22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਨਾਨਕਸਰ ਰੇਲਵੇ ਸਟੇਸ਼ਨ ’ਤੇ 25 ਤੋਂ 29 ਅਗਸਤ ਤੱਕ ਕਈ ਟਰੇਨਾਂ ਦਾ ਅਸਥਾਈ ਠਹਿਰਾਅ ਬਰਸੀ ਸਮਾਗਮ ਮੌਕੇ ਰੇਲ ਯਾਤਰੀਆਂ ਦੀ ਸਹੂਲਤ ਲਈ ਰੇਲਵੇ ਵਲੋਂ ਵਿਸ਼ੇਸ਼ ਪ੍ਰਬੰਧ

ਫ਼ਿਰੋਜ਼ਪੁਰ, 22 ਅਗਸਤ (ਰਾਕੇਸ਼ ਚਾਵਲਾ)-ਨਾਨਕਸਰ ਵਿਖੇ ਸ਼੍ਰੀ ਬਾਬਾ ਨੰਦ ਸਿੰਘ ਜੀ ਦੇ ਬਰਸੀ ਸਮਾਗਮ ਨੂੰ ਮੁੱਖ ਰੱਖਦਿਆਂ ਰੇਲਵੇ ਨੇ 25 ਤੋਂ 29 ਅਗਸਤ ਤੱਕ ਕਈ ਟਰੇਨਾਂ ਦੇ ਨਾਨਕਸਰ ਸਟੇਸ਼ਨ ’ਤੇ ਅਸਥਾਈ ਠਹਿਰਾਅ ਦਾ ਫ਼ੈਸਲਾ ਕੀਤਾ ਹੈ। ਫ਼ਿਰੋਜ਼ਪੁਰ ਮੰਡਲ ਅਧੀਨ ਨਾਨਕਸਰ ਰੇਲਵੇ ਸਟੇਸ਼ਨ ’ਤੇ ਸਮਾਗਮ ਵਿਚ ਸ਼ਾਮਿਲ ਹੋਣ ਵਾਲੇ ਸ਼ਰਧਾਲੂਆਂ ਅਤੇ ਰੇਲ ਯਾਤਰੀਆਂ ਦੀ ਸਹੂਲਤ ਲਈ 25 ਤੋਂ 29 ਅਗਸਤ 2026 ਤੱਕ ਕਈ ਟਰੇਨਾਂ ਨੂੰ ਅਸਥਾਈ ਠਹਿਰਾਅ ਦਿੱਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 23-08-2026
ਫ਼ਿਰੋਜ਼ਪੁਰ, 22 ਅਗਸਤ (ਰਾਕੇਸ਼ ਚਾਵਲਾ)-ਨਾਨਕਸਰ ਵਿਖੇ ਸ਼੍ਰੀ ਬਾਬਾ ਨੰਦ ਸਿੰਘ ਜੀ ਦੇ ਬਰਸੀ ਸਮਾਗਮ ਨੂੰ ਮੁੱਖ ਰੱਖਦਿਆਂ ਰੇਲਵੇ ਨੇ 25 ਤੋਂ 29 ਅਗਸਤ ਤੱਕ ਕਈ ਟਰੇਨਾਂ ਦੇ ਨਾਨਕਸਰ ਸਟੇਸ਼ਨ ’ਤੇ ਅਸਥਾਈ ਠਹਿਰਾਅ ਦਾ ਫ਼ੈਸਲਾ ਕੀਤਾ ਹੈ। ਫ਼ਿਰੋਜ਼ਪੁਰ ਮੰਡਲ ਅਧੀਨ ਨਾਨਕਸਰ ਰੇਲਵੇ ਸਟੇਸ਼ਨ ’ਤੇ ਸਮਾਗਮ ਵਿਚ ਸ਼ਾਮਿਲ ਹੋਣ ਵਾਲੇ ਸ਼ਰਧਾਲੂਆਂ ਅਤੇ ਰੇਲ ਯਾਤਰੀਆਂ ਦੀ ਸਹੂਲਤ ਲਈ 25 ਤੋਂ 29 ਅਗਸਤ 2026 ਤੱਕ ਕਈ ਟਰੇਨਾਂ ਨੂੰ ਅਸਥਾਈ ਠਹਿਰਾਅ ਦਿੱਤਾ ਜਾਵੇਗਾ। ਰੇਲਵੇ ਵਲੋਂ ਜਾਰੀ ਜਾਣਕਾਰੀ ਅਨੁਸਾਰ 14614 ਫ਼ਿਰੋਜ਼ਪੁਰ ਛਾਉਣੀ–ਐੱਸ.ਏ.ਐੱਸ. ਨਗਰ ਮੋਹਾਲੀ ਅਤੇ 14613 ਮੋਹਾਲੀ–ਫ਼ਿਰੋਜ਼ਪੁਰ ਛਾਉਣੀ ਟਰੇਨਾਂ ਦਾ ਠਹਿਰਾਅ ਉਕਤ ਪੰਜੇ ਦਿਨ ਰਹੇਗਾ। ਇਨ੍ਹਾਂ ਦਾ ਨਾਨਕਸਰ ਵਿਖੇ ਕ੍ਰਮਵਾਰ ਸਵੇਰੇ 6:05 ਤੋਂ 6:07 ਅਤੇ ਰਾਤ 9:10 ਤੋਂ 9:12 ਵਜੇ ਤੱਕ ਠਹਿਰਾਅ ਹੋਵੇਗਾ। ਇਸੇ ਤਰ੍ਹਾਂ 19611 ਅਜਮੇਰ–ਅੰਮ੍ਰਿਤਸਰ ਟਰੇਨ 28 ਅਗਸਤ ਨੂੰ ਸਵੇਰੇ 9:43 ਤੋਂ 9:45 ਵਜੇ, ਜਦਕਿ 19612 ਅੰਮ੍ਰਿਤਸਰ–ਅਜਮੇਰ ਟਰੇਨ 25 ਅਤੇ 27 ਅਗਸਤ ਨੂੰ ਸ਼ਾਮ 4:40 ਤੋਂ 4:42 ਵਜੇ ਤੱਕ ਰੁਕੇਂਗੀ। 22486 ਮੋਗਾ–ਨਵੀਂ ਦਿੱਲੀ ਅਤੇ 22485 ਨਵੀਂ ਦਿੱਲੀ–ਮੋਗਾ ਟਰੇਨਾਂ ਦਾ 28 ਅਗਸਤ ਨੂੰ ਕ੍ਰਮਵਾਰ 4:42 ਤੋਂ 4:44 ਅਤੇ 1:33 ਤੋਂ 1:35 ਵਜੇ ਤੱਕ ਠਹਿਰਾਅ ਰਹੇਗਾ। 14720 ਅੰਮ੍ਰਿਤਸਰ–ਬੀਕਾਨੇਰ ਅਤੇ 14719 ਬੀਕਾਨੇਰ–ਅੰਮ੍ਰਿਤਸਰ ਵੀ 28 ਅਗਸਤ ਨੂੰ ਨਾਨਕਸਰ ਰੁਕਣਗੀਆਂ। ਇਸ ਤੋਂ ਇਲਾਵਾ ਫ਼ਿਰੋਜ਼ਪੁਰ ਛਾਉਣੀ–ਜਗਰਾਉਂ ਵਿਚਕਾਰ ਡੀ.ਐੱਮ.ਯੂ ਸਪੈਸ਼ਲ 04668 ਅਤੇ ਜਗਰਾਉਂ–ਫ਼ਿਰੋਜ਼ਪੁਰ ਛਾਉਣੀ ਵਿਚਕਾਰ 04667 ਦਾ 25 ਤੋਂ 29 ਅਗਸਤ ਤੱਕ ਅਸਥਾਈ ਸੰਚਾਲਨ ਹੋਵੇਗਾ। 04668 ਸਵੇਰੇ 9:55 ਵਜੇ ਫ਼ਿਰੋਜ਼ਪੁਰ ਤੋਂ ਚੱਲ ਕੇ ਦੁਪਹਿਰ 12:20 ਵਜੇ ਜਗਰਾਉਂ ਪਹੁੰਚੇਗੀ, ਜਦਕਿ 04667 ਦੁਪਹਿਰ 12:40 ਵਜੇ ਜਗਰਾਉਂ ਤੋਂ ਚੱਲ ਕੇ 2:50 ਵਜੇ ਫ਼ਿਰੋਜ਼ਪੁਰ ਪਹੁੰਚੇਗੀ। ਦੋਵੇਂ ਟਰੇਨਾਂ ਸੈਦਾਵਾਲਾ, ਢੀਂਡਸਾ, ਫ਼ਿਰੋਜ਼ਸ਼ਾਹ, ਸੁਲਹਾਨੀ, ਤਲਵੰਡੀ, ਮਹੇਸਰੀ ਸੰਧੂਆਂ, ਡੱਗਰੂ, ਘਲਕਲਾਂ, ਮੋਗਾ, ਪੜਾਅ ਮਹਿਣਾ, ਅਜੀਤਵਾਲ ਅਤੇ ਨਾਨਕਸਰ ਸਟੇਸ਼ਨਾਂ ’ਤੇ ਰੁਕਣਗੀਆਂ।
Ad Position 22
No active advertisement
ਪਿਛਲੀ ਖ਼ਬਰ ਸਾਨੂੰ ਆਸ ਹੈ ਨਵੇਂ ਚੁਣੇ ਗਏ ਅਹੁਦੇਦਾਰ ਪੂਰੀ ਇਮਾਨਦਾਰੀ ਨਾਲ ਆਪਣਾ ਕੰਮ ਕਰਨਗੇ-ਹੀਰੋ ਅਗਲੀ ਖ਼ਬਰ ਡੀ.ਸੀ.ਐੱਮ. ਸਕੂਲਜ਼ ਅਤੇ ਬੀ.ਐੱਮ.ਐੱਲ ਮੁੰਜਾਲ ਯੂਨੀਵਰਸਿਟੀ ਵਿਚਕਾਰ ਐੱਮ.ਓ.ਯੂ.
Ad Position 24