18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਇਕ ਮਕਾਨ ਦੀ 2 ਵਾਰ ਵਿਕਰੀ ਦਾ ਮਾਮਲਾ, ਪਤੀ-ਪਤਨੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਪਹਿਲਾਂ ਰਜਿਸਟਰੀ ਕਰਵਾ ਕੇ ਕਬਜ਼ਾ ਦੇਣ ਮਗਰੋਂ ਮੁੜ 24 ਲੱਖ ਰੁਪਏ ਦਾ ਸੌਦਾ ਕਰਨ ਦਾ ਦੋਸ਼

ਫ਼ਿਰੋਜ਼ਪੁਰ, 17 ਅਗਸਤ (ਗੁਰਿੰਦਰ ਸਿੰਘ)-ਪਹਿਲਾਂ ਇਕ ਵਿਅਕਤੀ ਦੇ ਨਾਂਅ ਮਕਾਨ ਦੀ ਰਜਿਸਟਰੀ ਕਰਵਾ ਕੇ ਉਸ ਨੂੰ ਕਬਜ਼ਾ ਦੇਣ ਦੇ ਬਾਵਜੂਦ ਉਸੇ ਮਕਾਨ ਦਾ ਮੁੜ ਕਿਸੇ ਹੋਰ ਨਾਲ ਸੌਦਾ ਕਰਨ ਦੇ ਮਾਮਲੇ ਵਿਚ ਥਾਣਾ ਸਦਰ ਫ਼ਿਰੋਜ਼ਪੁਰ ਦੀ ਪੁਲਿਸ ਨੇ ਪੜਤਾਲ ਉਪਰੰਤ ਪਤੀ-ਪਤਨੀ ਖ਼ਿਲਾਫ਼ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਬਲਦੇਵ ਰਾਜ ਨੇ ਦੱਸਿਆ ਕਿ ਅਰੁਣ ਪੁੱਗਲ ਪੁੱਤਰ ਨਰੋਤਮ ਪੁੱਗਲ, ਵਾਸੀ ਮਕਾਨ ਨੰਬਰ 3, ਪੁੱਗਲ ਕੋਰਟੇਜ਼, ਨਮਕ ਮੰਡੀ, ਫ਼ਿਰੋਜ਼ਪੁਰ ਵਲੋਂ 4 ਸਤੰਬਰ 2025 ਨੂੰ ਦਿੱਤੀ ਸ਼ਿਕਾਇਤ ਦੀ 2 ਦਸੰਬਰ 2025 ਨੂੰ ਕੀਤੀ ਪੜਤਾਲ ਵਿਚ ਪਾਇਆ ਗਿਆ ਕਿ ਸਰਦੂਲ ਸਿੰਘ ਨੇ ਆਪਣੀ ਪਤਨੀ ਸੁਖਜੀਤ ਕੌਰ ਪਾਸੋਂ ਸਬੰਧਿਤ ਰਕਬੇ ਦਾ ਮੁਖ਼ਤਿਆਰਨਾਮਾ ਲਿਆ ਹੋਇਆ ਸੀ।

Ad Position 21
No active advertisement
ਅਜੀਤ ਡੈਸਕ 18-08-2026
ਫ਼ਿਰੋਜ਼ਪੁਰ, 17 ਅਗਸਤ (ਗੁਰਿੰਦਰ ਸਿੰਘ)-ਪਹਿਲਾਂ ਇਕ ਵਿਅਕਤੀ ਦੇ ਨਾਂਅ ਮਕਾਨ ਦੀ ਰਜਿਸਟਰੀ ਕਰਵਾ ਕੇ ਉਸ ਨੂੰ ਕਬਜ਼ਾ ਦੇਣ ਦੇ ਬਾਵਜੂਦ ਉਸੇ ਮਕਾਨ ਦਾ ਮੁੜ ਕਿਸੇ ਹੋਰ ਨਾਲ ਸੌਦਾ ਕਰਨ ਦੇ ਮਾਮਲੇ ਵਿਚ ਥਾਣਾ ਸਦਰ ਫ਼ਿਰੋਜ਼ਪੁਰ ਦੀ ਪੁਲਿਸ ਨੇ ਪੜਤਾਲ ਉਪਰੰਤ ਪਤੀ-ਪਤਨੀ ਖ਼ਿਲਾਫ਼ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਬਲਦੇਵ ਰਾਜ ਨੇ ਦੱਸਿਆ ਕਿ ਅਰੁਣ ਪੁੱਗਲ ਪੁੱਤਰ ਨਰੋਤਮ ਪੁੱਗਲ, ਵਾਸੀ ਮਕਾਨ ਨੰਬਰ 3, ਪੁੱਗਲ ਕੋਰਟੇਜ਼, ਨਮਕ ਮੰਡੀ, ਫ਼ਿਰੋਜ਼ਪੁਰ ਵਲੋਂ 4 ਸਤੰਬਰ 2025 ਨੂੰ ਦਿੱਤੀ ਸ਼ਿਕਾਇਤ ਦੀ 2 ਦਸੰਬਰ 2025 ਨੂੰ ਕੀਤੀ ਪੜਤਾਲ ਵਿਚ ਪਾਇਆ ਗਿਆ ਕਿ ਸਰਦੂਲ ਸਿੰਘ ਨੇ ਆਪਣੀ ਪਤਨੀ ਸੁਖਜੀਤ ਕੌਰ ਪਾਸੋਂ ਸਬੰਧਿਤ ਰਕਬੇ ਦਾ ਮੁਖ਼ਤਿਆਰਨਾਮਾ ਲਿਆ ਹੋਇਆ ਸੀ। ਇਸ ਦੇ ਆਧਾਰ ’ਤੇ ਉਸ ਨੇ 4 ਅਕਤੂਬਰ 2023 ਨੂੰ ਅਰੁਣ ਪੁੱਗਲ ਦੇ ਨਾਮ ਮਕਾਨ ਦੀ ਰਜਿਸਟਰੀ ਕਰਵਾ ਦਿੱਤੀ ਅਤੇ ਕਬਜ਼ਾ ਵੀ ਸੌਂਪ ਦਿੱਤਾ। ਪੁਲਿਸ ਮੁਤਾਬਿਕ ਇਸ ਸਬੰਧੀ ਇੰਤਕਾਲ ਵੀ ਮਾਲ ਰਿਕਾਰਡ ਵਿਚ ਅਰੁਣ ਪੁੱਗਲ ਦੇ ਨਾਮ ਦਰਜ ਹੋ ਗਿਆ ਸੀ ਅਤੇ ਉਸ ਵਲੋਂ ਮਕਾਨ ਨੂੰ ਤਾਲਾ ਲਗਾ ਕੇ ਕਬਜ਼ਾ ਲੈ ਲਿਆ ਗਿਆ ਸੀ। ਸ਼ਿਕਾਇਤ ਅਤੇ ਪੁਲਿਸ ਪੜਤਾਲ ਅਨੁਸਾਰ ਇਸ ਤੋਂ ਬਾਅਦ 25 ਅਕਤੂਬਰ 2023 ਨੂੰ ਸਰਦੂਲ ਸਿੰਘ ਵਲੋਂ ਕਥਿਤ ਤੌਰ ’ਤੇ ਛਿੰਦਰ ਕੌਰ ਪਤਨੀ ਮਦਨ ਲਾਲ, ਵਾਸੀ ਪਿੰਡ ਸੁਲੇਮਸਾਹ ਵਾਲਾ, ਜ਼ਿਲ੍ਹਾ ਫਾਜ਼ਿਲਕਾ ਨੂੰ ਉਕਤ ਮਕਾਨ ਦਾ ਕਬਜ਼ਾ ਦੇਣ ਲਈ ਪਹਿਲਾਂ ਲੱਗਾ ਤਾਲਾ ਤੋੜ ਦਿੱਤਾ ਗਿਆ। ਦੋਸ਼ ਹੈ ਕਿ ਸਰਦੂਲ ਸਿੰਘ ਨੇ ਪਹਿਲਾਂ ਹੀ ਅਰੁਣ ਪੁੱਗਲ ਨੂੰ ਵੇਚੇ ਜਾ ਚੁੱਕੇ ਮਕਾਨ ਦਾ ਮੁੜ ਛਿੰਦਰ ਕੌਰ ਨਾਲ 24 ਲੱਖ ਰੁਪਏ ਵਿਚ ਸੌਦਾ ਕਰਕੇ ਉਸ ਤੋਂ 4 ਲੱਖ ਰੁਪਏ ਬਿਆਨੇ ਵਜੋਂ ਵਸੂਲ ਕਰ ਲਏ। ਪੁਲਿਸ ਨੇ ਸ਼ਿਕਾਇਤ ਦੀ ਪੜਤਾਲ ਦੇ ਆਧਾਰ ’ਤੇ ਸਰਦੂਲ ਸਿੰਘ ਅਤੇ ਉਸ ਦੀ ਪਤਨੀ ਸੁਖਜੀਤ ਕੌਰ ਖ਼ਿਲਾਫ਼ ਧੋਖਾਧੜੀ ਸਮੇਤ ਹੋਰ ਸਬੰਧਿਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਵਰਕਰਾਂ ਨੇ ਲਗਾਇਆ ਹਲਕਾ ਵਿਧਾਇਕ ਦੇ ਦਫਤਰ ਅੱਗੇ ਧਰਨਾ ਅਗਲੀ ਖ਼ਬਰ 4 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ
Ad Position 24