ਦੁੱਖ ਨਿਵਾਰਣ ਦਸਵੰਧ ਸੇਵਾ ਸੁਸਾਇਟੀ ਵਲੋਂ ਲੋੜਵੰਦ ਵਿਦਿਆਰਥਣਾਂ ਨੂੰ ਰਾਸ਼ੀ ਭੇਟ
ਤਲਵੰਡੀ ਭਾਈ, 18 ਅਗਸਤ (ਰਵਿੰਦਰ ਸਿੰਘ ਬਜਾਜ)- ਸਮਾਜ ਸੇਵਾ ਨੂੰ ਸਮਰਪਿਤ ਦੁੱਖ ਨਿਵਾਰਣ ਦਸਵੰਧ ਸੇਵਾ ਸੁਸਾਇਟੀ ਵਲੋਂ ਬੇਸਹਾਰਾ ਅਤੀ ਗਰੀਬ ਤੇ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਆਰਥਿਕ ਸਹਿਯੋਗ ਦੇਣਾ, ਬਿਮਾਰ, ਲਾਚਾਰ ਅਤੇ ਅਪਾਹਿਜ ਲੋੜਵੰਦ ਲੋਕਾਂ ਦੀ ਮਾਲੀ ਮਦਦ ਕੀਤੀ ਜਾ ਰਹੀ ਹੈ। ਇਸੇ ਲੜੀ ਦੇ ਚੱਲਦਿਆਂ ਉੱਘੇ ਸਮਾਜ ਸੇਵੀ ਦਵਿੰਦਰ ਕੁਮਾਰ ਗੁਪਤਾ ਅਤੇ ਸਮਾਜ ਸੇਵੀ ਦਰਸ਼ਨ ਲਾਲ ਗੋਇਲ ਵਲੋਂ ਦੁੱਖ ਨਿਵਾਰਣ ਦਸਵੰਧ ਸੇਵਾ ਸੁਸਾਇਟੀ ਦੇ ਰਾਹੀਂ 2 ਲੋੜਵੰਦ ਵਿਦਿਆਰਥਣਾਂ ਨੂੰ ਸਕੂਲ ਫੀਸਾਂ ਦੀ ਰਾਸ਼ੀ ਭੇਟ ਕੀਤੀ ਗਈ।
ਤਲਵੰਡੀ ਭਾਈ, 18 ਅਗਸਤ (ਰਵਿੰਦਰ ਸਿੰਘ ਬਜਾਜ)- ਸਮਾਜ ਸੇਵਾ ਨੂੰ ਸਮਰਪਿਤ ਦੁੱਖ ਨਿਵਾਰਣ ਦਸਵੰਧ ਸੇਵਾ ਸੁਸਾਇਟੀ ਵਲੋਂ ਬੇਸਹਾਰਾ ਅਤੀ ਗਰੀਬ ਤੇ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਆਰਥਿਕ ਸਹਿਯੋਗ ਦੇਣਾ, ਬਿਮਾਰ, ਲਾਚਾਰ ਅਤੇ ਅਪਾਹਿਜ ਲੋੜਵੰਦ ਲੋਕਾਂ ਦੀ ਮਾਲੀ ਮਦਦ ਕੀਤੀ ਜਾ ਰਹੀ ਹੈ। ਇਸੇ ਲੜੀ ਦੇ ਚੱਲਦਿਆਂ ਉੱਘੇ ਸਮਾਜ ਸੇਵੀ ਦਵਿੰਦਰ ਕੁਮਾਰ ਗੁਪਤਾ ਅਤੇ ਸਮਾਜ ਸੇਵੀ ਦਰਸ਼ਨ ਲਾਲ ਗੋਇਲ ਵਲੋਂ ਦੁੱਖ ਨਿਵਾਰਣ ਦਸਵੰਧ ਸੇਵਾ ਸੁਸਾਇਟੀ ਦੇ ਰਾਹੀਂ 2 ਲੋੜਵੰਦ ਵਿਦਿਆਰਥਣਾਂ ਨੂੰ ਸਕੂਲ ਫੀਸਾਂ ਦੀ ਰਾਸ਼ੀ ਭੇਟ ਕੀਤੀ ਗਈ। ਇਸ ਮੌਕੇ ’ਤੇ ਦੁੱਖ ਨਿਵਾਰਣ ਦਸਵੰਧ ਸੇਵਾ ਸੁਸਾਇਟੀ ਦੇ ਪ੍ਰਧਾਨ ਜਗਦੀਸ਼ ਪਾਲ ਨੇ ਦੱਸਿਆ ਕਿ ਸਮਾਜ ਸੇਵਾ ਨੂੰ ਸਮਰਪਿਤ ਦੁੱਖ ਨਿਵਾਰਣ ਦਸਵੰਧ ਸੇਵਾ ਸੁਸਾਇਟੀ ਵਲੋਂ ਹੁਣ ਤੱਕ ਅਨੇਕਾਂ ਦੁੱਖਾਂ ਤੋਂ ਪੀੜਤ ਲੋੜਵੰਦ ਮਰੀਜ਼ਾਂ ਦਾ ਇਲਾਜ ਕਰਵਾਉਣ, ਲਵਾਰਿਸ ਹਾਲਤ ਵਿਚ ਮਿਲੇ ਮ੍ਰਿਤਕ ਸਰੀਰ ਦੇ ਅੰਤਿਮ ਸਸਕਾਰ ਦਾ ਪ੍ਰਬੰਧ ਕਰਨ, ਅਤੀ ਗਰੀਬ ਤੇ ਲੋੜਵੰਦ ਪਰਿਵਾਰਾਂ ਦੇ ਮ੍ਰਿਤਕ ਵਿਅਕਤੀਆਂ ਦੀਆਂ ਅੰਤਿਮ ਰਸਮਾਂ ਨਿਭਾਉਣ ਵਿਚ ਮਦਦ ਕਰਨ, ਲੋੜਵੰਦ ਵਿਦਿਆਰਥੀਆਂ ਨੂੰ ਸਮੇਂ-ਸਮੇਂ ’ਤੇ ਕਿਤਾਬਾਂ, ਕਾਪੀਆਂ, ਵਰਦੀਆਂ ਲੈ ਕੇ ਦੇਣ ਤੋਂ ਇਲਾਵਾ ਅਤੀ ਲੋੜਵੰਦ ਵਿਦਿਆਰਥੀਆਂ ਦੀਆਂ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਫੀਸਾਂ ਭਰਨ ਦਾ ਉਪਰਾਲਾ ਵੀ ਆਪਣੇ ਇਲਾਕੇ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਮੌਕੇ ਵਾਈਸ ਪ੍ਰਧਾਨ ਪਰਮਜੀਤ ਸਿੰਘ ਕਲਸੀ, ਸਕੱਤਰ ਰਮਨ ਕੁਮਾਰ, ਮੁੱਖ ਸਲਾਹਕਾਰ ਡਾ. ਗੁਰਭਾਗ ਸਿੰਘ ਸਿੱਧੂ, ਦਫ਼ਤਰ ਇੰਚਾਰਜ ਮਨੋਜ ਕੁਮਾਰ, ਫੀਡਲ ਇੰਚਾਰਜ ਕੁਲਵੰਤ ਕਮਲਾ, ਜਗਰੂਪ ਸਿੰਘ ਮਾਨ, ਸ਼ਸ਼ੀ ਕਪੂਰ ਘਾਲੀ, ਮਨਦੀਪ ਕੁਮਾਰ, ਕਰਮਜੀਤ ਸਿੰਘ ਸੋਢੀ, ਜਗਦੀਪ ਸਿੰਘ ਗਿੱਲ ਆਦਿ ਹਾਜ਼ਰ ਸਨ।