ਦਿੱਤਾ। ਸਮਾਗਮ ਦੌਰਾਨ ਅੰਗਰੇਜ਼ੀ ਵਿਭਾਗ ਵਲੋਂ ਕਵਿਤਾ ਉਚਾਰਨ, ਫਾਈਨ ਆਰਟਸ ਵਿਭਾਗ ਵਲੋਂ ਸਲੋਗਨ ਤੇ ਪੋਸਟਰ ਮੇਕਿੰਗ, ਕਾਮਰਸ ਵਿਭਾਗ ਵਲੋਂ ‘ਸੈਲਫੀ ਵਿਦ ਤਿਰੰਗਾ’, ਕੰਪਿਊਟਰ ਸਾਇੰਸ ਵਿਭਾਗ ਵਲੋਂ ‘ਇੰਡੀਆ ਐਂਡ ਫ੍ਰੀਡਮ ਸਟਰਗਲ’ ਵਿਸ਼ੇ ’ਤੇ ਪੀ.ਪੀ.ਟੀ. ਅਤੇ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਟਾਈ ਐਂਡ ਡਾਈ ਅਤੇ ਫੈਬਰਿਕ ਵਰਕਸ਼ਾਪ ਵੀ ਕਰਵਾਈ ਗਈ। ਇਸ ਮੌਕੇ ਫ੍ਰੀਡਮ ਫਾਈਟਰਜ਼ ਸਕਸੈਸਰਜ਼ ਆਰਗੇਨਾਈਜ਼ੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਕੁਮਾਰ ਜਿੰਦਲ ਅਤੇ ਪੰਜਾਬ ਸਟੇਟ ਫ੍ਰੀਡਮ ਫਾਈਟਰਜ਼ ਸਕਸੈਸਰਜ਼ ਆਰਗੇਨਾਈਜ਼ੇਸ਼ਨ ਦੇ ਉਪ ਪ੍ਰਧਾਨ ਦਰਸ਼ਨ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਅਤੇ ਪ੍ਰਿੰਸੀਪਲ ਡਾ. ਸੰਗੀਤਾ ਸ਼ਰਮਾ ਨੇ ਆਜ਼ਾਦੀ ਦੀ ਮਹੱਤਤਾ, ਦੇਸ਼ ਭਗਤੀ, ਰਾਸ਼ਟਰੀ ਏਕਤਾ ਅਤੇ ਆਜ਼ਾਦੀ ਲਈ ਦਿੱਤੀਆਂ ਕੁਰਬਾਨੀਆਂ ਬਾਰੇ ਵਿਚਾਰ ਸਾਂਝੇ ਕੀਤੇ। ਇਸ ਉਪਰੰਤ ਰਾਸ਼ਟਰੀ ਝੰਡੇ ਦੇ ਸਨਮਾਨ ਅਤੇ ਦੇਸ਼ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਦੀ ਸਹੁੰ ਚੁਕਾਈ ਗਈ।ਪ੍ਰਿੰਸੀਪਲ ਵਲੋਂ ਮਹਿਮਾਨਾਂ ਨੂੰ ਸਨਮਾਨ ਵਜੋਂ ਪਲਾਂਟਰ ਅਤੇ ਲੋਈ ਭੇਂਟ ਕੀਤੀ ਗਈ। ਬਾਅਦ ਵਿਚ ਮਹਿਮਾਨਾਂ ਨੇ ਪ੍ਰਿੰਸੀਪਲ ਨਾਲ ਮਿਲ ਕੇ ਤਿਰੰਗਾ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਅਤੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਪ੍ਰਿੰਸੀਪਲ ਡਾ. ਸੰਗੀਤਾ ਸ਼ਰਮਾ ਨੇ ਸਮੂਹ ਅਧਿਆਪਕਾਂ, ਐਨ.ਐਸ.ਐਸ. ਵਿੰਗ ਦੇ ਪ੍ਰੋਗਰਾਮ ਅਫਸਰ ਡਾ. ਭੂਮਿਦਾ ਸ਼ਰਮਾ, ਸਟੂਡੇਂਟ ਵੈਲਫੇਅਰ, ਡਾ. ਵੰਦਨਾ ਗੁਪਤਾ, ਡੀਨ ਅਕਾਦਮਿਕ, ਮੈਡਮ ਪਲਵਿੰਦਰ ਕੌਰ, ਡੀਨ, ਯੂਥ ਵੈਲਫੇਅਰ, ਕਮਿਸਟਰੀ ਵਿਭਾਗ ਦੇ ਮੁਖੀ ਡਾ. ਨੇਹਾ ਗੁਪਤਾ, ਫਿਜਿਕਸ ਵਿਭਾਗ ਦੇ ਮੁਖੀ ਡਾ. ਆਸ਼ਾ, ਸਾਇੰਸ ਵਿਭਾਗ ਦੇ ਮੌਜੂਦ ਅਧਿਆਪਕਾਂ, ਮੈਡਮ ਰੁਪਿੰਦਰਜੀਤ ਕੌਰ, ਡਾ. ਗੀਤਾਂਜਲੀ, ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰਾਂ, ਭਾਗੀਦਾਰਾਂ ਨੂੰ ਸੁਤੰਤਰਤਾ ਦਿਵਸ ਮੌਕੇ ਵੱਧ-ਚੜ੍ਹ ਕੇ ਭਾਗ ਲੈ ਕੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵਧਾਈ ਦਿੱਤੀ ।
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਨੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਫ਼ਿਰੋਜ਼ਪੁਰ ਮੰਡਲ ਵਿਚ ‘ਆਪ੍ਰੇਸ਼ਨ ਨੰਨ੍ਹੇ ਫ਼ਰਿਸ਼ਤੇ’ ਤਹਿਤ 65 ਬੱਚਿਆਂ ਨੂੰ ਸੁਰੱਖਿਅਤ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ
Ad Position 24