ਤੀਆਂ ਦੇ ਤਿਉਹਾਰ ’ਤੇ ਇੱਕ ਰੁੱਖ ਮਾਂ ਦੇ ਨਾਮ ਤਹਿਤ ਪ੍ਰੋ. ਪਲਵਿੰਦਰ ਕੌਰ ਬਾਠ ਨੇ ਬੂਟੇ ਵੰਡੇ
ਫ਼ਿਰੋਜ਼ਪੁਰ 17 ਅਗਸਤ (ਸੁਖਵਿੰਦਰ ਸਿੰਘ)-ਬੇਦੀ ਕਾਲੋਨੀ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਸਾਬਕਾ ਕੌਂਸਲਰ ਪ੍ਰੋਫੈਸਰ ਪਲਵਿੰਦਰ ਕੌਰ ਬਾਠ ਵਲੋਂ ਬੇਦੀ ਕਾਲੋਨੀ ਪਾਰਕ ਵਿਚ ਤੀਆਂ ਦਾ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।
ਤ
ਤੀਆਂ ਦੇ ਸਮਾਗਮ ਵਿਚ ਇਕ ਰੁੱਖ ਮਾਂ ਦੇ ਨਾਂਅ ਸੰਦੇਸ਼ ਤਹਿਤ ਰੁੱਖ ਵੰਡਦੇ ਹੋਏ ਸਾਬਕਾ ਕੌਂਸਲਰ ਪ੍ਰੋਫੈਸਰ ਪਲਵਿੰਦਰ ਕੌਰ ਬਾਠ। ਤਸਵੀਰ-ਸੁਖਵਿੰਦਰ ਸਿੰਘ
18-08-2026
ਫ਼ਿਰੋਜ਼ਪੁਰ 17 ਅਗਸਤ (ਸੁਖਵਿੰਦਰ ਸਿੰਘ)-ਬੇਦੀ ਕਾਲੋਨੀ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਸਾਬਕਾ ਕੌਂਸਲਰ ਪ੍ਰੋਫੈਸਰ ਪਲਵਿੰਦਰ ਕੌਰ ਬਾਠ ਵਲੋਂ ਬੇਦੀ ਕਾਲੋਨੀ ਪਾਰਕ ਵਿਚ ਤੀਆਂ ਦਾ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿਚ ਮਹਿਲਾਵਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਤੀਆਂ ਦੇ ਰਵਾਇਤੀ ਗੀਤਾਂ, ਗਿੱਧੇ ਅਤੇ ਬੋਲੀਆਂ ਨਾਲ ਪਾਰਕ ਵਿਚ ਪੰਜਾਬੀ ਸੱਭਿਆਚਾਰ ਦੀਆਂ ਰੌਣਕਾਂ ਵੇਖਣਯੋਗ ਸਨ।ਇਸ ਮੌਕੇ ਦਾ ਵਿਸ਼ੇਸ਼ ਆਕਰਸ਼ਣ “ਤੀਆਂ ਦੇ ਤਿਉਹਾਰ ’ਤੇ ਇਕ ਰੁੱਖ ਮਾਂ ਦੇ ਨਾਮ” ਦਾ ਸੰਦੇਸ਼ ਰਿਹਾ। ਪ੍ਰੋ. ਪਲਵਿੰਦਰ ਕੌਰ ਬਾਠ ਵਲੋਂ ਤੀਆਂ ਦੇ ਮੇਲੇ ਵਿਚ ਪਹੁੰਚੀਆਂ ਮਹਿਲਾਵਾਂ ਨੂੰ ਫਲਦਾਰ ਅਤੇ ਛਾਂਦਾਰ ਬੂਟੇ ਵੰਡੇ ਗਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਦਿੱਤੇ “ਇਕ ਰੁੱਖ ਮਾਂ ਦੇ ਨਾਮ” ਦੇ ਸੰਦੇਸ਼ ਨੂੰ ਅੱਗੇ ਵਧਾਉਂਦਿਆਂ ਇਹ ਉਪਰਾਲਾ ਕੀਤਾ ਗਿਆ ਹੈ। ਪ੍ਰੋ. ਪਲਵਿੰਦਰ ਕੌਰ ਬਾਠ ਨੇ ਕਿਹਾ ਕਿ ਇਕ ਰੁੱਖ ਲਗਾਉਣਾ ਹੀ ਨਹੀਂ, ਸਗੋਂ ਉਸ ਦੀ ਸੰਭਾਲ ਕਰਨਾ ਵੀ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਅਪੀਲ ਕੀਤੀ ਕਿ ਹਰ ਪਰਿਵਾਰ ਤੀਆਂ ਦੇ ਇਸ ਪਵਿੱਤਰ ਮੌਕੇ ’ਤੇ ਆਪਣੀਆਂ ਧੀਆਂ ਅਤੇ ਮਾਵਾਂ ਦੇ ਨਾਮ ’ਤੇ ਘੱਟੋ-ਘੱਟ ਇਕ ਰੁੱਖ ਜ਼ਰੂਰ ਲਗਾਏ ਅਤੇ ਉਸ ਦੀ ਸੰਭਾਲ ਕਰੇ। ਇਸ ਨਾਲ ਜਿੱਥੇ ਵਾਤਾਵਰਣ ਨੂੰ ਸਾਫ਼-ਸੁਥਰਾ ਅਤੇ ਹਰਾ-ਭਰਾ ਬਣਾਉਣ ਵਿਚ ਮਦਦ ਮਿਲੇਗੀ। ਉੱਥੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਕੁਦਰਤ ਨਾਲ ਜੁੜਨ ਦਾ ਸੁਨੇਹਾ ਮਿਲੇਗਾ।ਤੀਆਂ ਦੇ ਇਸ ਸਮਾਗਮ ਨੇ ਪੰਜਾਬੀ ਵਿਰਸੇ, ਧੀਆਂ-ਮਾਵਾਂ ਦੇ ਸਤਿਕਾਰ ਅਤੇ ਵਾਤਾਵਰਣ ਸੰਭਾਲ ਦਾ ਸੁੰਦਰ ਸੰਦੇਸ਼ ਦਿੱਤਾ।