ਜ਼ੀਰਾ ਵਿਖੇ ਬੰਦ ਦੌਰਾਨ ਰਸਤੇ ਵਿਚ ਫਸੇ ਵਹੀਕਲ।
ਚਿਹਰਾ ਢਕ ਕੇ ਵਾਹਨ ਚਲਾਉਣ ਤੋਂ ਲੈ ਕੇ ਚਾਈਨੀਜ਼ ਡੋਰ ਅਤੇ ਭਾਰੀ ਵਾਹਨਾਂ ਦੀ ਐਂਟਰੀ ’ਤੇ ਪਾਬੰਦੀ
ਫ਼ਿਰੋਜ਼ਪੁਰ, 21 ਅਗਸਤ (ਸੁਖਵਿੰਦਰ ਸਿੰਘ)- ਵਧੀਕ ਜ਼ਿਲ੍ਹਾ ਮੈਜਿਸਟਰੇਟ ਡਾ. ਅਮਨਦੀਪ ਕੌਰ ਪੀ.
ਫ਼ਿਰੋਜ਼ਪੁਰ, 21 ਅਗਸਤ (ਸੁਖਵਿੰਦਰ ਸਿੰਘ)- ਵਧੀਕ ਜ਼ਿਲ੍ਹਾ ਮੈਜਿਸਟਰੇਟ ਡਾ. ਅਮਨਦੀਪ ਕੌਰ ਪੀ.ਸੀ.ਐਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 163 ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਸਰਕਾਰੀ ਸੜਕਾਂ ਅਤੇ ਲਿੰਕ ਸੜਕਾਂ ਨਾਲ ਲੱਗਦੀ ਜਗ੍ਹਾ ’ਤੇ ਨਾਜਾਇਜ਼ ਕਬਜ਼ੇ ਕਰਨ ਤੋਂ ਵੀ ਮਨਾਹੀ ਕੀਤੀ ਹੈ। ਇਸੇ ਤਰ੍ਹਾਂ ਨਾਈਲੋਨ, ਸਿੰਥੈਟਿਕ, ਪਲਾਸਟਿਕ ਜਾਂ ਕੱਚ ਦੇ ਪਾਊਡਰ ਵਾਲੀ ਚਾਈਨੀਜ਼ ਡੋਰ ਵੇਚਣ, ਸਟੋਰ ਕਰਨ ਅਤੇ ਵਰਤਣ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ।ਜਨਤਕ ਥਾਵਾਂ ’ਤੇ ਮਾਰੂ ਹਥਿਆਰ ਲੈ ਕੇ ਚੱਲਣ, ਧਰਨੇ, ਰੈਲੀਆਂ, ਮੁਜ਼ਾਹਰੇ, ਹੜਤਾਲਾਂ ਅਤੇ ਪੁਤਲੇ ਸਾੜਨ ਨਾਲ ਆਵਾਜਾਈ ਵਿਚ ਵਿਘਨ ਪਾਉਣ ’ਤੇ ਵੀ ਰੋਕ ਰਹੇਗੀ। ਹਾਲਾਂਕਿ ਸਰਕਾਰੀ ਡਿਊਟੀ, ਵਿਆਹ-ਸ਼ਾਦੀ, ਮਾਤਮੀ ਜਲੂਸ ਅਤੇ ਯੋਗ ਮਨਜ਼ੂਰੀ ਵਾਲੀਆਂ ਗਤੀਵਿਧੀਆਂ ਨੂੰ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫ਼ਿਰੋਜ਼ਪੁਰ ਸ਼ਹਿਰ ਦੇ ਜ਼ੀਰਾ ਗੇਟ, ਮੱਖੂ ਗੇਟ, ਮੁਲਤਾਨੀ ਗੇਟ, ਕਸੂਰੀ ਗੇਟ, ਖਾਈ ਅੱਡਾ, ਦਿੱਲੀ ਗੇਟ, ਬਗਦਾਦੀ ਗੇਟ, ਸ਼ਹੀਦ ਊਧਮ ਸਿੰਘ ਚੌਕ ਅਤੇ ਬਾਬਾ ਨਾਮਦੇਵ ਚੌਕ ਸਮੇਤ ਨਿਰਧਾਰਤ ਅੰਦਰੂਨੀ ਖੇਤਰ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਟਰੱਕਾਂ, ਟਰੈਕਟਰ-ਟਰਾਲੀਆਂ ਅਤੇ ਹੋਰ ਭਾਰੀ ਵਾਹਨਾਂ ਦੀ ਐਂਟਰੀ ’ਤੇ ਪਾਬੰਦੀ ਲਗਾਈ ਗਈ ਹੈ।