ਸਰਕਾਰੀ ਸਕੂਲ ਰਟੋਲ ਰੋਹੀ ਵਿਖੇ ਵਣ ਮਹਾਂ ਉਤਸਵ ਮਨਾਇਆ
ਜ਼ੀਰਾ, 19 ਅਗਸਤ (ਪ੍ਰਤਾਪ ਸਿੰਘ ਹੀਰਾ)- ਜ਼ਿਲ੍ਹਾ ਫ਼ਿਰੋਜਪੁਰ ਐਨ. ਜੀ.
ਜ਼ੀਰਾ, 19 ਅਗਸਤ (ਪ੍ਰਤਾਪ ਸਿੰਘ ਹੀਰਾ)- ਜ਼ਿਲ੍ਹਾ ਫ਼ਿਰੋਜਪੁਰ ਐਨ.ਜੀ.ਓ ਕੋਆਰਡੀਨੇਸ਼ਨ ਕਮੇਟੀ ਬਲਾਕ ਜ਼ੀਰਾ ਵਲੋਂ ਨੇੜਲੇ ਪਿੰਡ ਰਟੋਲ ਰੋਹੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਵਣ ਮਹਾਂ ਉਤਸਵ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਪ੍ਰਧਾਨ ਨਰਿੰਦਰ ਸਿੰਘ ਨੇ ਕਿਹਾ ਕਿ ਰੁੱਖ ਸਾਡੇ ਜਨਮ ਦਾਤੇ ਹਨ, ਰੁੱਖ ਕੇਵਲ ਹਵਾ ਨੂੰ ਹੀ ਸਾਫ ਨਹੀਂ ਰੱਖਦੇ ਸਗੋਂ ਜਲਵਾਜੂ ਮਿੱਟੀ ਦੀ ਸੁਰੱਖਿਆ ਅਤੇ ਜੈਵਿਕ ਭਿੰਨਤਾ ਲਈ ਵੀ ਬਹੁਤ ਜਰੂਰੀ ਹਨ ਰੁੱਖਾਂ ਨਾਲ ਹਰੇ ਭਰੇ ਇਲਾਕੇ ਮਨੁੱਖ ਨੂੰ ਮਾਨਸਿਕ ਸ਼ਾਂਤੀ ਪ੍ਰਦਾਨ ਕਰਦੇ ਹਨ। ਜਿੰਨਾ ਇਲਾਕਿਆਂ ਵਿਚ ਹਰਿਆਲੀ ਵੱਧ ਹੁੰਦੀ ਹੈ, ਉਥੇ ਤਨਾਵ ਦਰ ਵੀ ਘੱਟ ਹੁੰਦੀ ਹੈ। ਇਸ ਲਈ ਹਰ ਮਨੁੱਖ ਨੂੰ ਆਪਣਾ ਇਖਲਾਕੀ ਫਰਜ ਸਮਝਦਿਆਂ ਹੋਇਆਂ ਜੀਵਨ ਵਿਚ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਸ ਮੌਕੇ ਸਕੂਲ ਮੈਨੇਜਮੈਂਟ ਵਲੋਂ ਆਏ ਹੋਏ ਪਤਵੰਤਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਰਜਨੀ ਮੋਗਾ ਵਲੋਂ ਆਏ ਹੋਏ ਐਨ . ਜੀ.ਓ ਕਮੇਟੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰੀਤਮ ਸਿੰਘ, ਮੇਨਕਾ, ਫਲਵੰਤੀ, ਪਰਮਜੀਤ ਕੌਰ ,ਅਮਨਦੀਪ ਕੌਰ, ਰਵਨੀਤ ਕੌਰ ,ਨਿਸ਼ਾ, ਸੁਖਵਿੰਦਰ ਕੁਮਾਰ, ਸੁਖਦੀਪ ਸਿੰਘ ,ਸਿਮਰਜੀਤ ਸਿੰਘ ਆਦਿ ਸਕੂਲ ਸਟਾਫ ਹਾਜ਼ਰ ਸਨ ।