19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਫੂਡ ਸੇਫ਼ਟੀ ਵਿਭਾਗ ਨੇ ਖੋਏ ਅਤੇ ਖੋਏ ਤੋਂ ਬਣੀ ਮਠਿਆਈ ਦੇ ਸੈਂਪਲ ਭਰੇ

ਮੱਖੂ, 18 ਅਗਸਤ (ਕੁਲਵਿੰਦਰ ਸਿੰਘ ਸੰਧੂ/ਵਰਿੰਦਰ ਮਨਚੰਦਾ)-ਮੱਖੂ ਵਿਖੇ ਫੂਡ ਸੇਫ਼ਟੀ ਵਿਭਾਗ ਦੀ ਟੀਮ ਵਲੋਂ ਇੱਥੋਂ ਦੀ ਮਠਿਆਈ ਦੀ ਇਕ ਮਸ਼ਹੂਰ ਦੁਕਾਨ ਦੇ ਗੋਦਾਮ ਵਿਚ ਛਾਪੇਮਾਰੀ ਕਰਦਿਆਂ ਰਾਜਸਥਾਨ ਤੋਂ ਬੱਸਾਂ ਰਾਹੀਂ ਲਿਆਂਦਾ ਗਿਆ ਤਕਰੀਬਨ ਡੇਢ ਕੁਇੰਟਲ ਖੋਇਆ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਕਰੀਬ ਢਾਈ ਕੁਇੰਟਲ ਚਮਚਮ ਅਤੇ ਰਸਗੁੱਲੇ ਵੀ ਬਰਾਮਦ ਕੀਤੇ ਗਏ, ਜਿਨ੍ਹਾਂ ’ਚ ਕੀੜੇ ਪਏ ਹੋਣ ਦੀ ਗੱਲ ਵਿਭਾਗ ਵਲੋਂ ਦੱਸੀ ਗਈ ਹੈ।

Ad Position 21
No active advertisement
ਫੂਡ ਸੇਫ਼ਟੀ ਇੰਸਪੈਕਟਰ ਖੋਏ ਅਤੇ ਮਠਿਆਈਆਂ ਦੀ ਜਾਂਚ ਕਰਦੇ ਹੋਏ। (ਸੱਜੇ) ਰਾਜਸਥਾਨ ਤੋਂ ਤੋੜਿਆਂ ’ਚ ਆਇਆ ਖੋਇਆ। ਅਜੀਤ ਤਸਵੀਰਾਂ 19-08-2026
ਮੱਖੂ, 18 ਅਗਸਤ (ਕੁਲਵਿੰਦਰ ਸਿੰਘ ਸੰਧੂ/ਵਰਿੰਦਰ ਮਨਚੰਦਾ)-ਮੱਖੂ ਵਿਖੇ ਫੂਡ ਸੇਫ਼ਟੀ ਵਿਭਾਗ ਦੀ ਟੀਮ ਵਲੋਂ ਇੱਥੋਂ ਦੀ ਮਠਿਆਈ ਦੀ ਇਕ ਮਸ਼ਹੂਰ ਦੁਕਾਨ ਦੇ ਗੋਦਾਮ ਵਿਚ ਛਾਪੇਮਾਰੀ ਕਰਦਿਆਂ ਰਾਜਸਥਾਨ ਤੋਂ ਬੱਸਾਂ ਰਾਹੀਂ ਲਿਆਂਦਾ ਗਿਆ ਤਕਰੀਬਨ ਡੇਢ ਕੁਇੰਟਲ ਖੋਇਆ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਕਰੀਬ ਢਾਈ ਕੁਇੰਟਲ ਚਮਚਮ ਅਤੇ ਰਸਗੁੱਲੇ ਵੀ ਬਰਾਮਦ ਕੀਤੇ ਗਏ, ਜਿਨ੍ਹਾਂ ’ਚ ਕੀੜੇ ਪਏ ਹੋਣ ਦੀ ਗੱਲ ਵਿਭਾਗ ਵਲੋਂ ਦੱਸੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫੂਡ ਸੇਫ਼ਟੀ ਇੰਸਪੈਕਟਰ ਅਭਿਨਵ ਕੁਮਾਰ ਨੇ ਦੱਸਿਆ ਕਿ ਵਿਭਾਗ ਨੂੰ ਸ਼ਿਕਾਇਤ ਮਿਲੀ ਸੀ ਕਿ ਉਕਤ ਦੁਕਾਨਦਾਰ ਵਲੋਂ ਰਾਜਸਥਾਨ ਤੋਂ ਖੋਇਆ ਮੰਗਵਾ ਕੇ ਉਸ ਤੋਂ ਮਠਿਆਈਆਂ ਤਿਆਰ ਕਰਕੇ ਵੇਚੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਬਰਾਮਦ ਕੀਤੇ ਖੋਏ ਅਤੇ ਮਠਿਆਈਆਂ ਦੇ ਸੈਂਪਲ ਲੈ ਕੇ ਲੈਬ ’ਚ ਜਾਂਚ ਲਈ ਭੇਜੇ ਜਾ ਰਹੇ ਹਨ। ਜੇਕਰ ਸੈਂਪਲ ਫ਼ੇਲ੍ਹ ਪਾਏ ਜਾਂਦੇ ਹਨ ਤਾਂ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬਰਾਮਦ ਹੋਇਆ ਖੋਇਆ ਅਤੇ ਕੀੜੇ ਪਏ ਹੋਣ ਦੀ ਗੱਲ ਸਾਹਮਣੇ ਆਈ ਮਠਿਆਈ ਨਸ਼ਟ ਕੀਤੀ ਜਾਵੇਗੀ। ਮੱਖੂ ਵਿਚ ਬੀਕਾਨੇਰ ਸਵੀਟਸ ਦੇ ਮਸ਼ਹੂਰ ਦੁਕਾਨਦਾਰ ਹਨ ਅਤੇ ਇਨ੍ਹਾਂ ਦੀਆਂ ਸ਼ਹਿਰ ਵਿਚ ਤਿੰਨ ਦੁਕਾਨਾਂ ਹਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੁਲਿਸ ਫ਼ਿਜ਼ੀਕਲ ਕੈਂਪ ਤੇ ਏਅਰ ਫੋਰਸ ਦੇ ਲਿਖਤੀ ਪੇਪਰ ਦੀ ਤਿਆਰੀ ਸ਼ੁਰੂ ਅਗਲੀ ਖ਼ਬਰ ਫਿਰੋਜ਼ਪੁਰ ’ਚ ਅਗਨੀਵੀਰ ਭਰਤੀ ਰੈਲੀ ਦਾ ਸ਼ਾਨਦਾਰ ਆਗਾਜ਼ 10 ਦਿਨਾ ਭਰਤੀ ਰੈਲੀ ’ਚ ਪੰਜ ਜ਼ਿਲ੍ਹਿਆਂ ਦੇ 9 ਹਜ਼ਾਰ ਤੋਂ ਵੱਧ ਨੌ...
Ad Position 24