ਬਾਲਿਆਂਵਾਲੀ ਵਿਖੇ ਤੀਆਂ ਤੀਜ ਦੀਆਂ ਸਮਾਗਮ ਧੂਮਧਾਮ ਨਾਲ ਮਨਾਇਆ
ਬਾਲਿਆਂਵਾਲੀ, 18 ਅਗਸਤ (ਕੁਲਦੀਪ ਮਤਵਾਲਾ)-ਬਾਲਿਆਂਵਾਲੀ ਵਿਖੇ ਪਿੰਡ ਦੀ ਲੜਕੀਆਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੀਆਂ ਤੀਜ ਦੀਆਂ ਸਮਾਰੋਹ ਪੰਜਾਬ ਮਹਾਵੀਰ ਧਰਮਸ਼ਾਲਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਜਿਸ ਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦੀ ਧਰਮ ਪਤਨੀ ਸਪਿੰਦਰਪਾਲ ਕੌਰ ਸ਼ਾਮਿਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਪਿੰਡ ਬਾਲਿਆਂਵਾਲੀ ਦੇ ਸਰਪੰਚ ਸੁਖਪਾਲ ਕੌਰ ਚਹਿਲ ਵੱਲੋਂ ਸ਼ਿਰਕਤ ਕੀਤੀ ਗਈ।
ਬਾਲਿਆਂਵਾਲੀ, 18 ਅਗਸਤ (ਕੁਲਦੀਪ ਮਤਵਾਲਾ)-ਬਾਲਿਆਂਵਾਲੀ ਵਿਖੇ ਪਿੰਡ ਦੀ ਲੜਕੀਆਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੀਆਂ ਤੀਜ ਦੀਆਂ ਸਮਾਰੋਹ ਪੰਜਾਬ ਮਹਾਵੀਰ ਧਰਮਸ਼ਾਲਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਜਿਸ ਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦੀ ਧਰਮ ਪਤਨੀ ਸਪਿੰਦਰਪਾਲ ਕੌਰ ਸ਼ਾਮਿਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਪਿੰਡ ਬਾਲਿਆਂਵਾਲੀ ਦੇ ਸਰਪੰਚ ਸੁਖਪਾਲ ਕੌਰ ਚਹਿਲ ਵੱਲੋਂ ਸ਼ਿਰਕਤ ਕੀਤੀ ਗਈ। ਇਸ ਸਮਾਗਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਪੰਜਾਬੀ ਸੱਭਿਆਚਾਰਕ ਤੇ ਵਿਰਾਸਤ, ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਨੂੰ ਸਾਂਭਣ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਤੀਆਂ ਤੀਜ ਸਮਾਗਮ ਕਰਵਾਇਆ ਗਿਆ ਹੈ। ਇਸ ਮੌਕੇ ਲੜਕੀਆਂ ਦੇ ਵੱਖ-ਵੱਖ ਗਰੁੱਪਾਂ ਵੱਲੋਂ ਪੰਜਾਬੀ ਤੇ ਲੋਕ ਤੱਥ ਗੀਤਾਂ ਤੇ ਕੋਰੀਓਗ੍ਰਾਫੀਆਂ ਦੀ ਸਫਲ ਪੇਸ਼ਕਾਰੀ ਕੀਤੀ, ਹਾਸਰ ਸਕਿੱਟ, ਛੋਟੇ ਬੱਚਿਆਂ ਦੇ ਗਿੱਧਾ ਤੇ ਭੰਗੜਾ, ਜਾਗੋ, ਤੀਆਂ ਨਾਲ ਸਬੰਧਤ ਸਵਾਲ-ਜਵਾਬ ਕੀਤੇ ਗਏ ਜਦਕਿ ਬੱਚਿਆਂ ਅਤੇ ਮਹਿਲਾਵਾਂ ਨੇ ਪੀਂਘਾਂ ਝੂਟਕੇ ਆਨੰਦ ਮਾਣਿਆ। ਇਸ ਮੌਕੇ ਲੜਕੀਆਂ ਵਲੋਂ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿੱਧਾ ਤੇ ਬੋਲੀਆਂ ਪਾਈਆਂ ਗਈਆਂ ਜਦਕਿ ਸਾਰਾ ਪੰਡਾਲ ਵੀ ਗਿੱਧਾ ਪਾਉਣ ਵਿਚ ਮਗਨ ਹੋ ਗਿਆ। ਇਸ ਮੌਕੇ ਖਾਸ ਗੱਲ ਇਹ ਸੀ ਹਲਕਾ ਵਿਧਾਇਕ ਦੀ ਪਤਨੀ ਸਪਿੰਦਰਪਾਲ ਕੌਰ ਅਤੇ ਬਾਲਿਆਂਵਾਲੀ ਦੇ ਸਰਪੰਚ ਸੁਖਪਾਲ ਕੌਰ ਚਹਿਲ ਨੇ ਰਾਜਨੀਤੀ ਤੋਂ ਉੱਪਰ ਉੱਠ ਕੇ ਪਿੰਡ ਦੀਆਂ ਕੁੜੀਆਂ ਨਾਲ ਗਿੱਧਾ ਪਾਇਆ ਗਿਆ। ਸਮਾਗਮ ਦੇ ਅੰਤ ਚ ਮੁੱਖ ਮਹਿਮਾਨ ਸਪਿੰਦਰਪਾਲ ਕੌਰ ਤੇ ਸਰਪੰਚ ਸੁਖਪਾਲ ਕੌਰ ਨੇ ਜੇਤੂ ਲੜਕੀਆਂ ਤੇ ਔਰਤਾਂ ਨੂੰ ਇਨਾਮ ਵੰਡੇ ਗਏ। ਇਸ ਸਮਾਗਮ ਦੇ ਮੁੱਖ ਪ੍ਰਬੰਧਕ ਉਮ ਪ੍ਰਕਾਸ਼ ਬਾਂਸਲ ਤੇ ਸੰਜੇ ਬਾਂਸਲ ਅਤੇ ਪੂਜਾ ਬਾਂਸਲ ਨੇ ਸਮਾਗਮ ਵਿਚ ਸ਼ਿਰਕਤ ਕਰਨ ਵਾਲੀਆਂ ਸਮੂਹ ਲੜਕੀਆਂ ਤੇ ਮਹਿਲਾਵਾਂ ਦਾ ਧੰਨਵਾਦ ਕੀਤਾ ਗਿਆ ਜਦਕਿ ਇਸ ਸਮਾਗਮ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੁਲਵੀਰ ਕੌਰ ਅਤੇ ਸੋਨਮ ਮਿੱਤਲ ਤੇ ਸ਼ਿਵਾਲੀ ਸਰਮਾ ਅਤੇ ਰਿੰਕੂ ਟੀਚਰ ਦਾ ਖਾਸ ਯੋਗਦਾਨ ਰਿਹਾ। ਇਸ ਸਟੇਜ ਸਕੱਤਰ ਦੀ ਭੂਮਿਕਾ ਸੋਨਮ ਮਿੱਤਲ ਨੇ ਵੱਲੋਂ ਨਿਭਾਈ ਗਈ।