21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਭਾਰੀ ਬਾਰਿਸ਼ ਨੇ ਮੁੱਦਕੀ ਨੂੰ ਕੀਤਾ ਜਲਥਲ, ਨੀਵੀਆਂ ਥਾਵਾਂ ’ਤੇ ਭਰਿਆ ਪਾਣੀ

ਮੁੱਦਕੀ, 21 ਅਗਸਤ (ਭਾਰਤ ਭੂਸ਼ਨ ਅਗਰਵਾਲ)-ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਗਰਮੀ ਦੇ ਚੱਲਦਿਆਂ ਤੜਕਸਾਰ ਸ਼ੁਰੂ ਹੋਈ ਭਾਰੀ ਬਾਰਿਸ਼ ਦੇ ਚੱਲਦਿਆਂ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲੀ, ਉੱਥੇ ਨੀਵੇਂ ਘਰਾਂ ਵਿਚ ਪਾਣੀ ਅੰਦਰ ਦਾਖਲ ਹੋਣ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਅਤੇ ਜਿੰਨਾਂ ਲੋਕਾਂ ਦੇ ਘਰ ਕੱਚੇ ਸਨ, ਉਨ੍ਹਾਂ ਦੀਆਂ ਪੈ ਰਹੇ ਮੀਂਹ ਨੇ ਛੱਤਾਂ ਤੱਕ ਚੋਣ ਲਾ ਦਿੱਤੀਆਂ ਅਤੇ ਰੋਜ਼ਾਨਾ ਤਾਜ਼ੀ ਕਮਾ ਕੇ ਖਾਣ ਵਾਲੇ ਮਜ਼ਦੂਰ ਲੋਕ ਮੀਂਹ ਨੇ ਘਰ ਬਿਠਾ ਦਿੱਤੇ। ਹੋਈ ਭਾਰੀ ਬਾਰਿਸ਼ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ।

Ad Position 21
No active advertisement
ਅਜੀਤ ਡੈਸਕ 22-08-2026
ਮੁੱਦਕੀ, 21 ਅਗਸਤ (ਭਾਰਤ ਭੂਸ਼ਨ ਅਗਰਵਾਲ)-ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਗਰਮੀ ਦੇ ਚੱਲਦਿਆਂ ਤੜਕਸਾਰ ਸ਼ੁਰੂ ਹੋਈ ਭਾਰੀ ਬਾਰਿਸ਼ ਦੇ ਚੱਲਦਿਆਂ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲੀ, ਉੱਥੇ ਨੀਵੇਂ ਘਰਾਂ ਵਿਚ ਪਾਣੀ ਅੰਦਰ ਦਾਖਲ ਹੋਣ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਅਤੇ ਜਿੰਨਾਂ ਲੋਕਾਂ ਦੇ ਘਰ ਕੱਚੇ ਸਨ, ਉਨ੍ਹਾਂ ਦੀਆਂ ਪੈ ਰਹੇ ਮੀਂਹ ਨੇ ਛੱਤਾਂ ਤੱਕ ਚੋਣ ਲਾ ਦਿੱਤੀਆਂ ਅਤੇ ਰੋਜ਼ਾਨਾ ਤਾਜ਼ੀ ਕਮਾ ਕੇ ਖਾਣ ਵਾਲੇ ਮਜ਼ਦੂਰ ਲੋਕ ਮੀਂਹ ਨੇ ਘਰ ਬਿਠਾ ਦਿੱਤੇ। ਹੋਈ ਭਾਰੀ ਬਾਰਿਸ਼ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਦੱਸਣਯੋਗ ਹੈ ਕਿ ਭਾਰੀ ਬਾਰਿਸ਼ ਕਾਰਨ ਜਿੱਥੇ ਕਈ ਥਾਵਾਂ ’ਤੇ ਸਬਜ਼ੀਆਂ ਦੀ ਫ਼ਸਲ ਅਤੇ ਹੋਰ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ, ਉੱਥੇ ਹੀ ਕਈ ਲੋਕਾਂ ਦੇ ਮਕਾਨ ਦੇ ਕਮਰਿਆਂ ਵਿਚ ਤਰੇੜਾਂ ਆ ਗਈਆਂ। ਕਸਬਾ ਮੁੱਦਕੀ ਦੇ ਵਾਰਡ ਨੰਬਰ 3 ਦੀਆਂ ਗਲੀਆਂ ਦੀ ਹਾਲਤ ਖ਼ਰਾਬ ਹੋਣ ਕਾਰਨ ਗਲੀਆਂ ’ਚ ਬਾਰਿਸ਼ ਕਾਰਨ ਇੰਨਾ ਜ਼ਿਆਦਾ ਪਾਣੀ ਖੜ੍ਹ ਜਾਂਦਾ ਹੈ, ਜਿਸ ਕਾਰਨ ਰਾਹਗੀਰਾਂ ਨੂੰ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਬੋਰਡ ਦਫ਼ਤਰ ’ਚ ਉਪ ਮੰਡਲ ਅਫ਼ਸਰ ਦੀ ਆਸਾਮੀ ਖਾਲੀ ਹੋਣ ਕਾਰਨ ਲੋਕ ਪੇ੍ਸ਼ਾਨ ਅਗਲੀ ਖ਼ਬਰ ਨਕੋਦਰ ਵਿਖੇ ਵਾਪਰੇ ਸੜਕ ਹਾਦਸੇ ’ਚ ਮਮਦੋਟ ਇਲਾਕੇ ਦੇ 2 ਨੌਜਵਾਨਾਂ ਦੀ ਮੌਤ, ਸੋਗ ਦੀ ਲਹਿਰ ਦੋਵੇਂ ਇਕਲੌਤੇ ਪੁੱਤਰ, ਰਿਸ਼...
Ad Position 24