31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸਿੱਖਿਆ ਵਿਭਾਗ ਵਲੋਂ ਕਰਵਾਏ ਗਤਕਾ ਮੁਕਾਬਲਿਆਂ ’ਚ ਖ਼ਾਲਸਾ ਸਕੂਲ ਫ਼ਤਹਿਗੜ੍ਹ ਸਭਰਾ ਦੀ ਸ਼ਾਨਦਾਰ ਜਿੱਤ

ਮੱਲਾਂਵਾਲਾ, 31 ਅਗਸਤ (ਗੁਰਦੇਵ ਸਿੰਘ)-ਇਲਾਕੇ ਦੀ ਨਾਮਵਰ ਸੰਸਥਾ ਸ਼ਹੀਦ ਸ਼ਾਮ ਸਿੰਘ ਅਟਾਰੀ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਤਿਹਗੜ੍ਹ ਸਭਰਾ ਵਿਖੇ ਪੇਸ਼ੇਵਾਰ ਅਤੇ ਸਵੈ-ਰੱਖਿਆ ਸਿਖਲਾਈ ਤਹਿਤ ਗਤਕੇ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਸੈਸ਼ਨ ਦੌਰਾਨ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਲੜਕਿਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ।

Ad Position 21
No active advertisement
ਅਜੀਤ ਡੈਸਕ 01-09-2026
ਮੱਲਾਂਵਾਲਾ, 31 ਅਗਸਤ (ਗੁਰਦੇਵ ਸਿੰਘ)-ਇਲਾਕੇ ਦੀ ਨਾਮਵਰ ਸੰਸਥਾ ਸ਼ਹੀਦ ਸ਼ਾਮ ਸਿੰਘ ਅਟਾਰੀ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਤਿਹਗੜ੍ਹ ਸਭਰਾ ਵਿਖੇ ਪੇਸ਼ੇਵਾਰ ਅਤੇ ਸਵੈ-ਰੱਖਿਆ ਸਿਖਲਾਈ ਤਹਿਤ ਗਤਕੇ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਸੈਸ਼ਨ ਦੌਰਾਨ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਲੜਕਿਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਅੰਡਰ-14 ਵਿਚ ਜੋਬਨਪ੍ਰੀਤ ਸਿੰਘ ਨੌਵੀਂ-ਬੀ, ਗੁਰਜੀਤ ਸਿੰਘ ਦਸਵੀਂ-ਬੀ, ਗੁਰਕੀਰਤ ਸਿੰਘ ਸੱਤਵੀਂ-ਸੀ ਨੇ ਸਿੰਗਲ ਸੋਟੀ ਵਿਚ ਪਹਿਲਾ ਸਥਾਨ ਹਾਸਿਲ ਕੀਤਾ। ਅੰਡਰ-14 ਵਿਚ ਜਗਪ੍ਰੀਤ ਸਿੰਘ ਨੌਵੀਂ-ਸੀ, ਗੁਰਵੀਰ ਕੁਮਾਰ ਨੌਵੀਂ-ਸੀ, ਨਵਕਰਨ ਸਿੰਘ ਨੌਵੀਂ-ਸੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰਡਰ-17 ਵਿਚ ਗੁਰਸਾਹਿਬ ਸਿੰਘ ਦਸਵੀਂ-ਬੀ ਨੇ ਤੀਜਾ ਸਥਾਨ, ਅਨੂਪਪ੍ਰੀਤ ਸਿੰਘ ਨੌਵੀਂ-ਸੀ, ਨਵਜੋਤ ਸਿੰਘ ਅੱਠਵੀਂ-ਬੀ, ਅਨਮੋਲ ਸਿੰਘ ਨੌਵੀਂ-ਸੀ ਨੇ ਵੀ ਤੀਜਾ ਸਥਾਨ ਹਾਸਿਲ ਕੀਤਾ। ਸੰਸਥਾ ਦੇ ਪ੍ਰਧਾਨ ਬਾਬਾ ਸ਼ਿੰਦਰ ਸਿੰਘ, ਸਮੁੱਚੀ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਇਕਬਾਲ ਸਿੰਘ ਵਲੋਂ ਲੜਕੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਗਤਕਾ ਕੋਚ ਅਤੇ ਸੰਗੀਤ ਅਧਿਆਪਕ ਲਖਵਿੰਦਰ ਸਿੰਘ ਨੇ ਇਨ੍ਹਾਂ ਵਿਦਿਆਰਥੀਆਂ ਦੀ ਸਿਖਲਾਈ ਵਿਸ਼ੇਸ਼ ਤੌਰ ’ਤੇ ਕਰਵਾਈ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦੇ ਚੰਡੀਗੜ੍ਹ ਧਰਨੇ ਲਈ ਭਾਕਿਯੂ (ਕਾਦੀਆਂ) ਦਾ ਜਥਾ ਰਵਾਨਾ ਅਗਲੀ ਖ਼ਬਰ ਜਸਦੀਪ ਕੰਬੋਜ਼, ਸੰਦੀਪ ਬਜਾਜ, ਗੁਰਸਿਮਰਨ ਪ੍ਰੀਤ ਉਰਫ ਗੋਲਡੀ, ਮੈਡਮ ਦਮਨਪ੍ਰੀਤ ਕੌਰ, ਮੈਡਮ ਅਮਨਦੀਪ ਕੌਰ, ਮੈਡਮ ਪ੍ਰਭਜੀਤ...
Ad Position 24