19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਕਿਸਾਨਾਂ ਨੂੰ ਵਧ ਰਹੇ ਖੇਤੀ ਖ਼ਰਚਿਆਂ ਤੋਂ ਰਾਹਤ ਦੇਣ ਲਈ ਖਾਦਾਂ ’ਤੇ ਸਬਸਿਡੀ ਵਧਾਈ ਜਾਵੇ-ਕਿਸਾਨ ਆਗੂ

ਮੁੱਦਕੀ, 19 ਅਗਸਤ (ਭਾਰਤ ਭੂਸ਼ਨ ਅਗਰਵਾਲ)-ਦੇਸ਼ ’ਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਐਨ. ਪੀ.

Ad Position 21
No active advertisement
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਕਾਈ ਮੁੱਦਕੀ ਦੇ ਪ੍ਰਧਾਨ ਗੁਰਜੰਟ ਸਿੰਘ ਬਰਾੜ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਇਕਾਈ ਮੁੱਦਕੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੰਧੂ ਛਿੰਦਾ। 20-08-2026
ਮੁੱਦਕੀ, 19 ਅਗਸਤ (ਭਾਰਤ ਭੂਸ਼ਨ ਅਗਰਵਾਲ)-ਦੇਸ਼ ’ਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਐਨ.ਪੀ.ਕੇ ਖਾਦ ਵਿਚ 1100 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਕੇ ਖਾਦ ਕੰਪਨੀਆਂ ਵਲੋਂ ਕਿਸਾਨਾਂ ਨੂੰ ਇਕ ਹੋਰ ਆਰਥਿਕ ਝਟਕਾ ਦਿੱਤਾ ਹੈ। ਚੁੱਪ-ਚੁਪੀਤੇ ਕੀਤੇ ਗਏ ਇਸ ਵਾਧੇ ਨਾਲ ਖਾਦ ਦੀ ਕੀਮਤ 32 ਫ਼ੀਸਦੀ ਵੱਧ ਗਈ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਕਾਈ ਮੁੱਦਕੀ ਦੇ ਪ੍ਰਧਾਨ ਗੁਰਜੰਟ ਸਿੰਘ ਬਰਾੜ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਇਕਾਈ ਮੁੱਦਕੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੰਧੂ ਛਿੰਦਾ ਨੇ ਕਿਹਾ ਕਿ ਖੇਤੀ ਦੀ ਲਾਗਤ ਪਹਿਲਾਂ ਹੀ ਲਗਾਤਾਰ ਵੱਧ ਰਹੀ ਹੈ ਅਤੇ ਹੁਣ ਖਾਦ ਮਹਿੰਗੀ ਹੋਣ ਨਾਲ ਕਿਸਾਨਾਂ ਦੀ ਜੇਬ ’ਤੇ ਹੋਰ ਬੋਝ ਪਵੇਗਾ। ਉਨ੍ਹਾਂ ਕਿਹਾ ਕਿ ਖਾਦਾਂ ਦੀ ਕੀਮਤ ਵਧਣ ਦਾ ਅਸਰ ਅਜਿਹੇ ਸਮੇਂ ਪੈ ਰਿਹਾ ਹੈ, ਜਦੋਂ ਕਿਸਾਨ ਪਹਿਲਾਂ ਹੀ ਵੱਧ ਖੇਤੀ ਖ਼ਰਚਿਆਂ ਤੋਂ ਪੇ੍ਰਸ਼ਾਨ ਹਨ। ਡੀਜ਼ਲ, ਬੀਜ, ਕੀਟਨਾਸ਼ਕ, ਮਜ਼ਦੂਰੀ ਅਤੇ ਹੋਰ ਖੇਤੀ ਸਾਮਾਨ ਦੇ ਖਰਚੇ ਵਧਣ ਕਾਰਨ ਫ਼ਸਲ ਪੈਦਾ ਕਰਨ ਦੀ ਕੁਲ ਲਾਗਤ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਵੱਧ ਰਹੇ ਖੇਤੀ ਖ਼ਰਚਿਆਂ ਤੋਂ ਰਾਹਤ ਦੇਣ ਲਈ ਖਾਦਾਂ ’ਤੇ ਸਬਸਿਡੀ ਵਧਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸਟੇਡੀਅਮ ’ਚ ਬਣੇ ਜਿੰਮ ’ਚ ਕਲਸੀ ਪਰਿਵਾਰ ਨੇ ਆਰ.ਓ ਫ਼ਿਲਟਰ ਅਤੇ ਪ੍ਰਧਾਨ ਗੁਰਤੇਜ ਗਗਨੇ ਨੇ ਫ਼ਰਿੱਜ ਲਵਾਈ ਅਗਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ
Ad Position 24