ਕਿਤਾਬਾਂ ਮਨੁੱਖ ਦੀਆਂ ਸਭ ਤੋਂ ਚੰਗੀਆਂ ਦੋਸਤ ਹੁੰਦੀਆਂ-ਜਸਬੀਰ ਸਿੰਘ ਕਟਾਰੀਆ
ਮੱਖੂ, 19 ਅਗਸਤ (ਵਰਿੰਦਰ ਮਨਚੰਦਾ)-ਕਿਤਾਬਾਂ ਮਨੁੱਖ ਦੀਆਂ ਸਭ ਤੋਂ ਚੰਗੀਆਂ ਦੋਸਤ ਹੁੰਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਮਨੁੱਖ ਦੇ ਗਿਆਨ ’ਚ ਵਾਧਾ ਹੁੰਦਾ ਹੈ ਅਤੇ ਉਸ ਦੀ ਬੁੱਧੀ ਦਾ ਵਿਕਾਸ ਹੁੰਦਾ ਹੈ, ਇਹ ਸਾਡੇ ਵਿਚਾਰ ਬਦਲ ਦਿੰਦੀਆਂ ਹਨ।
ਮੱਖੂ, 19 ਅਗਸਤ (ਵਰਿੰਦਰ ਮਨਚੰਦਾ)-ਕਿਤਾਬਾਂ ਮਨੁੱਖ ਦੀਆਂ ਸਭ ਤੋਂ ਚੰਗੀਆਂ ਦੋਸਤ ਹੁੰਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਮਨੁੱਖ ਦੇ ਗਿਆਨ ’ਚ ਵਾਧਾ ਹੁੰਦਾ ਹੈ ਅਤੇ ਉਸ ਦੀ ਬੁੱਧੀ ਦਾ ਵਿਕਾਸ ਹੁੰਦਾ ਹੈ, ਇਹ ਸਾਡੇ ਵਿਚਾਰ ਬਦਲ ਦਿੰਦੀਆਂ ਹਨ। ਇਹ ਪ੍ਰਗਟਾਵਾ ਜਸਬੀਰ ਸਿੰਘ ਕਟਾਰੀਆ ਐਮ.ਡੀ. ਕਿੰਡਰਗਾਰਟਨ ਸੀਨੀਅਰ ਸੈਕੰਡਰੀ ਸਕੂਲ ਮੱਖੂ ਨੇ ਕੀਤਾ। ਉਨ੍ਹਾਂ ਕਿਹਾ ਕਿ ਕਿਤਾਬਾਂ ਇਕ ਚੰਗੇ ਅਧਿਆਪਕ ਵਾਂਗ ਹੁੰਦੀਆਂ ਹਨ, ਜਿੰਨਾਂ ਨੂੰ ਪੜ੍ਹਣ ਨਾਲ ਸਾਨੂੰ ਜ਼ਿੰਦਗੀ ਜਿਊਣ ਲਈ ਸੇਧ ਮਿਲਦੀ ਹੈ। ਚੰਗੀਆਂ ਕਿਤਾਬਾਂ ਸਾਨੂੰ ਤਰੋਤਾਜ਼ਾ ਕਰ ਦਿੰਦੀਆਂ ਹਨ। ਕਿਤਾਬਾਂ ਪੜ੍ਹਨ ਵਾਲਾ ਬੰਦਾ ਕਦੇ ਵੀ ਖ਼ੁਦ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ । ਅਕਸਰ ਆਮ ਪਰਿਵਾਰਾਂ ’ਚ ਦੇਖਿਆ ਜਾਂਦਾ ਹੈ ਕਿ ਘਰ ’ਚ ਬਹੁਤ ਚੀਜ਼ਾਂ ਹੁੰਦੀਆਂ ਹਨ, ਪਰ ਘਰ ਵਿਚ ਇਕ ਮਿੰਨੀ ਲਾਇਬ੍ਰੇਰੀ ਤੱਕ ਨਹੀਂ ਹੁੰਦੀ। ਦੱਖਣ ਭਾਰਤ ਦੇ ਲੋਕ ਕਿਤਾਬਾਂ ਪੜਣ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਸੋ ਪੰਜਾਬੀਆਂ ਲਈ ਇਹ ਚਿੰਤਾ ਵਾਲੀ ਗੱਲ ਹੈ। ਸੋ ਆਓ ਅਸੀਂ ਕਿਤਾਬਾਂ ਪੜ੍ਹਨ ਨੂੰ ਜ਼ਿਆਦਾ ਤਰਜੀਹ ਦੇਈਏ।