18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਪਵਿੱਤਰ ਹਦੂਦ ਅੰਦਰ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਹੋਣਾ ਬਹੁਤ ਹੀ ਮੰਦਭਾਗਾ- ਅਕਾਲੀ ਆਗੂ

ਮੁੱਦਕੀ, 17 ਅਗਸਤ (ਭਾਰਤ ਭੂਸ਼ਨ ਅਗਰਵਾਲ)- ਮਹਾਂਰਾਸ਼ਟਰ ਦੇ ਨਾਂਦੇੜ ਵਿਖੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਪਵਿੱਤਰ ਹਦੂਦ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਮੁੱਦਕੀ ਦੀ ਸਮੁੱਚੀ ਸੀਨੀਅਰ ਅਕਾਲੀ ਲੀਡਰਸ਼ਿਪ ਨੇ ਕਿਹਾ ਕਿ ਗੁਰੂ ਘਰ ਵਿਚ ਪਰਿਵਾਰ ਸਮੇਤ ਮੱਥਾ ਟੇਕਣ ਆਏ ਕਿਸੇ ਵੀ ਵਿਅਕਤੀ ’ਤੇ ਹਮਲਾ ਕਰਨਾ ਬੇਹੱਦ ਮੰਦਭਾਗਾ ਅਤੇ ਚਿੰਤਾਜਨਕ ਘਟਨਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਸਿਰਫ਼ ਇਕ ਸਿਆਸੀ ਆਗੂ ’ਤੇ ਹੋਏ ਹਮਲੇ ਵਜੋਂ ਨਹੀਂ ਦੇਖਣਾ ਚਾਹੀਦਾ, ਸਗੋਂ ਇਹ ਗੁਰੂ ਘਰਾਂ ਦੀ ਸੁਰੱਖਿਆ, ਮਰਿਆਦਾ ਅਤੇ ਪਵਿੱਤਰਤਾ ਨਾਲ ਜੁੜਿਆ ਗੰਭੀਰ ਮਾਮਲਾ ਹੈ।

Ad Position 21
No active advertisement
ਸੁਖਬੀਰ ਸਿੰਘ ਬਾਦਲ 18-08-2026
ਮੁੱਦਕੀ, 17 ਅਗਸਤ (ਭਾਰਤ ਭੂਸ਼ਨ ਅਗਰਵਾਲ)- ਮਹਾਂਰਾਸ਼ਟਰ ਦੇ ਨਾਂਦੇੜ ਵਿਖੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਪਵਿੱਤਰ ਹਦੂਦ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਮੁੱਦਕੀ ਦੀ ਸਮੁੱਚੀ ਸੀਨੀਅਰ ਅਕਾਲੀ ਲੀਡਰਸ਼ਿਪ ਨੇ ਕਿਹਾ ਕਿ ਗੁਰੂ ਘਰ ਵਿਚ ਪਰਿਵਾਰ ਸਮੇਤ ਮੱਥਾ ਟੇਕਣ ਆਏ ਕਿਸੇ ਵੀ ਵਿਅਕਤੀ ’ਤੇ ਹਮਲਾ ਕਰਨਾ ਬੇਹੱਦ ਮੰਦਭਾਗਾ ਅਤੇ ਚਿੰਤਾਜਨਕ ਘਟਨਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਸਿਰਫ਼ ਇਕ ਸਿਆਸੀ ਆਗੂ ’ਤੇ ਹੋਏ ਹਮਲੇ ਵਜੋਂ ਨਹੀਂ ਦੇਖਣਾ ਚਾਹੀਦਾ, ਸਗੋਂ ਇਹ ਗੁਰੂ ਘਰਾਂ ਦੀ ਸੁਰੱਖਿਆ, ਮਰਿਆਦਾ ਅਤੇ ਪਵਿੱਤਰਤਾ ਨਾਲ ਜੁੜਿਆ ਗੰਭੀਰ ਮਾਮਲਾ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਤਖ਼ਤ ਸਾਹਿਬ ਵਰਗੇ ਪਵਿੱਤਰ ਅਸਥਾਨ ’ਤੇ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਉਣ ਦੀ ਘਟਨਾ ਦੂਜੀ ਵਾਰ ਸਾਹਮਣੇ ਆਉਣਾ ਹੋਰ ਵੀ ਗੰਭੀਰ ਵਿਸ਼ਾ ਹੈ। ਸੀਨੀਅਰ ਅਕਾਲੀ ਆਗੂ ਗੁਰਮੀਤ ਸਿੰਘ ਬਰਾੜ ਸਾਬਕਾ ਪ੍ਰਧਾਨ ਨਗਰ ਪੰਚਾਇਤ ਮੁੱਦਕੀ, ਸੁਖਵਿੰਦਰ ਸਿੰਘ ਕਾਕਾ ਬਰਾੜ ਸਾਬਕਾ ਚੇਅਰਮੈਨ, ਸੁਰਿੰਦਰ ਸਿੰਘ ਬੱਬੂ ਯੂਥ ਅਕਾਲੀ ਆਗੂ, ਮਹਿੰਦਰ ਸਿੰਘ ਸਿੱਧੂ ਪ੍ਰਧਾਨ, ਸੁਰਜੀਤ ਸਿੰਘ ਬਰਾੜ ਕੈਨੇਡਾ, ਅਮਰਜੀਤ ਸਿੰਘ ਖ਼ਾਲਸਾ ਮੰਡਵਾਲਾ, ਰਵਦੀਪ ਸਿੰਘ ਜੱਸਲ, ਸ਼ਰਨਜੀਤ ਸਿੰਘ ਬਰਾੜ ਕੈਨੇਡਾ, ਚਰਨਜੀਤ ਸਿੰਘ ਬਰਾੜ (ਗੋਰਾ), ਫਕੀਰ ਚੰਦ ਅਗਰਵਾਲ, ਰਾਮ ਕੁਮਾਰ ਆੜ੍ਹਤੀਆ, ਕੁਲਦੀਪ ਸਿੰਘ ਬਰਾੜ ਇਮੀਗਰੇਸ਼ਨ ਵਾਲੇ, ਪਵਿੱਤਰ ਸਿੰਘ ਭੈਲ, ਸਾਹਿਬ ਸਿੰਘ ਬਰਾੜ, ਪ੍ਰਦੀਪ ਸਿੰਘ ਬਰਾੜ, ਪਾਲ ਸਿੰਘ ਸਾਬਕਾ ਸਰਪੰਚ, ਜਤਿੰਦਰ ਸਿੰਘ ਘਾਲੀ ਐਮ.ਸੀ., ਸਤੀਸ਼ ਅਗਰਵਾਲ, ਸਤਵਿੰਦਰ ਸਿੰਘ ਬਿੰਦਰ ਪ੍ਰਧਾਨ, ਜਗਸੀਰ ਸਿੰਘ ਸੀ.ਓ., ਮਹਾਂਬੀਰ ਸਿੰਘ ਧਾਲੀਵਾਲ ਸਾਬਕਾ ਐੱਸ.ਡੀ.ਓ., ਨਿਮਰਤ ਸਿੰਘ ਭੁੱਚੋਕਾ ਐਮ.ਸੀ., ਗੁਰਭਗਤ ਸਿੰਘ ਲਾਲੀ, ਗੁਰਜੰਟ ਸਿੰਘ ਕਾਲੀਏ ਵਾਲਾ, ਜਥੇ. ਪਰਮਜੀਤ ਸਿੰਘ ਸਰਾਂ ਮੁੱਦਕੀ, ਵਿੱਕੀ ਨਾਗਪਾਲ, ਸਵਰਨ ਸਿੰਘ ਰੋਸਾ, ਰਾਣਾ ਭੈਲ, ਗੁਰਚਰਨ ਸਿੰਘ ਬਰਾੜ ਸਾਬਕਾ ਪੰਚਾਇਤ ਅਫ਼ਸਰ, ਜੋਧਾ ਸਿੰਘ, ਛਿੰਦਰ ਸਿੰਘ ਪੀ.ਟੀ., ਬੂਟਾ ਸਿੰਘ ਗਿੱਲ, ਇੰਦਰਜੀਤ ਸਿੰਘ ਵੜਿੰਗ, ਮਹਾਂਬੀਰ ਸਿੰਘ ਭੁੱਚੋਕਾ ਆਦਿ ਨੇ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਨਿਰਪੱਖ ਜਾਂਚ ਕੀਤੀ ਜਾਵੇ ਤਾਂ ਜੋ ਇਸ ਘਟਨਾ ਦੇ ਦੋਸ਼ੀ ਅਤੇ ਇਸ ਪਿੱਛੇ ਕੰਮ ਕਰਨ ਵਾਲੀਆਂ ਪੰਥ-ਵਿਰੋਧੀ ਸ਼ਕਤੀਆਂ ਨੂੰ ਬੇਨਕਾਬ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਕੇਰੀਆ ਦੇ ਵਿਦਿਆਰਥੀਆਂ ਵਲੋਂ ਸਾਇੰਸ ਸਿਟੀ ਕਪੂਰਥਲਾ ਦਾ ਵਿੱਦਿਅਕ ਦੌਰਾ ਅਗਲੀ ਖ਼ਬਰ ਤੀਆਂ ਦਾ ਤਿਉਹਾਰ ਮਨਾਇਆ
Ad Position 24