ਸਾਹਬਦੀਨ ਸ਼ਾਹ ਦੀ ਯਾਦ ’ਚ ਕਰਵਾਇਆ ਸਾਲਾਨਾ ਜੋੜ ਮੇਲਾ
ਗਾਇਕ ਜੋੜੀ ਹਰਜੀਤ ਸਿੱਧੂ ਅਤੇ ਪ੍ਰਵੀਨ ਦਰਦੀ ਨੇ ਬੰਨ੍ਹੇ ਰੰਗ
ਮੱਲਾਂਵਾਲਾ, 22 ਅਗਸਤ (ਗੁਰਦੇਵ ਸਿੰਘ)-ਸਾਹਬਦੀਨ ਸ਼ਾਹ ਦੀ ਯਾਦ ਨੂੰ ਸਮਰਪਿਤ ਪਿੰਡ ਆਰਿਫ ਕੇ ਵਿਖੇ ਐਨ. ਆਰ.
ਮੱਲਾਂਵਾਲਾ, 22 ਅਗਸਤ (ਗੁਰਦੇਵ ਸਿੰਘ)-ਸਾਹਬਦੀਨ ਸ਼ਾਹ ਦੀ ਯਾਦ ਨੂੰ ਸਮਰਪਿਤ ਪਿੰਡ ਆਰਿਫ ਕੇ ਵਿਖੇ ਐਨ.ਆਰ.ਆਈ. ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਦੂਰੋਂ-ਨੇੜਿਓਂ ਵੱਡੀ ਗਿਣਤੀ ’ਚ ਸੰਗਤਾਂ ਨੇ ਪਹੁੰਚ ਕੇ ਸਾਹਬਦੀਨ ਸ਼ਾਹ ਜੀ ਦੀ ਯਾਦ ਵਿਚ ਮੱਥਾ ਟੇਕਿਆ ਅਤੇ ਆਪਣੀ ਹਾਜ਼ਰੀ ਲਗਵਾਈ। ਮੇਲੇ ਦੀ ਰੌਣਕ ਵਧਾਉਣ ਲਈ ਗਾਇਕ ਜੋੜੀ ਹਰਜੀਤ ਸਿੱਧੂ ਅਤੇ ਮੈਡਮ ਪ੍ਰਵੀਨ ਦਰਦੀ ਹਾਜ਼ਰੀ ਭਰਦਿਆਂ ਮੇਲੇ ਦੀ ਰੌਣਕ ਨੂੰ ਹੋਰ ਵਧਾ ਦਿੱਤਾ ਅਤੇ ਆਪਣੇ ਨਾਮਵਰ ਗੀਤਾਂ ਰਾਹੀਂ ਦਰਸ਼ਕਾਂ ਨੂੰ ਕੀਲਿਆ। ਮੇਲੇ ’ਚ ਵੱਖ-ਵੱਖ ਤਰ੍ਹਾਂ ਦੀਆਂ ਦੁਕਾਨਾਂ ’ਤੇ ਲੋਕ ਖ਼ਰੀਦੋ-ਫ਼ਰੋਖ਼ਤ ਕਰਦੇ ਨਜ਼ਰ ਆਏ। ਇਸ ਮੌਕੇ ਸੰਗਤ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਮੇਲੇ ਵਿਚ ਪਹੁੰਚਣ ਵਾਲੀ ਸਮੂਹ ਸੰਗਤ ਅਤੇ ਸਹਿਯੋਗ ਦੇਣ ਵਾਲੇ ਨਗਰ ਵਾਸੀਆਂ ਦਾ ਪ੍ਰਬੰਧਕਾਂ ਵਲੋਂ ਧੰਨਵਾਦ ਕੀਤਾ ਗਿਆ। ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਣ ’ਚ ਜਿੰਦੂ ਦੁਬਈ, ਗੋਰਾ ਦੁਬਈ, ਗੁਰਪ੍ਰੀਤ ਦੁਬਈ, ਹਰਪਾਲ ਗਰੀਸ, ਯੋਧਾ ਗਰੀਸ, ਇੰਦਰਜੀਤ ਯੂ.ਕੇ., ਰਸ਼ਪਾਲ ਯੂ.ਕੇ., ਪ੍ਰਤਾਪ ਯੂ.ਕੇ., ਦਿਲਦਾਰ ਯੂ.ਕੇ., ਮਹਾਂਵੀਰ ਕੈਨੇਡਾ, ਨਵ ਕੈਨੇਡਾ, ਅੰਮ੍ਰਿਤਪਾਲ ਕੈਨੇਡਾ, ਭਾਗੀ ਕੈਨੇਡਾ, ਰਸ਼ਪਾਲ ਕੈਨੇਡਾ, ਅਰਸ਼ ਇਟਲੀ, ਪ੍ਰਧਾਨ ਕਿਰਪਾਲ ਸਿੰਘ, ਤਰਸੇਮ ਸਰਾਵੀਆ, ਭੁੱਲਰ ਮੈਡੀਕਲ ਸਟੋਰ, ਰਵੀ ਵਰਮਾ, ਰਾਜੇਸ਼ ਵਰਮਾ, ਸੰਦੀਪ ਵਰਮਾ, ਵਿਕਾਸ ਧਵਨ, ਜੱਗਾ ਟੇਲਰ, ਗੋਪੀ ਪੰਜੂ, ਰਾਜੂ ਪੰਜੂ, ਕਾਲਾ ਪੰਜੂ, ਹਰਮਨ ਭੁੱਲਰ, ਬੂਟਾ ਖੋਜੀ, ਕਿੱਕਰ ਡਾਕਟਰ, ਮਨਜੀਤ ਸੰਧੂ, ਰਾਜੂ ਧਨੋਆ, ਲਵਪ੍ਰੀਤ ਸਿੰਘ ਪੰਜਾਬ ਪੁਲਿਸ, ਹਰਪ੍ਰੀਤ ਸਿੰਘ ਭੁੱਲਰ ਪੰਜਾਬ ਪੁਲਿਸ, ਗੁਰਚਰਨ ਫੋਟੋਗ੍ਰਾਫੀ ਨੇ ਵੱਧ-ਚੜ੍ਹ ਦੇ ਸਹਿਯੋਗ ਦਿੱਤਾ।